ਪਾਪੂਆ ਨਿਊ ਗਿਨੀ 'ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 300 ਤੋਂ ਪਾਰ

05/25/2024 3:57:09 PM

ਇੰਟਰਨੈਸ਼ਨਲ ਡੈਸਕ : ਬੀਤੇ ਦਿਨੀਂ ਉੱਤਰੀ ਪਾਪੂਆ ਨਿਊ ਗਿਨੀ ਵਿੱਚ ਭਿਆਨਕ ਜ਼ਮੀਨ ਖਿਸਕਣ ਕਾਰਨ 100 ਲੋਕਾਂ ਦੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਸੀ। ਹੁਣ ਇਸ ਹਾਸਦੇ ਵਿਚ ਮਰਨ ਵਾਲਿਆਂ ਦੀ ਗਿਣਤੀ 300 ਨੂੰ ਪਾਰ ਕਰ ਗਈ ਹੈ। ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਅਨੁਸਾਰ, ਐਂਗਾ ਸੂਬੇ ਦੇ ਇਕ ਸੰਸਦ ਮੈਂਬਰ ਅਮੋਸ ਅਕੇਮ ਨੇ ਪੀਐੱਨਜੀ ਪੋਸਟ-ਕੁਰੀਅਰ ਨੂੰ ਦੱਸਿਆ ਕਿ ਮੈਪ ਮੁਰੀਤਾਕਾ ਪੇਂਡੂ ਐੱਲਐੱਲਜੀ ਵਿੱਚ ਜ਼ਮੀਨ ਖਿਸਕਣ ਨਾਲ 300 ਤੋਂ ਵੱਧ ਲੋਕ ਮਾਰੇ ਗਏ ਹਨ।

ਇਹ ਵੀ ਪੜ੍ਹੋ - ਸਿੰਗਾਪੁਰ 'ਚ ਭਾਰਤੀ ਔਰਤ ਦਾ ਕਾਰਾ: 6 ਸਾਲਾ ਬੱਚੇ ਦੇ ਚਿਹਰੇ 'ਤੇ ਪੈੱਨ ਨਾਲ ਕੀਤਾ ਵਾਰ-ਵਾਰ ਹਮਲਾ

ਇਸ ਦੇ ਨਾਲ ਹੀ ਇਸ ਭਿਆਨਕ ਜ਼ਮੀਨ ਖਿਸਕਣ ਵਿਚ 1,182 ਘਰ ਮਲਬੇ ਹੇਠਾਂ ਦੱਬ ਗਏ ਹਨ। ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਕਰੀਬ 3.00 ਵਜੇ ਪੀਐੱਨਜੀ ਦੀ ਰਾਜਧਾਨੀ ਪੋਰਟ ਮੋਰੇਸਬੀ ਤੋਂ 600 ਕਿਲੋਮੀਟਰ ਉੱਤਰ-ਪੱਛਮ ਵਿੱਚ ਸਥਿਤ ਏਂਗਾ ਸੂਬੇ ਦੇ ਕਾਓਕਲਾਮ ਪਿੰਡ ਵਿੱਚ ਇੱਕ ਵਿਸ਼ਾਲ ਜ਼ਮੀਨ ਖਿਸਕਣ ਨਾਲ ਤਬਾਹੀ ਮਚ ਗਈ। ਇਸ 'ਚ ਕਰੀਬ 100 ਲੋਕਾਂ ਦੇ ਮਾਰੇ ਜਾਣ ਦੀ ਪਹਿਲਾਂ ਖ਼ਬਰ ਮਿਲੀ ਸੀ ਪਰ ਹੁਣ ਇਹ ਅੰਕੜਾ 300 ਹੋ ਗਿਆ ਹੈ। ਜ਼ਮੀਨ ਖਿਸਕਣ ਨਾਲ ਪੋਰਗੇਰਾ ਸੋਨੇ ਦੀ ਖਾਨ ਨੇੜੇ ਹਾਈਵੇਅ ਦਾ ਇੱਕ ਹਿੱਸਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ।

ਇਹ ਵੀ ਪੜ੍ਹੋ - ਸਿੰਗਾਪੁਰ ਫਲਾਈਟ ਹਾਦਸੇ 'ਚ 104 ਲੋਕ ਜ਼ਖ਼ਮੀ: 22 ਦੀ ਟੁੱਟੀ ਰੀੜ੍ਹ ਦੀ ਹੱਡੀ, 6 ਦੇ ਸਿਰ 'ਤੇ ਲੱਗੀਆਂ ਗੰਭੀਰ ਸੱਟਾਂ

ਇਸ ਦਾ ਸੰਚਾਲਨ ਬੈਰਿਕ ਗੋਲਡ ਦੁਆਰਾ ਬੈਰਿਕ ਨਿਉਗਿਨੀ ਲਿਮਿਟੇਡ ਰਾਹੀਂ ਕੀਤਾ ਜਾਂਦਾ ਹੈ। ਇਹ ਚੀਨ ਦੀ ਜ਼ਿਜਿਨ ਮਾਈਨਿੰਗ ਨਾਲ ਸਾਂਝਾ ਉੱਦਮ ਹੈ। ਤੁਹਾਨੂੰ ਦੱਸ ਦੇਈਏ ਕਿ ਪਾਪੂਆ ਨਿਊ ਗਿਨੀ ਦੀ ਆਬਾਦੀ ਲਗਭਗ 1 ਕਰੋੜ ਹੈ। ਇਹ ਆਸਟ੍ਰੇਲੀਆ ਤੋਂ ਬਾਅਦ ਸਭ ਤੋਂ ਵੱਧ ਆਬਾਦੀ ਵਾਲਾ ਦੱਖਣੀ ਪ੍ਰਸ਼ਾਂਤ ਦੇਸ਼ ਹੈ। ਆਸਟ੍ਰੇਲੀਆ ਦੀ ਆਬਾਦੀ 2 ਕਰੋੜ 70 ਲੱਖ ਹੈ।

ਇਹ ਵੀ ਪੜ੍ਹੋ - ਕੈਨੇਡਾ 'ਚੋਂ ਜ਼ਬਰਦਸਤੀ ਕੱਢੇ ਜਾਣ ਵਾਲੇ ਭਾਰਤੀ ਵਿਦਿਆਰਥੀ ਹੋਏ ਪਰੇਸ਼ਾਨ, ਵਿਦੇਸ਼ ਮੰਤਰਾਲੇ ਨੇ ਦਿੱਤਾ ਇਹ ਜਵਾਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News