ਫਿਲਹਾਲ ਈਰਾਨ ਨਾਲ ਗੱਲਬਾਤ ਵਿਚ ਅਮਰੀਕਾ ਦੀ ਕੋਈ ਦਿਲਚਸਪੀ ਨਹੀਂ : ਟਰੰਪ

Thursday, Jul 23, 2026 - 04:11 PM (IST)

ਫਿਲਹਾਲ ਈਰਾਨ ਨਾਲ ਗੱਲਬਾਤ ਵਿਚ ਅਮਰੀਕਾ ਦੀ ਕੋਈ ਦਿਲਚਸਪੀ ਨਹੀਂ : ਟਰੰਪ

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਖ਼ਤਮ ਕਰਨ ਲਈ ਈਰਾਨ ਨਾਲ ਸੰਭਾਵਿਤ ਗੱਲਬਾਤ ਨੂੰ ਲੈ ਕੇ ਮੰਗਲਵਾਰ ਨੂੰ ਨਿਰਾਸ਼ਾ ਪ੍ਰਗਟਾਈ। ਓਵਲ ਆਫ਼ਿਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, ‘ਮੈਂ ਤੁਹਾਨੂੰ ਦੱਸਦਾ ਹਾਂ, ਉਹ ਬੈਠਕ ਲਈ ਬੇਤਾਬ ਹਨ ਅਤੇ ਜਦੋਂ ਤੱਕ ਉਹ ਕਿਸੇ ਸਾਰਥਕ ਤਰੀਕੇ ਨਾਲ ਗੱਲਬਾਤ ਲਈ ਤਿਆਰ ਨਹੀਂ ਹੁੰਦੇ, ਉਦੋਂ ਤੱਕ ਸਾਡੀ ਉਨ੍ਹਾਂ ਨਾਲ ਗੱਲਬਾਤ ਵਿਚ ਕੋਈ ਦਿਲਚਸਪੀ ਨਹੀਂ ਹੈ।’

ਟਰੰਪ ਨੇ ਕਿਹਾ ਕਿ ਪਰਦੇ ਦੇ ਪਿੱਛੇ ਚੱਲ ਰਹੀ ਗੱਲਬਾਤ ਵਿਚ ਈਰਾਨੀ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਉਹ ਜੰਗ ਖ਼ਤਮ ਕਰਨ ਲਈ ‘ਬੇਹੱਦ ਉਤਾਵਲੇਪਣ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ।’ ਈਰਾਨ ਅਤੇ ਅਮਰੀਕਾ ਵਿਚਕਾਰ ਜੰਗ ਖਤਮ ਕਰਨ ਲਈ ਅੰਤਰਿਮ ਸਮਝੌਤਾ ਅਸਫ਼ਲ ਹੋਣ ਤੋਂ ਬਾਅਦ ਹਾਲ ਹੀ ਦੇ ਦਿਨਾਂ ਵਿਚ ਦੋਵਾਂ ਦੇਸ਼ਾਂ ਨੇ ਇਕ-ਦੂਜੇ ’ਤੇ ਹਮਲੇ ਤੇਜ਼ ਕਰ ਦਿੱਤੇ ਹਨ।


author

cherry

Content Editor

Related News