ਜ਼ਾਂਬੀਆ ''ਚ ਕਿਸ਼ਤੀ ਹਾਦਸਾਗ੍ਰਸਤ ਹੋਣ ਕਾਰਨ 20 ਲੋਕਾਂ ਦੀ ਮੌਤ
Thursday, Feb 14, 2019 - 04:52 PM (IST)
ਲੁਸਾਕਾ (ਜ਼ਿਨਹੁਆ)- ਵੀਰਵਾਰ ਨੂੰ ਜ਼ਾਂਬੀਆ ਦੇ ਨੈਸਲੈਜੈਂਜ ਵਿਚ ਕਿਸ਼ਤੀ ਦੇ ਹਾਦਸਾਗ੍ਰਸਤ ਹੋਣ ਕਾਰਨ 20 ਲੋਕਾਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਸੂਬੇ ਦੇ ਚੈਨਲ ਵਲੋਂ ਦਿੱਤੀ ਗਈ। ਕਿਸ਼ਤੀ ਵਿਚ ਸਵਾਰ 40 ਲੋਕ ਬੁੱਧਵਾਰ ਨੂੰ ਸਵੇਰੇ 11 ਵਜੇ ਮਵੇਰੂ ਲੈ ਕੇ ਜਾ ਰਹੀ ਸੀ, ਜਿਸ ਦੌਰਾਨ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋ ਗਈ। ਹਾਦਸੇ ਪਿੱਛੇ ਕਾਰਨ ਕਿਸ਼ਤੀ ਦੀ ਸਮਰੱਥਾ ਤੋਂ ਜ਼ਿਆਦਾ ਲੋਕ ਸਵਾਰ ਹੋਣਾ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਵਿਚ 19 ਲੋਕ ਹਸਪਤਾਲ ਵਿਚ ਜੇਰੇ ਇਲਾਜ ਹਨ ਅਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਜ਼ਿਲੇ ਦੇ ਕਮਿਸ਼ਨਰ ਡੇਰਿਕ ਮਵੇਲਵਾ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਹਾਦਸਾ ਹੋਇਆ ਅਤੇ ਕਿਸ਼ਤੀ ਵੀ ਰਜਿਸਟਰਡ ਨਹੀਂ ਸੀ ਅਤੇ ਨਾ ਹੀ ਕਿਸ਼ਤੀ ਵਿਚ ਲਾਈਫ ਜੈਕੇਟ ਸਨ।
