ਕੈਨੇਡਾ ’ਚ ਰਿਕਾਰਡ ਤੋੜ ਗਰਮੀ ਨਾਲ ਕਈ ਪਿੰਡਾਂ ’ਚ ਲੱਗੀ ਅੱਗ, ਸੁਰੱਖਿਅਤ ਥਾਵਾਂ ’ਤੇ ਸ਼ਿਫਟ ਕੀਤੇ ਕਈ ਲੋਕ

Friday, Jul 02, 2021 - 04:34 PM (IST)

ਬ੍ਰਿਟਿਸ਼ ਕੋਲੰਬੀਆ: ਕੈਨੇਡਾ ’ਚ ਇਸ ਸਮੇਂ ਰਿਕਾਰਡ ਤੋੜ ਗਰਮੀ ਪੈ ਰਹੀ ਹੈ, ਜਿਸ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ। ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਭਿਆਨਕ ਗਰਮੀ ਕਾਰਨ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਕ ਪ੍ਰੈਸ ਕਾਨਫਰੰਸ ਦੌਰਾਨ ਪ੍ਰੀਮੀਅਰ ਜੋਨ ਹੋਰਗਨ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਸਿਰਫ਼ 24 ਘੰਟੇ ਦੇ ਅੰਦਰ ਹੀ ਅੱਗ ਲੱਗਣ ਨਾਲ ਜੁੜੀਆਂ 62 ਘਟਨਾਵਾਂ ਵਾਪਰੀਆਂ ਹਨ, ਜਿਸ ਦੇ ਬਾਅਦ ਫਾਇਰ ਫਾਈਟਰਾਂ ਅਤੇ ਬਚਾਅ ਟੀਮਾਂ ਨੇ ਲੱਗਭਗ 1000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਸ਼ਿਫਟ ਕੀਤਾ ਹੈ। ਉਹ ਵੀ ਅਜਿਹੇ ਸਮੇਂ ਵਿਚ ਜਦੋਂ ਕੈਨੇਡਾ ਵਿਚ ਰਿਕਾਰਡ ਪੱਧਰ ’ਤੇ 49.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਬ੍ਰਿਟਿਸ਼ ਕੋਲੰਬੀਆ ਦੇ ਲੱਗਭਗ ਹਰ ਹਿੱਸੇ ਵਿਚ ਇਸ ਸਮੇਂ ਅੱਗ ਦਾ ਖ਼ਤਰਾ ਹੈ।’

ਇਹ ਵੀ ਪੜ੍ਹੋ: ਕੈਨੇਡਾ ’ਚ ਰਿਕਾਰਡ ਤੋੜ ਗਰਮੀ ਨਾਲ 486 ਤੇ ਅਮਰੀਕਾ ’ਚ ਹੁਣ ਤੱਕ 45 ਮੌਤਾਂ

PunjabKesari

ਵੈਨਕੂਵਰ ਤੋਂ 250 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਲਿਟਨ ਨੂੰ ਵੀ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਹੈ। ਸਥਾਨਕ ਸਾਂਸਦ ਬ੍ਰੈਡ ਵਿਨ ਨੇ ਦੱਸਿਆ, ‘ਲਿਟਨ ਨੂੰ ਨਿਰੰਤਰ ਨੁਕਸਾਨ ਪਹੁੰਚ ਰਿਹਾ ਹੈ ਅਤੇ 90 ਫ਼ੀਸਦੀ ਪਿੰਡ ਸੜ੍ਹ ਗਏ ਹਨ। ਇਨ੍ਹਾਂ ਵਿਚ ਉਹ ਸਥਾਨ ਵੀ ਸ਼ਾਮਲ ਹਨ, ਜੋ ਸ਼ਹਿਰ ਦੇ ਕੇਂਦਰ ਵਿਚ ਪੈਂਦੇ ਹਨ।’ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਦੱਸਿਆ, ‘ਲਿਟਨ ਦੇ ਨਿਵਾਸੀਆਂ ਲਈ ਬੀਤੇ 24 ਘੰਟੇ ਬੇਹੱਦ ਮੁਸ਼ਕਲ ਭਰੇ ਰਹੇ ਹਨ।’ ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ਫਾਇਰ ਵਿਭਾਗ ਨੇ ਕਿਹਾ ਸੀ ਕਿ ਸੋਕੇ ਅਤੇ ਗਰਮ ਦਿਨ ਕਾਰਨ ਅੱਗੇ ਵੀ ਪਰੇਸ਼ਾਨੀ ਬਣੀ ਰਹਿ ਸਕਦੀ ਹੈ। 

PunjabKesari

ਇਹ ਵੀ ਪੜ੍ਹੋ: ਮਾਣ ਵਾਲੀ ਗੱਲ: ਅਮਰੀਕਾ ’ਚ ਮਾਈਕਲ ਕੁਰੂਵਿਲਾ ਬਣਨਗੇ ਭਾਰਤੀ ਮੂਲ ਦੇ ਪਹਿਲੇ ਪੁਲਸ ਮੁਖੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News