ਸੜਕ ਬਣਾਉਣ ਲਈ ਹੋ ਰਹੀ ਖੁਦਾਈ 'ਚ ਨਿਕਲੀਆਂ ਖੋਪੜੀਆਂ, ਮਿਲੇ 100 ਤੋਂ ਜ਼ਿਆਦਾ ਪਿੰਜਰ

06/30/2020 9:08:25 PM

ਵਾਰਸਾ - ਯੂਰੋਪ ਦੇ ਪੋਲੈਂਡ 'ਚ ਇੱਕ ਸੜਕ ਬਣਾਉਣ ਲਈ ਹੋ ਰਹੀ ਖੁਦਾਈ ਦੌਰਾਨ ਉਸ ਸਮੇਂ ਲੋਕਾਂ ਦੇ ਹੋਸ਼ ਉੱਡ ਗਏ ਜਦੋਂ ਮਿੱਟੀ ਅਤੇ ਪੱਥਰਾਂ ਦੀ ਥਾਂ ਅਚਾਨਕ ਇੱਕ ਤੋਂ ਬਾਅਦ ਇੱਕ ਮਨੁੱਖੀ ਖੋਪੜੀਆਂ ਨਿਕਲਣ ਲੱਗੀਆਂ। ਇੱਥੇ ਖੁਦਾਈ 'ਚ ਇੱਕ, ਦੋ ਨਹੀਂ ਸਗੋਂ 115 ਪਿੰਜਰ ਮਿਲੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਪਿੰਜਰ ਬੱਚਿਆਂ ਦੇ ਹਨ ਅਤੇ ਉਨ੍ਹਾਂ ਦੇ ਮੁੰਹ 'ਚ ਸਿੱਕੇ ਮਿਲੇ ਹਨ।

ਦਰਅਸਲ, ਜਿਸ ਥਾਂ ਸੜਕ ਦਾ ਨਿਰਮਾਣ ਕੰਮ ਚੱਲ ਰਿਹਾ ਹੈ, ਉੱਥੇ 16ਵੀ ਸ਼ਤਾਬਦੀ ਦਾ ਇੱਕ ਪ੍ਰਾਚੀਨ ਕਬਰਿਸਤਾਨ ਇੱਕ ਜੰਗਲ 'ਚ ਮਿਲਿਆ ਹੈ ਜਿ, ਨੂੰ ਸੜਕ ਬਣਾਉਣ ਲਈ ਹਟਾਇਆ ਜਾ ਰਿਹਾ ਸੀ। ਇਹ ਥਾਂ ਮਹੱਤਵਪੂਰਣ ਸੜਕ ਪ੍ਰੋਜੈਕਟ ਦਾ ਹਿੱਸਾ ਹੈ ਜੋ ਗ੍ਰੀਸ ਤੋਂ ਲਿਥੁਆਨੀਆ ਤੱਕ ਫੈਲਿਆ ਹੋਇਆ ਹੈ।

ਕਬਰ ਤੋਂ ਜਿੰਨੇ ਵੀ ਅਵਸ਼ੇਸ਼ ਮਿਲੇ ਹਨ ਉਨ੍ਹਾਂ 'ਚ ਘੱਟ ਤੋਂ ਘੱਟ 70 ਫ਼ੀਸਦੀ ਪਿੰਜਰ ਬੱਚਿਆਂ ਦੇ ਸਨ। ਇਹ ਸਾਰੇ ਅਵਸ਼ੇਸ਼ 16ਵੀਂ ਸ਼ਤਾਬਦੀ ਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ 16ਵੀਂ ਸ਼ਤਾਬਦੀ 'ਚ ਮ੍ਰਿਤਕ ਲੋਕਾਂ ਦੇ ਮੁੰਹ 'ਚ ਸਿੱਕੇ ਰੱਖੇ ਜਾਂਦੇ ਰਹੇ ਹੋਣਗੇ। ਕਿਉਂਕਿ ਅਜਿਹੀ ਮਾਨਤਾ ਸੀ ਕਿ ਜੀਵਤ ਅਤੇ ਮਰੇ ਹੋਏ ਲੋਕਾਂ ਦੀ ਦੁਨੀਆ ਨੂੰ ਵੰਡਣ ਵਾਲੀ ਨਦੀ ਦੇ ਪਾਰ ਆਤਮਾ ਨੂੰ ਲਿਆਉਣ ਲਈ ਭੁਗਤਾਨ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਸਕੇ।

ਪੋਡਕਰਪੋਕੀ ਪ੍ਰਾਂਤ ਦੇ ਨਿਸਕੋ ਸ਼ਹਿਰ ਕੋਲ ਜਿਓਵ 'ਚ ਇਨ੍ਹਾਂ ਅਵਸ਼ੇਸ਼ਾਂ ਦਾ ਪਤਾ ਲੱਗਾ ਹੈ। ਦਿ ਫਰਸਟ ਨਿਊਜ ਮੁਤਾਬਕ ਨੈਸ਼ਨਲ ਰੋਡਸ ਐਂਡ ਮੋਟਰਵੇਜ ਦੇ ਜਨਰਲ ਡਾਇਰੈਕਟਰ ਨੇ ਦੱਸਿਆ ਕਿ ਕੁਲ 115 ਪਿੰਜਰ ਹਨ ਅਤੇ ਪੁਰਾਤੱਤਵ ਟਿੱਪਣੀਆਂ ਦੇ ਆਧਾਰ 'ਤੇ ਅਸੀਂ ਇਹ ਹੱਲ ਕੱਢ ਸਕਦੇ ਹਾਂ ਕਿ ਜਿੰਨੇ ਵੀ ਪਿੰਜਰ ਮਿਲੇ ਹਨ ਉਨ੍ਹਾਂ 'ਚੋਂ 70 ਤੋਂ 80 ਫੀਸਦੀ ਬੱਚਿਆਂ ਦੇ ਹਨ।

16 ਵੀਂ ਸ਼ਤਾਬਦੀ ਦੇ ਅੰਤ 'ਚ ਇੱਕ ਕਬਰਿਸਤਾਨ ਦੇ ਲਿਖਤੀ ਖਾਤਿਆਂ ਅਤੇ ਦੰਤਕਥਾਵਾਂ ਦੇ ਆਧਾਰ 'ਤੇ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਸਾਮੂਹਕ ਕਬਰ ਨਹੀਂ ਸੀ ਪਰ ਇਨ੍ਹਾਂ ਕੰਕਾਲਾਂ ਨੂੰ ਸਾਵਧਾਨੀ ਨਾਲ ਦਫਨਾਇਆ ਗਿਆ ਸੀ।


Inder Prajapati

Content Editor

Related News