ਬੇ ਏਰੀਆ ਸੀਨੀਅਰ ਗੇਮਜ਼-2025 ''ਚ ਪੰਜਾਬੀ ਸੀਨੀਅਰ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ

Thursday, Jul 03, 2025 - 05:18 AM (IST)

ਬੇ ਏਰੀਆ ਸੀਨੀਅਰ ਗੇਮਜ਼-2025 ''ਚ ਪੰਜਾਬੀ ਸੀਨੀਅਰ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ

ਸੈਨ ਮਾਟੀਓ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਫਰਿਜ਼ਨੋ ਤੋਂ 6 ਅਤੇ ਮਾਂਟੇਕਾ ਤੋਂ 1 ਸੀਨੀਅਰ ਐਥਲੀਟਾਂ ਨੇ ਮਿਲ ਕੇ ਬੇ ਏਰੀਆ ਸੀਨੀਅਰ ਗੇਮਜ਼-2025 ਟ੍ਰੈਕ ਐਂਡ ਫੀਲਡ ਮੁਕਾਬਲਿਆਂ ਵਿੱਚ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕੀਤੀ। ਇਹ ਮੁਕਾਬਲੇ ਸਾਨ ਮਟੇਇਏ ਸਿਟੀ ਕਾਲਜ ਦੇ ਐਥਲੈਟਿਕ ਸਟੇਡੀਅਮ ਵਿੱਚ ਹੋਏ ਜੋ ਕਿ ਸਾਨ ਫਰਾਂਸਿਸਕੋ ਏਅਰਪੋਰਟ ਤੋਂ ਲਗਭਗ 15 ਮੀਲ ਦੱਖਣ ਵੱਲ ਸਥਿਤ ਹੈ। ਇਸ ਇਵੈਂਟ ਵਿੱਚ ਕੈਲੀਫੋਰਨੀਆ ਭਰ ਤੋਂ 100 ਤੋਂ ਵੱਧ ਸੀਨੀਅਰ ਐਥਲੀਟਾਂ ਨੇ ਆਪਣੇ-ਆਪਣੇ ਉਮਰ ਵਰਗਾਂ ਵਿੱਚ ਹਿੱਸਾ ਲਿਆ। ਸਾਡੇ 7 ਪੰਜਾਬੀ ਖਿਡਾਰੀਆਂ ਦੀ ਟੀਮ ਨੇ ਕੁੱਲ 30 ਤਮਗੇ ਜਿੱਤੇ, ਜੋ ਕਿ ਬੇਹੱਦ ਮਾਣ ਦੀ ਗੱਲ ਹੈ।

ਇਹ ਵੀ ਪੜ੍ਹੋ : ਭਾਰਤ 'ਚ ਜਲਦੀ ਹੋਵੇਗੀ 'ਸਟਾਰਲਿੰਕ' ਦੀ ਐਂਟਰੀ, ਪਿੰਡ-ਸ਼ਹਿਰ ਹਰ ਥਾਂ ਚੱਲੇਗਾ ਹਾਈ-ਸਪੀਡ ਇੰਟਰਨੈੱਟ 

ਵਿਅਕਤੀਗਤ ਉਪਲਬਧੀਆਂ: 
ਗੁਰਬਖਸ਼ ਸਿੰਘ ਸਿੱਧੂ, ਸੋਨ – ਹੈਮਰ ਥ੍ਰੋ, ਚਾਂਦੀ – ਸ਼ਾਟ ਪੁੱਟ, ਡਿਸਕਸ ਥ੍ਰੋ, ਜੈਵਲਿਨ ਥ੍ਰੋ।
ਕੁਲਵੰਤ ਸਿੰਘ ਲੰਬਰ-ਸੋਨ – 50 ਮੀਟਰ ਦੌੜ, ਲਾਂਗ ਜੰਪ, ਚਾਂਦੀ – ਸ਼ਾਟ ਪੁੱਟ, ਡਿਸਕਸ ਥ੍ਰੋ, ਜੈਵਲਿਨ ਥ੍ਰੋ, 4x100 ਮੀਟਰ ਰੀਲੇ।
ਕਮਲਜੀਤ ਬੇਨਿਪਾਲ- ਸੋਨ – 800 ਮੀਟਰ, 1500 ਮੀਟਰ, ਚਾਂਦੀ – 400 ਮੀਟਰ, 4x100 ਮੀਟਰ ਰੀਲੇ।
ਅਮਰੀਕ ਸਿੰਘ ਟੰਬਰ-ਸੋਨ – 50 ਮੀਟਰ, 100 ਮੀਟਰ, ਲਾਂਗ ਜੰਪ, ਚਾਂਦੀ – 4x100 ਮੀਟਰ ਰੀਲੇ।
ਰਣਧੀਰ ਸਿੰਘ ਵਿਰਕ-ਚਾਂਦੀ – ਹੈਮਰ ਥ੍ਰੋ, ਸ਼ਾਟ ਪੁੱਟ, ਡਿਸਕਸ ਥ੍ਰੋ, ਜੈਵਲਿਨ ਥ੍ਰੋ।
ਅਮਰਜੀਤ ਸਿੰਘ ਵਿਰਕ-ਕਾਂਸੀ – ਸ਼ਾਟ ਪੁੱਟ,ਦਰਸ਼ਨ ਸਿੰਘ (ਮਾਂਟੇਕਾ, CA ਤੋਂ) ਸੋਨ – 5000 ਮੀਟਰ, 200 ਮੀਟਰ, ਚਾਂਦੀ – 800 ਮੀਟਰ, 1500 ਮੀਟਰ, 400 ਮੀਟਰ, 4x100 ਮੀਟਰ ਰੀਲੇ, ਕਾਂਸੀ – 50 ਮੀਟਰ।

ਇਹ ਵੀ ਪੜ੍ਹੋ : ਹਟ ਗਿਆ ਬੈਨ! ਭਾਰਤ 'ਚ ਮੁੜ ਐਕਟਿਵ ਹੋਏ ਪਾਕਿਸਤਾਨੀ ਸੇਲਿਬ੍ਰਿਟੀਜ਼ ਦੇ ਚੈਨਲ

ਸਾਰੇ ਖਿਡਾਰੀ ਆਪਣੇ ਉਮਰ ਵਰਗਾਂ ਅਨੁਸਾਰ ਮੁਕਾਬਲਿਆਂ ਵਿੱਚ ਉਤਰੇ ਅਤੇ ਮਾਣਜੋਗ ਤਮਗੇ ਹਾਸਲ ਕੀਤੇ। ਇਸ ਮੌਕੇ ਸੀਨੀਅਰ ਖਿਡਾਰੀ ਗੁਰਬਖਸ਼ ਸਿੰਘ ਸਿੱਧੂ ਨੇ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਿਨੀਅਰ ਖਿਡਾਰੀ ਸਾਡੀ ਟੀਮ ਵਿੱਚ ਸ਼ਾਮਿਲ ਹੋਣ ਅਤੇ ਪੰਜਾਬੀ ਭਾਈਚਾਰੇ ਲਈ ਹੋਰ ਤਮਗੇ ਲੈ ਕੇ ਆਉਣ। ਮੇਰੇ ਵੱਲੋਂ ਸਾਰੇ ਖਿਡਾਰੀਆਂ ਨੂੰ ਦਿਲੋਂ ਮੁਬਾਰਕਬਾਦ ਜਿਨ੍ਹਾਂ ਨੇ ਮੇਰੇ ‘ਤੇ ਭਰੋਸਾ ਕਰਕੇ ਇਹ ਮੁਕਾਬਲੇ ਲੜੇ। ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News