ਦੱਖਣੀ ਅਫਰੀਕਾ 'ਚ ਪੁਲਸ ਦੀ ਬੇਰਹਿਮੀ ਦੀ ਵੀਡੀਓ ਆਈ ਸਾਹਮਣੇ, ਲੋਕਾਂ ਦਾ ਫੁੱਟਿਆ ਗੁੱਸਾ

Tuesday, Jul 04, 2023 - 05:15 PM (IST)

ਦੱਖਣੀ ਅਫਰੀਕਾ 'ਚ ਪੁਲਸ ਦੀ ਬੇਰਹਿਮੀ ਦੀ ਵੀਡੀਓ ਆਈ ਸਾਹਮਣੇ, ਲੋਕਾਂ ਦਾ ਫੁੱਟਿਆ ਗੁੱਸਾ

ਕੇਪਟਾਊਨ (ਭਾਸ਼ਾ): ਦੱਖਣੀ ਅਫਰੀਕਾ ਦੀ ਇਕ ਵੀਡੀਓ ਸਾਹਮਣੇ ਆਉਣ ਦੇ ਬਾਅਦ ਲੋਕਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਵੀਡੀਓ ਵਿਚ ਸਾਦੇ ਕੱਪੜਿਆਂ ਵਿੱਚ ਪੁਲਸ ਅਧਿਕਾਰੀ ਇੱਕ ਵਿਅਕਤੀ ਨੂੰ ਕਾਰ ’ਚੋਂ ਬਾਹਰ ਕੱਢ ਕੇ ਉਸ ਦੇ ਸਿਰ ’ਤੇ ਲੱਤਾਂ ਮਾਰਦੇ ਹੋਏ ਦੇਖੇ ਜਾ ਸਕਦੇ ਹਨ। ਪੁਲਸ ਅਧਿਕਾਰੀ ਉਦੋ ਤੱਕ ਵਿਅਕਤੀ ਨੂੰ ਮਾਰਦੇ ਹਨ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਜਾਂਦਾ। ਇਸ ਘਟਨਾ ਨੇ ਇੱਕ ਵਾਰ ਫਿਰ ਦੇਸ਼ ਵਿੱਚ ਪੁਲਸ ਦੀ ਬੇਰਹਿਮੀ ਵੱਲ ਲੋਕਾਂ ਦਾ ਧਿਆਨ ਖਿੱਚਿਆ ਹੈ। 

ਅਧਿਕਾਰੀ ਦੱਖਣੀ ਅਫਰੀਕਾ ਦੇ ਉਪ ਰਾਸ਼ਟਰਪਤੀ ਪਾਲ ਮੇਸ਼ੇਟਾਇਲ ਦੀ ਸੁਰੱਖਿਆ ਟੀਮ ਦਾ ਹਿੱਸਾ ਹਨ। ਮੇਸ਼ੇਟਾਈਲ ਦੇ ਦਫਤਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਫ਼ਤੇ ਦੇ ਅੰਤ ਵਿੱਚ ਵਾਪਰੀ ਘਟਨਾ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਧਿਕਾਰੀ ਇੱਕ ਆਦਮੀ ਨੂੰ ਸੜਕ 'ਤੇ ਘੜੀਸਦੇ ਹਨ ਅਤੇ ਫਿਰ ਉਸਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਲੱਤਾਂ ਮਾਰਦੇ ਹਨ। ਇਨ੍ਹਾਂ ਵਿੱਚੋਂ ਕੁਝ ਅਫ਼ਸਰਾਂ ਦੇ ਹੱਥਾਂ ਵਿੱਚ ਰਾਈਫ਼ਲਾਂ ਹਨ। ਅਜਿਹਾ ਲਗਦਾ ਹੈ ਕਿ ਹਮਲੇ ਤੋਂ ਬਾਅਦ ਵਿਅਕਤੀ ਬੇਹੋਸ਼ ਹੋ ਗਿਆ ਅਤੇ ਆਪਣੀ ਪਿੱਠ 'ਤੇ ਭਾਰ ਲੇਟ ਗਿਆ। ਅਫਸਰਾਂ ਨੂੰ ਇਕ ਹੋਰ ਆਦਮੀ ਨੂੰ ਲੱਤਾ ਮਾਰਦੇ ਵੀ ਦੇਖਿਆ ਗਿਆ, ਜੋ ਆਪਣੀ ਰੱਖਿਆ ਲਈ ਸਿਰ 'ਤੇ ਹੱਥ ਰੱਖੇ ਦਿਖਾਈ ਦੇ ਰਿਹਾ ਹੈ। 

 

ਦੱਖਣੀ ਅਫ਼ਰੀਕਾ ਵਿਚ ਪੁਲਸ 'ਤੇ ਬੇਲੋੜੀ ਤਾਕਤ ਦੀ ਵਰਤੋਂ ਕਰਨ ਦਾ ਦੋਸ਼ ਲੱਗਦਾ ਰਿਹਾ ਹੈ। ਮੇਸ਼ੇਟਾਈਲ ਦੇ ਦਫਤਰ ਨੇ ਇਕ ਬਿਆਨ 'ਚ ਕਿਹਾ ਕਿ ਇਹ ਘਟਨਾ ਜੋਹਾਨਸਬਰਗ 'ਚ ਵਾਪਰੀ ਹੈ। ਬਿਆਨ ਵਿੱਚ ਕਿਹਾ ਗਿਆ ਕਿ ਮੇਸ਼ੀਟਾਇਲ "ਬਲ ਦੀ ਬੇਲੋੜੀ ਵਰਤੋਂ ਦੀ ਨਿੰਦਾ ਕਰਦਾ ਹੈ, ਖਾਸ ਕਰਕੇ ਨਿਹੱਥੇ ਨਾਗਰਿਕਾਂ ਵਿਰੁੱਧ।" ਇਹ ਵੀਡੀਓ ਕਿਸੇ ਹੋਰ ਕਾਰ 'ਚ ਬੈਠੇ ਵਿਅਕਤੀ ਨੇ ਬਣਾਈ ਅਤੇ ਫਿਰ ਟਵਿੱਟਰ 'ਤੇ ਪਾ ਦਿੱਤੀ। ਘਟਨਾ ਤੋਂ ਬਾਅਦ ਪੁਲਸ ਅਧਿਕਾਰੀ ਕਾਲੇ ਰੰਗ ਦੀਆਂ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਚਲੇ ਗਏ। ਇਸ ਘਟਨਾ ਨੂੰ ਲੈਕੇ ਗੁੱਸਾ ਭੜਕਨ ਮਗਰੋਂ ਰਾਸ਼ਟਰੀ ਪੁਲਸ ਦੀ ਬੁਲਾਰਨ ਬ੍ਰਿਗੇਡੀਅਰ ਅਥਲੇਂਡਾ ਮੈਥੇ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਪੁਲਸ ਅਧਿਕਾਰੀਆਂ ਦੀ ਪਛਾਣ ਕਰ ਲਈ ਗਈ ਹੈ "ਅਤੇ ਅੰਦਰੂਨੀ ਪ੍ਰਕਿਰਿਆਵਾਂ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।" 

 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਚੋਟੀ ਨੂੰ ਫਤਿਹ ਕਰਨ ਮਗਰੋਂ ਪੋਲੈਂਡ ਦੇ ਪਰਬਤਾਰੋਹੀ ਦੀ ਮੌਤ

ਮੈਥੇ ਨੇ ਦੱਸਿਆ ਕਿ ਪੁਲਸ ਨੇ ਘਟਨਾ ਦਾ ਸ਼ਿਕਾਰ ਹੋਏ ਵਿਅਕਤੀ ਦਾ ਵੀ ਪਤਾ ਲਗਾ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੈਥੇ ਨੇ ਟਵਿੱਟਰ 'ਤੇ 45 ਸੰਕਿਟ ਦਾ ਵੀਡੀਓ ਵੀ ਪੋਸਟ ਕੀਤਾ ਹੈ। ਇਸ ਤੋਂ ਪਹਿਲਾਂ ਉਸਨੇ ਟਵੀਟ ਕੀਤਾ ਸੀ ਕਿ "ਪੁਲਸ ਅਧਿਕਾਰੀਆਂ ਨੂੰ ਹਰ ਵਿਅਕਤੀ ਦੇ ਬੁਨਿਆਦੀ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ ... ਅਜਿਹੇ ਵਿਵਹਾਰ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ।" ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਘਟਨਾ ਕਿਸ ਕਾਰਨ ਹੋਈ। ਦੱਖਣੀ ਅਫਰੀਕਾ ਵਿੱਚ ਪੁਲਸ ਦੀ ਬੇਰਹਿਮੀ ਇੱਕ ਸਮੱਸਿਆ ਰਹੀ ਹੈ। ਬੇਰਹਿਮੀ ਦੀ ਅਜਿਹੀ ਹੀ ਇੱਕ ਭਿਆਨਕ ਘਟਨਾ 2012 ਵਿੱਚ ਵਾਪਰੀ ਸੀ, ਜਦੋਂ ਤਨਖਾਹ ਅਤੇ ਸ਼ਰਤਾਂ ਨੂੰ ਲੈ ਕੇ ਹੜਤਾਲ ਦੌਰਾਨ ਪੁਲਸ ਨੇ 34 ਮਾਈਨਰਾਂ 'ਤੇ ਰਾਈਫਲਾਂ ਨਾਲ ਗੋਲੀਆਂ ਚਲਾਈਆਂ ਸਨ। 2020 ਵਿੱਚ ਇੱਕ ਹੋਰ ਹਾਈ-ਪ੍ਰੋਫਾਈਲ ਘਟਨਾ ਵਿੱਚ ਸਿਪਾਹੀਆਂ ਨੇ ਪੁਲਸ ਸਾਹਮਣੇ ਇੱਕ ਵਿਅਕਤੀ ਨੂੰ ਉਸਦੇ ਘਰ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News