ਓਟਾਵਾ ''ਚ ਕੋਰੋਨਾ ਦੇ 20 ਨਵੇਂ ਮਾਮਲੇ ਦਰਜ, ਨੌਜਵਾਨਾਂ ਦੀ ਗਿਣਤੀ ਵਧੇਰੇ

Tuesday, Jul 21, 2020 - 02:40 PM (IST)

ਓਟਾਵਾ ''ਚ ਕੋਰੋਨਾ ਦੇ 20 ਨਵੇਂ ਮਾਮਲੇ ਦਰਜ, ਨੌਜਵਾਨਾਂ ਦੀ ਗਿਣਤੀ ਵਧੇਰੇ

ਓਟਾਵਾ- ਓਟਾਵਾ ਪਬਲਿਕ ਹੈਲਥ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਲਗਾਤਾਰ ਤੀਜੇ ਦਿਨ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਗਈ ਹੈ। ਇਨ੍ਹਾਂ ਵਿਚੋਂ ਵਧੇਰੇ ਕੋਰੋਨਾ ਪੀੜਤ 30 ਸਾਲ ਦੀ ਉਮਰ ਦੇ ਹਨ। ਸੋਮਵਾਰ ਨੂੰ ਇੱਥੇ 20 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 19 ਅਤੇ ਐਤਵਾਰ ਨੂੰ 16 ਨਵੇਂ ਮਾਮਲੇ ਦਰਜ ਕੀਤੇ ਗਏ ਹਨ। 

ਸ਼ਨੀਵਾਰ ਨੂੰ ਮੈਡੀਕਲ ਅਧਿਕਾਰੀ ਡਾਕਟਰ ਵੇਰਾ ਐਚਜ਼ ਨੇ ਦੱਸਿਆ ਕਿ ਲੋਕ ਘਰਾਂ ਵਿਚੋਂ ਬਾਹਰ ਨਿਕਲ ਕੇ ਪਾਰਟੀਆਂ ਕਰ ਰਹੇ ਹਨ, ਜਿਸ ਕਾਰਨ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸ਼ਨੀਵਾਰ ਨੂੰ ਕਈ ਲੋਕ ਬੀਮਾਰ ਪਾਏ ਗਏ, ਜਿਨ੍ਹਾਂ ਵਿਚੋਂ ਕੰਮ 'ਤੇ ਜਾਣ ਵਾਲੇ ਵਧੇਰੇ ਹਨ। 
ਸ਼ਨੀਵਾਰ ਨੂੰ ਜਿਹੜੇ 55 ਮਾਮਲੇ ਸਾਹਮਣੇ ਆਏ ਉਨ੍ਹਾਂ ਵਿਚੋਂ 23 ਪੀੜਤਾਂ ਦੀ ਉਮਰ 20 ਕੁ ਸਾਲ ਸੀ। 
 


author

Lalita Mam

Content Editor

Related News