ਫਲਾਈਟ ''ਚ ਬਦਸਲੂਕੀ ਕਰਨ ''ਤੇ ਵਿਅਕਤੀ ਚੜ੍ਹਿਆ ਪੁਲਸ ਹੱਥੇ

Wednesday, Jan 17, 2018 - 03:32 AM (IST)

ਟੋਰਾਂਟੋ— ਬੀਤੇ ਦਿਨੀਂ ਏਅਰ ਇੰਡੀਆ ਦੀ ਫਲਾਈਟ ਜੋ ਕਿ ਐਡਮੰਟਨ ਤੋਂ ਟੋਰਾਂਟੋ ਵੱਲ ਜਾ ਰਹੀ ਸੀ ਉਸ ਨੂੰ ਅਚਾਨਕ ਹੀ ਥੰਡਰ ਬੇ ਵੱਲ ਮੋੜ ਲਿਆ ਗਿਆ। ਜਿਸ ਕਾਰਨ ਉਸ 'ਚ ਸਵਾਰ ਇਕ ਯਾਤਰੀ ਨੇ ਆਪਣੇ ਆਪੇ ਤੋਂ ਬਾਹਰ ਹੋ ਗਿਆ ਤੇ ਫਲਾਈਟ 'ਚ ਬਦਸਲੂਕੀ ਕਰਨ ਲੱਗਾ। ਜਿਸ ਨੂੰ ਦੇਖਦੇ ਹੋਏ ਕੁਝ ਪੁਲਸ ਕਰਮੀ ਫਲਾਇਟ 'ਚ ਗਏ ਤੇ ਉਸ ਨੂੰ ਬਾਹਰ ਕੱਢਿਆ।
ਉਥੇ ਦੀ ਮੌਜੂਦ ਇਕ ਯਾਤਰੀ ਐਲਨ ਬੈਲ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ 12 ਜਨਵਰੀ ਨੂੰ ਉਨ੍ਹਾਂ ਦੀ ਫਲਾਇਟ ਟੋਰਾਂਟੋ 'ਚ ਮੌਸਮ ਖਰਾਬ ਹੋਣ ਕਾਰਨ ਥੰਡਰ ਬੇ 'ਚ ਰੁਕੀ। ਜਿਥੇ ਉਸ ਨੇ ਦੇਖਿਆ ਕਿ ਥੰਡਰ ਬੇ ਦੀ ਪੁਲਸ ਇਕ ਯਾਤਰੀ ਨੂੰ ਬਾਹਰ ਕੱਢ ਕੇ ਲਿਜਾ ਰਹੀ ਸੀ।
ਪੁਲਸ ਨੇ ਦੱਸਿਆ ਕਿ, ਉਨ੍ਹਾਂ ਨੂੰ ਇਸ ਯਾਤਰੀ ਬਾਰੇ ਪਹਿਲਾਂ ਤੋਂ ਹੀ ਸੂਚਿਤ ਕੀਤਾ ਗਿਆ ਸੀ। ਦੋਸ਼ੀ ਵਿਅਕਤੀ ਔਟਾਵਾ ਦਾ ਰਹਿਣ ਵਾਲਾ ਹੈ ਤੇ ਉਸ ਦੀ ਉਮਰ 31 ਸਾਲ ਦੀ ਹੈ। ਪੁਲਸ ਮੁਤਾਬਕ ਉਸ ਨੂੰ ਜਹਾਜ਼ 'ਚ ਬਦਸਲੂਕੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ ਤੇ ਮੰਗਲਵਾਰ ਨੂੰ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Related News