ਪ੍ਰਦਰਸ਼ਨਾਂ 'ਚ ਘਿਰਿਆ ਈਰਾਨ, ਆਸਕਰ ਜੇਤੂ ਅਨੋਖੇ ਢੰਗ ਨਾਲ ਕਰ ਰਹੇ ਹਿਜਾਬ ਦਾ ਵਿਰੋਧ

Thursday, Oct 06, 2022 - 11:08 AM (IST)

ਪ੍ਰਦਰਸ਼ਨਾਂ 'ਚ ਘਿਰਿਆ ਈਰਾਨ, ਆਸਕਰ ਜੇਤੂ ਅਨੋਖੇ ਢੰਗ ਨਾਲ ਕਰ ਰਹੇ ਹਿਜਾਬ ਦਾ ਵਿਰੋਧ

ਪੈਰਿਸ (ਭਾਸ਼ਾ)- ਫਰਾਂਸ ਦੀ ਆਸਕਰ ਪੁਰਸਕਾਰ ਨਾਲ ਸਨਮਾਨਿਤ ਅਭਿਨੇਤਰੀਆਂ ਮੈਰੀਆਨ ਕੋਟੀਲਾਰਡ ਅਤੇ ਜੂਲੀਐਟ ਬਿਨੋਸ਼ੇ ਸਮੇਤ ਹੋਰ ਹਸਤੀਆਂ ਨੇ ਈਰਾਨ ਵਿਚ ਜਾਰੀ ਪ੍ਰਦਰਸ਼ਨਾਂ ਦੇ ਸਮਰਥਨ ਵਿਚ ਬੁੱਧਵਾਰ ਨੂੰ ਆਪਣੇ ਵਾਲ ਕੱਟ ਲਏ। ਉਨ੍ਹਾਂ ਨੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਵੀਡੀਓ ਵਿਚ ਅਦਾਕਾਰਾ ਬਿਨੋਸ਼ੇ ਕੈਂਚੀ ਨਾਲ ਆਪਣੇ ਵਾਲਾਂ ਦਾ ਵੱਡਾ ਗੁੱਛਾ ਕੱਟਦੇ ਹੋਏ ‘ਆਜ਼ਾਦੀ ਲਈ’ ਬੋਲ ਰਹੀ ਹੈ ਅਤੇ ਫਿਰ ਉਹ ਕੱਟੇ ਹੋਏ ਵਾਲ ਕੈਮਰੇ ਦੇ ਸਾਹਮਣੇ ਦਿਖਾ ਰਹੀ ਹੈ। ਇਨ੍ਹਾਂ ਵੀਡੀਓਜ਼ ਨੂੰ ਹੈਸ਼ਟੈਗ ‘ਹੇਅਰ ਫਾਰ ਫਰੀਡਮ’ ਨਾਲ ਪੋਸਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕਰਨਜੀਤ ਕੌਰ ਬੈਂਸ ਨੇ ਬਣਾਇਆ ਵਿਸ਼ਵ ਰਿਕਾਰਡ, ਇੱਕ ਮਿੰਟ 'ਚ ਸਭ ਤੋਂ ਵੱਧ ਬਾਡੀਵੇਟ ਸਕੁਐਟਸ ਕੀਤੇ

ਜ਼ਿਕਰਯੋਗ ਹੈ ਕਿ ਸਖ਼ਤ ਇਸਲਾਮੀ ਡਰੈੱਸ ਕੋਡ ਦੀ ਕਥਿਤ ਤੌਰ ’ਤੇ ਉਲੰਘਣਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ 22 ਸਾਲਾ ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿਚ ਸਰਕਾਰ ਵਿਰੋਧੀ ਭਿਆਨਕ ਪ੍ਰਦਰਸ਼ਨ ਹੋ ਰਹੇ ਹਨ। ਕੋਟੀਲਾਰਡ, ਬਿਨੋਸ਼ੇ ਅਤੇ ਦਰਜਨ ਭਰ ਹੋਰ ਔਰਤਾਂ ਦੀ ਵਾਲ ਕੱਟਦੇ ਹੋਏ ਇਹ ਵੀਡੀਓ ਇੰਸਟਾਗ੍ਰਾਮ ’ਤੇ ਜਾਰੀ ਕੀਤੀ ਗਈ ਹੈ। ਵੀਡੀਓ ਨਾਲ ਲਿਖੀ ਪੋਸਟ ਵਿਚ ਕਿਹਾ ਗਿਆ ਹੈ ਕਿ ਇਹ ਔਰਤਾਂ, ਇਹ ਮਰਦ ਤੁਹਾਡੇ ਕੋਲੋਂ ਸਮਰਥਨ ਮੰਗ ਰਹੇ ਹਨ। ਉਨ੍ਹਾਂ ਦੀ ਹਿੰਮਤ, ਉਨ੍ਹਾਂ ਦਾ ਸਨਮਾਨ ਸਾਨੂੰ ਮਜਬੂਰ ਕਰ ਰਿਹਾ ਹੈ। 

ਇਹ ਵੀ ਪੜ੍ਹੋ: ਰੂਸੀ ਹਮਲੇ ਨੂੰ ਰੋਕਣ ਲਈ ਮਸਕ ਦੀ ਪੇਸ਼ਕਸ਼ ਤੋਂ ਜੇਲੇਂਸਕੀ ਨਾਰਾਜ਼, ਦੋਵਾਂ ਵਿਚਾਲੇ ਛਿੜੀ 'ਟਵਿੱਟਰ ਵਾਰ'

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News