ਫਿਲਮ ਨਿਰਮਾਤਾ ਪਾਲ ਹੈਗਿਸ ਰੇਪ ਮਾਮਲੇ ''ਚ ਦੋਸ਼ੀ ਕਰਾਰ, ਪੀੜਤਾ ਨੂੰ 75 ਲੱਖ ਡਾਲਰ ਦਾ ਹਰਜਾਨਾ ਦੇਣ ਦਾ ਹੁਕਮ

Friday, Nov 11, 2022 - 06:23 PM (IST)

ਫਿਲਮ ਨਿਰਮਾਤਾ ਪਾਲ ਹੈਗਿਸ ਰੇਪ ਮਾਮਲੇ ''ਚ ਦੋਸ਼ੀ ਕਰਾਰ, ਪੀੜਤਾ ਨੂੰ 75 ਲੱਖ ਡਾਲਰ ਦਾ ਹਰਜਾਨਾ ਦੇਣ ਦਾ ਹੁਕਮ

ਨਿਊਯਾਰਕ (ਭਾਸ਼ਾ)- ਬਲਾਤਕਾਰ ਦੇ  ਮਾਮਲੇ ਵਿੱਚ ਦੋਸ਼ੀ ਅਕੈਡਮੀ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਪਾਲ ਹੈਗਿਸ ਨੂੰ  ਇੱਕ ਵੀਰਵਾਰ ਨੂੰ ਇਕ ਜੱਜ ਨੇ ਪੀੜਤਾ ਨੂੰ 75 ਲੱਖ ਡਾਲਰ ਦਾ ਹਰਜਾਨਾ ਦੇਣ ਦਾ ਹੁਕਮ ਦਿੱਤਾ ਹੈ। ਮਹਿਲਾ ਨੇ 'ਮੀ ਟੂ' ਦੌਰਾਨ ਫਿਲਮ ਨਿਰਮਾਤਾ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਜੱਜ ਨੇ ਇਹ ਵੀ ਫੈਸਲਾ ਕੀਤਾ ਕਿ ਵਾਧੂ ਸਜ਼ਾਯੋਗ ਹਰਜਾਨਾ ਵੀ ਦਿੱਤਾ ਜਾਣਾ ਚਾਹੀਦਾ ਹੈ, ਪਰ ਰਕਮ ਦਾ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਕਰਜ਼ ਲੈ ਕੇ ਆਸਟ੍ਰੇਲੀਆ ਪੜ੍ਹਨ ਗਏ ਨੌਜਵਾਨ ਨਾਲ ਵਾਪਰ ਗਿਆ ਭਾਣਾ, ਪਰਿਵਾਰ 'ਚ ਵਿਛੇ ਸੱਥਰ

"ਮਿਲੀਅਨ ਡਾਲਰ ਬੇਬੀ" ਅਤੇ "ਕਰੈਸ਼" ਵਰਗੀਆਂ ਆਸਕਰ-ਜੇਤੂ ਫਿਲਮਾਂ ਦੇ ਪਟਕਥਾ ਲੇਖਕ ਰਹੇ ਹੈਗਿਸ ਖ਼ਿਲਾਫ਼ ਪੇਸ਼ੇ ਤੋਂ ਪ੍ਰਚਾਰਕ ਹੈਲੀਗ ਬ੍ਰੀਸਟ ਨੇ ਮੁਕੱਦਮਾ ਕੀਤਾ ਸੀ। ਹੈਗਿਸ ਨਾਲ ਬ੍ਰੀਸਟ ਦੀ ਮੁਲਾਕਾਤ 2010 ਦੇ ਦਹਾਕੇ ਦੀ ਸ਼ੁਰੂਆਤ ਵਿਚ ਇਕ ਫਿਲਮ ਦੇ ਪ੍ਰੀਮੀਅਰ ਦੌਰਾਨ ਹੋਈ ਸੀ। 2013 ਵਿੱਚ ਫਿਲਮ ਦੀ ਸਕ੍ਰੀਨਿੰਗ ਪਾਰਟੀ ਤੋਂ ਬਾਅਦ ਹੈਗਿਸ ਨੇ ਬ੍ਰੀਸਟ ਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ ਅਤੇ ਉਸਨੂੰ ਆਪਣੇ ਨਿਊਯਾਰਕ ਅਪਾਰਟਮੈਂਟ ਵਿੱਚ ਬੁਲਾਇਆ।

ਇਹ ਵੀ ਪੜ੍ਹੋ: ਲੈਂਡਿੰਗ ਦੌਰਾਨ ਯਾਤਰੀ ਜਹਾਜ਼ 'ਚ ਵੱਜੀ ਗੋਲੀ, ਵਾਲ-ਵਾਲ ਬਚੀ ਸੰਸਦ ਮੈਂਬਰ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ

ਬ੍ਰੀਸਟ (36) ਨੇ ਕਿਹਾ ਕਿ ਹੈਗਿਸ ਨੇ ਇਸ ਤੋਂ ਬਾਅਦ ਉਸਦਾ ਗਲਤ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸਦਾ ਜਿਨਸੀ ਸ਼ੋਸ਼ਣ ਕੀਤਾ। 69 ਸਾਲਾ ਹੈਗਿਸ ਨੇ ਕਿਹਾ ਕਿ ਪ੍ਰਚਾਰਕ ਨੇ ਉਸ ਨੂੰ ਅਜਿਹਾ ਕਰਨ ਲਈ ਉਕਸਾਇਆ ਸੀ। ਹਾਲਾਂਕਿ, ਜੱਜਾਂ ਨੇ ਬ੍ਰੀਸਟ ਦਾ ਪੱਖ ਪੂਰਿਆ। ਬ੍ਰੀਸਟ ਨੇ ਕਿਹਾ ਸੀ ਕਿ ਹੈਗਿਸ ਦੇ ਖਿਲਾਫ ਮੁਕੱਦਮਾ ਦਾਇਰ ਕਰਨ ਤੋਂ ਬਾਅਦ ਉਸਨੂੰ ਮਾਨਸਿਕ ਅਤੇ ਪੇਸ਼ੇਵਰ ਨੁਕਸਾਨ ਪਹੁੰਚਿਆ ਹੈ। ਉਸਨੇ 2017 ਵਿੱਚ ਹੈਗਿਸ ਉੱਤੇ ਮੁਕੱਦਮਾ ਕੀਤਾ ਸੀ।

ਇਹ ਵੀ ਪੜ੍ਹੋ: 23 ਸਾਲਾ ਭਾਰਤੀ ਮੂਲ ਦੀ ਨਬੀਲਾ ਸਈਦ ਨੇ ਅਮਰੀਕਾ 'ਚ ਰਚਿਆ ਇਤਿਹਾਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News