ਓਸਾਮਾ ਦੀ ਭਤੀਜੀ ਦਾ ਦਾਅਵਾ, ਸਿਰਫ਼ ਟਰੰਪ ਹੀ ਰੋਕ ਸਕਦੇ ਹਨ ਅਗਲਾ 9/11 ਵਰਗਾ ਅੱਤਵਾਦੀ ਹਮਲਾ

Sunday, Sep 06, 2020 - 09:29 AM (IST)

ਓਸਾਮਾ ਦੀ ਭਤੀਜੀ ਦਾ ਦਾਅਵਾ, ਸਿਰਫ਼ ਟਰੰਪ ਹੀ ਰੋਕ ਸਕਦੇ ਹਨ ਅਗਲਾ 9/11 ਵਰਗਾ ਅੱਤਵਾਦੀ ਹਮਲਾ

ਵਾਸ਼ਿੰਗਟਨ : ਅਮਰੀਕਾ ਵਿਚ ਇਸ ਸਮੇਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਿਆਸਤ ਕਾਫ਼ੀ ਗਰਮਾਈ ਹੋਈ ਹੈ, ਉਥੇ ਹੀ ਇਸ ਦੌਰਾਨ ਦੌਰਾਨ ਖ਼ਤਰਨਾਕ ਅੱਤਵਾਦੀ ਓਸਾਮਾ ਬਿਨ ਲਾਦੇਨ ਦੀ ਭਤੀਜੀ ਨੂਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸਿਰਫ਼ ਡੋਨਾਲਡ ਟਰੰਪ ਹੀ ਅਮਰੀਕਾ ਨੂੰ 9/11 ਵਰਗੇ ਹਮਲੇ ਤੋਂ ਬਚਾ ਸਕਦੇ ਹਨ। ਉਥੇ ਹੀ ਜੇਕਰ ਜੋ ਬਿਡੇਨ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਇਸ ਵਰਗਾ ਇਕ ਹੋਰ ਹਮਲਾ ਹੋ ਸਕਦਾ ਹੈ। 11 ਸਤੰਬਰ 2001 ਨੂੰ ਖ਼ਤਰਨਾਕ ਅੱਤਵਾਦੀ ਸੰਗਠਨ ਅਲਕਾਇਦਾ ਦੇ ਅੱਤਵਾਦੀਆਂ ਨੇ ਅਮਰੀਕਾ ਵਿਚ 4 ਹਮਲਿਆਂ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਹਮਲਿਆਂ ਵਿਚ 2,977 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 25 ਹਜ਼ਾਰ ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਸਨ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਘਰ ਹੋਵੇਗੀ ਧੀ ਜਾਂ ਪੁੱਤਰ, ਮਸ਼ਹੂਰ ਜੋਤਸ਼ੀ ਨੇ ਕੀਤੀ ਭਵਿੱਖਬਾਣੀ

ਨੂਰ ਬਿਨ ਲਾਦੇਨ ਓਸਾਮਾ ਬਿਨ ਲਾਦੇਨ ਦੇ ਵੱਡੇ ਭਰਾ ਯਸਲਾਮ ਬਿਨ ਲਾਦੇਨ ਦੀ ਧੀ ਹਨ।  ਯਸਮਾਨ ਦਾ ਵਿਆਹ ਪ੍ਰਸਿੱਧ ਸਵਿਸ ਲੇਖਕ ਕਾਰਮੇਨ ਡਿਊਫੋਰ ਨਾਲ ਹੋਇਆ ਹੈ। 1988 ਵਿਚ ਯਸਮਾਨ ਅਤੇ ਕਾਰਮੇਨ ਦਾ ਤਲਾਕ ਹੋ ਗਿਆ ਸੀ। ਉਦੋਂ ਤੋਂ ਨੂਰ ਬਿਨ ਲਾਦੇਨ ਆਪਣੀਆਂ 2 ਭੈਣਾਂ ਵਫਾ ਅਤੇ ਨਾਜ਼ੀਆ ਨਾਲ ਸਵਿਟਜ਼ਰਲੈਂਡ ਵਿਚ ਆਪਣੀ ਮਾਂ ਨਾਲ ਰਹਿੰਦੀ ਹੈ। ਇਹ ਪਰਿਵਾਰ ਓਸਾਮਾ ਬਿਨ ਲਾਦੇਨ ਤੋਂ ਦੂਰੀ ਵਿਖਾਉਣ ਲਈ ਆਪਣੇ ਉਪਨਾਮ ਨੂੰ ਲਾਦੇਨ ਦੀ ਜਗ੍ਹਾ ਲਾਦਿਨ ਲਿਖਦਾ ਹੈ। ਨਿਊਯਾਰਕ ਪੋਸਟ ਨੂੰ ਦਿੱਤੇ ਗਏ ਇਕ ਇੰਟਰਵਿਊ ਵਿਚ ਓਸਾਮਾ ਬਿਨ ਲਾਦੇਨ ਦੀ ਭਤੀਜੀ ਨੂਰ ਬਿਨ ਲਾਦਿਨ ਨੇ ਕਿਹਾ ਕਿ ਆਈ.ਐਸ.ਆਈ.ਐਸ. ਨੇ ਓਬਾਮਾ ਅਤੇ ਬਿਡੇਨ ਦੇ ਕਾਰਜਕਾਲ ਦੌਰਾਨ ਪ੍ਰਸਾਰ ਕੀਤਾ ਅਤੇ ਉਹ ਯੂਰਪ ਤੱਕ ਆ ਗਏ। ਟਰੰਪ ਨੇ ਵਿਖਾਇਆ ਹੈ ਕਿ ਉਹ ਅਮਰੀਕਾ ਅਤੇ ਸਾਨੂੰ ਵਿਦੇਸ਼ੀ ਖਤਰਿਆਂ ਤੋਂ ਬਚਾ ਸਕਦੇ ਹਨ। ਉਹ ਅੱਤਵਾਦੀਆਂ ਨੂੰ ਹਮਲੇ ਦਾ ਮੌਕਾ ਮਿਲਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਖ਼ਤਮ ਕਰ ਸਕਦੇ ਹਨ।

ਇਹ ਵੀ ਪੜ੍ਹੋ: ਡਾਕਟਰ ਦੀ ਸਲਾਹ : ਸਰੀਰਕ ਸਬੰਧ ਬਣਾਉਂਦੇ ਸਮੇਂ ਮਾਸਕ ਪਾ ਕੇ ਰੱਖੋ ਅਤੇ ਕਿੱਸ ਨਾ ਕਰੋ

ਨੂਰ ਬਿਨ ਲਾਦਿਨ ਨੇ ਕਿਹਾ ਕਿ ਉਹ ਭਾਵੇਂ ਹੀ ਸਵਿਟਜ਼ਰਲੈਂਡ ਵਿਚ ਰਹਿੰਦੀ ਹੈ ਪਰ ਉਹ ਦਿਲੋਂ ਆਪਣੇ ਆਪ ਨੂੰ ਅਮਰੀਕੀ ਮੰਨਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ 12 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਨੇ ਆਪਣੇ ਕਮਰੇ ਵਿਚ ਅਮਰੀਕਾ ਦਾ ਵੱਡਾ ਝੰਡਾ ਲਗਾਇਆ ਸੀ। ਉਨ੍ਹਾਂ ਦਾ ਸੁਫ਼ਨਾ ਛੁੱਟੀ ਦੇ ਸਮੇਂ ਪੂਰੇ ਅਮਰੀਕਾ ਦਾ ਆਰਵੀ ਟਰਿੱਪ ( Recreational Vehicle “rip) ਕਰਣਾ ਹੈ। ਉਨ੍ਹਾਂ ਕਿਹਾ ਕਿ 2015 ਤੋਂ ਹੀ ਉਹ ਟਰੰਪ ਦੀ ਸਮਰਥਕ ਰਹੀ ਹੈ। ਮੈਂ ਦੂਰੋਂ ਹੀ ਉਨ੍ਹਾਂ ਨੂੰ ਵੇਖਿਆ ਹੈ। ਮੈਂ ਉਨ੍ਹਾਂ ਦੇ ਸੰਕਲਪ ਦੀ ਪ੍ਰਸ਼ੰਸਾ ਕਰਦੀ ਹਾਂ। ਨੂਰ ਬਿਨ ਲਾਦਿਨ ਨੇ ਕਿਹਾ ਕਿ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਚੋਣ ਵਿਚ ਫਿਰ ਤੋਂ ਚੁਣਿਆ ਜਾਣਾ ਚਾਹੀਦਾ ਹੈ। ਇਹ ਨਾ ਸਿਰਫ਼ ਅਮਰੀਕਾ ਸਗੋਂ ਪੱਛਮੀ ਸਭਿਅਤਾ ਦੇ ਭਵਿੱਖ ਲਈ ਮਹੱਤਵਪੂਰਣ ਹੈ।

ਇਹ ਵੀ ਪੜ੍ਹੋ: WHO ਦਾ ਨਵਾਂ ਬਿਆਨ, ਕਿਹਾ- ਅਗਲੇ ਸਾਲ ਦੇ ਅੱਧ ਤੱਕ ਨਹੀਂ ਬਣੇਗੀ ਕੋਰੋਨਾ ਵੈਕਸੀਨ


author

cherry

Content Editor

Related News