ਪਾਕਿ ’ਚ ਵਿਰੋਧੀ ਪਾਰਟੀਆਂ ਨੇ ‘ਆਪਣਾ ਸੈਸ਼ਨ’ ਬੁਲਾ ਕੇ ‘ਬੇਭਰੋਸਗੀ ਮਤਾ’ ਕੀਤਾ ਪਾਸ

04/04/2022 3:42:56 PM

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ’ਚ ਇਕ ਨਾਟਕੀ ਘਟਨਾਚੱਕਰ ’ਚ ਵਿਰੋਧੀ ਧਿਰ ਨੇ ਰਾਸ਼ਟਰਪਤੀ ਆਰਿਫ਼ ਅਲਵੀ ਵੱਲੋਂ ਸੰਸਦ ਭੰਗ ਕੀਤੇ ਜਾਣ ਤੋਂ ਬਾਅਦ ਇਕ ‘ਆਪਣ ਸੈਸ਼ਨ’  ਬੁਲਾਇਆ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ‘ਬੇਭਰੋਸਗੀ ਮਤੇ’ ਨੂੰ ਤਕਰੀਬਨ 200 ਵੋਟਾਂ ਨਾਲ ਪਾਸ ਕਰ, ਉਸ ਦੇ ਸਫ਼ਲ ਹੋਣ ਦਾ ਐਲਾਨ ਕਰ ਦਿੱਤਾ। ਸਮਾਚਾਰ ਪੱਤਰ ‘ਡਾਨ’ ਵਿਚ ਸੋਮਵਾਰ ਨੂੰ ਪ੍ਰਕਾਸ਼ਿਤ ਇਕ ਖ਼ਬਰ ਦੇ ਅਨੁਸਾਰ ‘ਵੋਟਿੰਗ’ ਦੇ ਨਤੀਜੇ ਦਾ ਐਲਾਨ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਨੇਤਾ ਅਤੇ ਨੈਸ਼ਨਲ ਅਸੈਂਬਲੀ (ਅੈੱਨ. ਏ.) ਦੇ  ਸਾਬਕਾ ਪ੍ਰਧਾਨ ਅਯਾਜ਼ ਸਾਦਿਕ ਨੇ ਕੀਤਾ, ਜਿਨ੍ਹਾਂ ਨੇ ਐਤਵਾਰ ਨੂੰ ਐੱਨ. ਏ. ਦੇ ਪ੍ਰਧਾਨ ਅਸਦ ਕੈਸਰ ਵੱਲੋਂ ਐਲਾਨੇ ਪ੍ਰਧਾਨਾਂ ਦੇ ਪੈਨਲ ਦੇ ਮੈਂਂਬਰ ਦੇ ਤੌਰ ’ਤੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ। ਖ਼ਬਰ ਦੇ ਅਨੁਸਾਰ ਵਿਰੋਧੀ ਧਿਰ ਨੇ ਕਾਰਵਾਈ ਨੂੰ ‘ਕਾਨੂੰਨੀ ਅਤੇ ਜਾਇਜ਼’ ਐਲਾਨ ਦਿੱਤਾ, ਹਾਲਾਂਕਿ ਇਹ ਸਕੱਤਰੇਤ ਦੇ ਕਰਮਚਾਰੀਆਂ ਦੇ ਸਮਰਥਨ ਤੋਂ ਬਿਨਾਂ ਤੇ ਇਥੋਂ ਤਕ ਕਿ ਬਿਨਾਂ ਸਾਜ਼ੋ ਸਾਮਾਨ ਦੇ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਖਾਨ ਖ਼ਿਲਾਫ਼ ਬੇਭਰੋਸਗੀ ਮੇ ਨੂੰ 197 ਵੋਟਾਂ ਦੇ ਨਾਲ ਸਫ਼ਲ ਐਲਾਨਿਆ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਫ਼ਾਰਿਸ਼ ’ਤੇ ਨੈਸ਼ਨਲ ਅਸੈਂਬਲੀ ਦੇ ਉਪ ਪ੍ਰਧਾਨ ਕਾਸਿਮ ਸੂਰੀ ਨੇ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਬੇਭਰੋਸਗੀ ਮਤੇ ਨੂੰ ਖਾਰਿਜ ਕਰ ਦਿੱਤਾ ਸੀ। ਖਾਨ ਨੇ ਸੰਸਦ ਦੇ ਹੇਠਲੇ ਸਦਨ, 342 ਮੈਂਬਰੀ ਨੈਸ਼ਨਲ ਅਸੈਂਬਲੀ ਵਿਚ ਪ੍ਰਭਾਵੀ ਤੌਰ ’ਤੇ ਬਹੁਮਤ ਗੁਆ ਦਿੱਤਾ ਸੀ। 

ਦੇਸ਼ ਦੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਨੇ ਪਾਕਿਸਤਾਨ ਦੀ ਮੌਜੂਦਾ ਸਿਆਸੀ ਹਾਲਾਤ ’ਤੇ ਖ਼ੁਦ ਨੋਟਿਸ ਲੈਂਦਿਆਂ ਕਿਹਾ ਸੀ ਕਿ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦੇ ਸਬੰਧ ਵਿਚ ਪ੍ਰਧਾਨ ਮੰਤਰੀ ਖਾਨ ਤੇ ਰਾਸ਼ਟਰਪਤੀ ਵੱਲੋਂ ਸ਼ੁਰੂ ਕੀਤੇ ਗਏ ਸਾਰੇ ਹੁਕਮ ਤੇ ਕਦਮ ਅਦਾਲਤ ਦੇ ਹੁਕਮ ’ਤੇ ਨਿਰਭਰ ਹੋਣਗੇ। ਜਸਟਿਸ ਬੰਦਿਆਲ ਨੇ ਨਾਲ ਹੀ ਇਸ ‘ਹਾਈ ਪ੍ਰੋਫਾਈਲ’ ਮਾਮਲੇ ਦੀ ਸੁਣਵਾਈ ਇਕ ਦਿਨ ਲਈ ਮੁਲਤਵੀ ਕਰ ਦਿੱਤੀ ਸੀ। ਵਿਰੋਧੀ ਧਿਰ ਦੇ ਨੈਸ਼ਨਲ ਅਸੈਂਬਲੀ ‘ਸੈਸ਼ਨ’ ਦੌਰਾਨ ਸੱਤਾਧਾਰੀ ਪਾਕਿਸਤਾਨ ਤਹਿਰੀਕ ਏ ਇਨਸਾਫ (ਪੀ. ਟੀ. ਆਈ.) ਸਰਕਾਰ ਦੇ ਸਾਬਕਾ ਸਹਿਯੋਗੀਆਂ ਦੇ ਮੈਂਬਰਾਂ ਤੇ ਪੀ. ਟੀ. ਆਈ. ਦੇ 22 ਅਸੰਤੁਸ਼ਟ ਸੰਸਦ ਮੈਂਬਰਾਂ ਨੇ ਉਸ ਮਤੇ ਦੇ ਸਮਰਥਨ ਵਿਚ ਵੋਟਿੰਗ ਕੀਤੀ, ਜਿਸ ਨੂੰ ਰਸਮੀ ਤੌਰ ’ਤੇ ਵਿਰੋਧੀ ਧਿਰ ਦੇ ਨੇਤਾ ਪੀ. ਐੱਮ. ਐੱਲ. ਦੇ ਪ੍ਰਧਾਨ ਐੱਨ. ਸ਼ਾਹਬਾਜ਼ ਸ਼ਰੀਫ਼ ਵੱਲੋਂ ਪੇਸ਼ ਕੀਤਾ ਗਿਆ ਸੀ। ਖ਼ਬਰ ਦੇ ਅਨੁਸਾਰ ਹੈਰਾਨੀ ਦੀ ਗੱਲ ਇਹ ਰਹੀ ਕਿ ਪੀ. ਐੱਮ. ਐੱਲ. ਕਿਊ. ਦੇ ਮੁਖੀ ਚੌਧਰੀ ਸ਼ੁਜਾਤ ਹੁਸੈਨ ਦੇ ਬੇਟੇ ਚੌਧਰੀ ਸਾਲਿਕ ਹੁਸੈਨ ਨੇ ਵੀ ਵਿਰੋਧੀ ਧਿਰ ਦੇ ਮਤੇ ਦਾ ਸਮਰਥਨ ਕੀਤਾ।

ਇਹ ਕਦਮ ਚੌਧਰੀ ਪਰਿਵਾਰ ਵਿਚ ਕਥਿਤ ਦਰਾਰ ਦੀ ਪੁਸ਼ਟੀ ਕਰਦਾ ਹੈ। ਸਕੱਤਰੇਤ ਦੇ ਕਰਮਚਾਰੀਆਂ ਦੀ ਗੈਰ ਮੌਜੂਦਗੀ ਵਿਚ ਸਾਦਿਕ ਦੇ ਵੋਟਿੰਗ ਸ਼ੁਰੂ ਹੋਣ ਦੇ ਐਲਾਨ ਤੋਂ ਬਾਅਦ ਮੁਰਤਜਾ ਜਾਵੇਦ ਅੱਬਾਸੀ (ਜੋ ਪੀ. ਐੱਮ. ਐੱਲ. ਐੱਨ ਸਰਕਾਰ ਦੇ ਦੌਰਾਨ ਡਿਪਟੀ ਸਪੀਕਰ ਸਨ) ਉਨ੍ਹਾਂ ਮੈਂਬਰਾਂ ਦੇ ਨਾਂ ਦਰਜ ਕਰਦੇ ਦਿਖੇ, ਜੋ ਵੋਟ ਦੇਣ ਪਹੁੰਚੇ ਸਨ। ਖ਼ਬਰ ਦੇ ਅਨੁਸਾਰ, ਅੱਬਾਸੀ ਨੇ ਕਿਹਾ ਕਿ ਉਪ ਪ੍ਰਧਾਨ ਕਾਸਿਮ ਸੂਰੀ ਨੂੰ ਬੇਭਰੋਸਗੀ ਮਤੇ ’ਤੇ ਵੋਟ ਦੀ ਸੰਵਿਧਾਨਿਕ ਪ੍ਰਕਿਰਿਆ ਨੂੰ ਪੂਰਾ ਕੀਤੇ ਬਿਨਾਂ ਬੈਠਕ ਨੂੰ ਮੁਲਤਵੀ ਕਰਨ ਦਾ ਅਧਿਕਾਰ ਨਹੀਂ ਹੈ। ਸਾਦਿਕ ਨੇ ਪ੍ਰਧਾਨ ਦੀ ਕੁਰਸੀ ਸੰਭਾਲੀ ਤੇ ਕਾਰਵਾਈ ਦਾ ਸੰਚਾਲਨ ਕੀਤਾ। ਉਨ੍ਹਾਂ ਨੇ ਜ਼ੁਬਾਨੀ ਵੋਟ ਰਾਹੀਂ ਮੈਂਬਰਾਂ ਦੀ ਪ੍ਰਵਾਨਗੀ ਲੈਣ ਤੋਂ ਬਾਅਦ ਡਿਪਟੀ ਸਪੀਕਰ ਦੇ ਫ਼ੈਸਲੇ ਨੂੰ ਪਲਟ ਦਿੱਤਾ ਅਤੇ ਫਿਰ ਸ਼ਾਹਬਾਜ਼ ਨੂੰ ਰਸਮੀ ਤੌਰ ’ਤੇ ਵੋਟਿੰਗ ਲਈ ਮਤਾ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਅਤੇ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਸ ਨੂੰ 6 ਅਪ੍ਰੈਲ ਤੱਕ ‘ਮੁਲਤਵੀ’ ਕਰ ਦਿੱਤਾ। ਨੈਸ਼ਨਲ ਅਸੈਂਬਲੀ ਦੇ ਭੰਗ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਸਾਰੀਆਂ ਪਾਰਟੀਆਂ ਨੂੰ ਕੋਈ ਵੀ ‘ਗੈਰ-ਸੰਵਿਧਾਨਕ’ ਕਦਮ ਨਾ ਚੁੱਕਣ ਦਾ ਹੁਕਮ ਦਿੰਦਿਆਂ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਸੀ।


Manoj

Content Editor

Related News