ਹਿੰਸਾ ਦੌਰਾਨ ਮਿਆਂਮਾਰ ''ਚ ਅਫੀਮ ਦੀ ਖੇਤੀ ''ਚ 33 ਫੀਸਦੀ ਦਾ ਵਾਧਾ

Thursday, Jan 26, 2023 - 05:38 PM (IST)

ਹਿੰਸਾ ਦੌਰਾਨ ਮਿਆਂਮਾਰ ''ਚ ਅਫੀਮ ਦੀ ਖੇਤੀ ''ਚ 33 ਫੀਸਦੀ ਦਾ ਵਾਧਾ

ਬੈਂਕਾਕ (ਏਜੰਸੀ)- ਮਿਆਂਮਾਰ 'ਚ ਫ਼ੌਜ ਵੱਲੋਂ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਅਫੀਮ ਦੀ ਖੇਤੀ 'ਚ ਵਾਧਾ ਹੋਇਆ ਹੈ ਅਤੇ ਇਸ 'ਤੇ ਰੋਕਥਾਮ ਦੀ ਕੋਸ਼ਿਸ਼ ਬੰਦ ਹੋਣ ਅਤੇ ਕਮਜ਼ੋਰ ਅਰਥਵਿਵਸਥਾ ਦੇ ਚੱਲਦੇ ਵੱਧ ਲੋਕਾਂ ਦੁਆਰਾ ਨਸ਼ੀਲੇ ਪਦਾਰਥਾਂ ਦਾ ਵਪਾਰ ਕੀਤੇ ਜਾਣ ਦੇ ਕਾਰਨ ਪਿਛਲੇ ਇਕ ਸਾਲ ਵਿਚ ਮਿਆਂਮਾਰ 'ਚ ਅਫੀਮ ਦੀ ਖੇਤੀ 'ਚ 33 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਵੀਰਵਾਰ ਨੂੰ ਜਾਰੀ ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ। ਸੰਯੁਕਤ ਰਾਸ਼ਟਰ ਦੇ ਡਰੱਗਜ਼ ਅਤੇ ਅਪਰਾਧ ਦੇ ਦਫਤਰ ਦੀ ਇੱਕ ਰਿਪੋਰਟ ਦੇ ਅਨੁਸਾਰ 2021 ਵਿਚ ਆਂਗ ਸਾਨ ਸੂ ਕੀ ਦੀ ਲੋਕਤੰਤਰੀ ਰੂਪ ਨਾਲ ਚੁਣੀ ਗਈ ਸਰਕਾਰ ਨੂੰ ਹਟਾ ਕੇ ਦੇਸ਼ 'ਤੇ ਫ਼ੌਜ ਦੇ ਕਬਜ਼ੇ ਦੇ ਬਾਅਦ 2022 ਵਿੱਚ ਮਿਆਂਮਾਰ ਵਿਚ ਅਫੀਮ ਦੀ ਖੇਤੀ ਦਾ ਖੇਤਰ 33 ਪ੍ਰਤੀਸ਼ਤ ਵਧ ਕੇ 40,100 ਹੈਕਟੇਅਰ (99,090 ਹੈਕਟੇਅਰ) ਹੋ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੁਲਸ ਨੇ ਪੰਜਾਬੀ ਦੀ ਬਚਾਈ ਜਾਨ, 8 ਘੰਟੇ ਬੰਦ ਰੱਖਿਆ ਪੁਲ

ਸੰਯੁਕਤ ਰਾਸ਼ਟਰ ਦਫਤਰ ਦੇ ਖੇਤਰੀ ਨੁਮਾਇੰਦੇ ਜੇਰੇਮੀ ਡਗਲਸ ਨੇ ਕਿਹਾ ਕਿ “ਫਰਵਰੀ 2021 ਦੇ ਫ਼ੌਜੀ ਕਬਜ਼ੇ ਤੋਂ ਬਾਅਦ ਆਰਥਿਕ, ਸੁਰੱਖਿਆ ਅਤੇ ਸ਼ਾਸਨ ਵਿਘਨ ਦੇ ਨਤੀਜੇ ਵਜੋਂ ਦੂਰ-ਦੁਰਾਡੇ ਦੇ ਇਲਾਕਿਆਂ, ਅਕਸਰ ਵਿਵਾਦਗ੍ਰਸਤ ਉੱਤਰੀ ਸ਼ਾਨ ਅਤੇ ਸਰਹੱਦੀ ਰਾਜਾਂ ਦੇ ਕਿਸਾਨਾਂ ਕੋਲ ਅਫੀਮ ਦੀ ਖੇਤੀ ਕਰਨ ਦੇ ਇਲਾਵਾ ਖ਼ਾਸ ਵਿਕਲਪ ਨਹੀਂ ਸੀ ਬਚਿਆ। ਸੰਯੁਕਤ ਰਾਸ਼ਟਰ ਦੇ ਅਨੁਮਾਨਾਂ ਦੇ ਅਨੁਸਾਰ ਮਿਆਂਮਾਰ ਦੀ ਅਫੀਮ-ਆਧਾਰਿਤ ਆਰਥਿਕਤਾ ਦਾ ਕੁੱਲ ਮੁੱਲ ਸਥਾਨਕ ਤੌਰ 'ਤੇ ਵੇਚੀ ਗਈ ਕੱਚੀ ਅਫੀਮ ਦੀ ਮਾਤਰਾ ਦੇ ਆਧਾਰ 66 ਕਰੋੜ ਤੋਂ ਦੋ ਅਰਬ ਡਾਲਰ ਦੇ ਵਿਚਕਾਰ ਹੈ। ਡਗਲਸ ਨੇ ਕਿਹਾ ਕਿ "ਪੂਰਬੀ ਅਤੇ ਦੱਖਣ-ਪੂਰਬੀ ਏਸ਼ੀਆ ਅਤੇ ਆਸਟ੍ਰੇਲੀਆ ਵਿੱਚ ਪਾਈ ਜਾਣ ਵਾਲੀ ਲਗਭਗ ਸਾਰੀ ਹੈਰੋਇਨ ਮਿਆਂਮਾਰ ਤੋਂ ਆਉਂਦੀ ਹੈ ਅਤੇ ਮਿਆਂਮਾਰ ਅਫਗਾਨਿਸਤਾਨ ਤੋਂ ਬਾਅਦ ਦੁਨੀਆ ਵਿੱਚ ਅਫੀਮ ਅਤੇ ਹੈਰੋਇਨ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ।" ਫ਼ੌਜ ਦੇ 2021 ਵਿਚ ਸੱਤਾ 'ਤੇ ਕਾਬਜ਼ ਹੋਣ ਤੋਂ ਪਹਿਲਾਂ ਦੇਸ਼ ਵਿਚ ਪਿਛਲੇ ਕੁਝ ਸਮੇਂ ਵਿੱਚ ਅਫੀਮ ਦੀ ਖੇਤੀ ਵਿੱਚ ਲਗਾਤਾਰ ਗਿਰਾਵਟ ਦੇਖੀ ਗਈ ਸੀ।

ਨੋਟ- ਇਸ ਖ਼ਬਰਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News