ਬਿਨਾਂ ਕਿਸੇ ਕੰਟਰੋਲ ਦੇ ਚੀਜ਼ਾਂ ਨੂੰ ਖੋਲ੍ਹਣਾ ਤਬਾਹੀ ਨੂੰ ਸੱਦਾ ਦੇਣ ਵਾਂਗ : ਡਬਲਯੂ. ਐੱਚ. ਓ.
Wednesday, Sep 02, 2020 - 08:05 AM (IST)
ਜਨੇਵਾ, (ਅਨਸ)- ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਜਨਰਲ ਡਾਇਰੈਕਟਰ ਟ੍ਰੇਡੋਸ ਅਧਾਨੋਮ ਘੇਬ੍ਰੇਸਸ ਨੇ ਕਿਹਾ ਹੈ ਕਿ ਉਹ ਬੱਚਿਆਂ ਨੂੰ ਸਕੂਲਾਂ ’ਚ ਮੋੜਦੇ ਹੋਏ, ਲੋਕਾਂ ਨੂੰ ਕੰਮ ’ਤੇ ਵਾਪਸ ਜਾਂਦੇ ਹੋਏ ਦੇਖਣਾ ਚਾਹੁੰਦੇ ਹਨ, ਪਰ ਇਸ ਦੇ ਨਾਲ ਹੀ ਕਿਸੇ ਵੀ ਦੇਸ਼ ਦਾ ਵਰਤਾਅ ਅਜਿਹਾ ਨਹੀਂ ਹੋਣਾ ਚਾਹੀਦਾ ਹੈ ਜਿਵੇਂ ਕਿ ਮਹਾਮਾਰੀ ਖਤਮ ਹੋ ਗਈ ਹੋਵੇ।
ਖ਼ਬਰ ਮੁਤਾਬਕ ਸੋਮਵਾਰ ਨੂੰ ਜਨੇਵਾ ’ਚ ਇਕ ਵਰਚੂਅਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਦੇਸ਼ ਸਥਿਤੀ ਨੂੰ ਆਮ ਕਰਨ ਦੀ ਦਿਸ਼ਾ ’ਚ ਵਾਕਈ ਗੰਭੀਰ ਹੈ ਤਾਂ ਉਨ੍ਹਾਂ ਨੂੰ ਵਾਇਰਸ ਦੇ ਫੈਲਾਅ ’ਤੇ ਰੋਕ ਲਗਾਉਣੀ ਹੋਵੇਗੀ ਅਤੇ ਜ਼ਿੰਦਗੀਆਂ ਬਚਾਉਣੀਆਂ ਹੋਣਗੀਆਂ।
ਟ੍ਰੇਡੋਸ ਨੇ ਕਿਹਾ ਕਿ ਬਿਨਾਂ ਕਿਸੇ ਕੰਟਰੋਲ ਦੇ ਚੀਜ਼ਾਂ ਨੂੰ ਖੋਲ੍ਹਣਾ ਤਬਾਹੀ ਨੂੰ ਸੱਦਾ ਦੇਣ ਵਾਂਗ ਹੈ। ਉਨ੍ਹਾਂ ਚਾਰ ਅਜਿਹੀਆਂ ਅਹਿਮ ਚੀਜ਼ਾਂ ’ਤੇ ਦਬਾਅ ਦਿੱਤਾ ਜਿਨ੍ਹਾਂ ਨੂੰ ਕਰਨ ਦੀ ਲੋੜ ਹੈ। ਵੱਡੇ ਪੈਮਾਨੇ ’ਤੇ ਆਯੋਜਿਤ ਕੀਤੇ ਜਾਣ ਵਾਲੇ ਸਮਾਰੋਹਾਂ ’ਤੇ ਰੋਕ, ਲੋਕਾਂ ਵਲੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ, ਇਨਫੈਕਟਿਡ ਵਿਅਕਤੀ ਦਾ ਪਤਾ ਲਗਾਉਣ ਲਈ ਸਰਕਾਰ ਵਲੋਂ ਉਚਿਤ ਕਦਮ ਚੁੱਕਣਾ, ਉਨ੍ਹਾਂ ਨੂੰ ਲੱਭ ਕੇ ਇਕਾਂਤਵਾਸ ਕਰਨਾ, ਜਾਂਚ ਕਰਨਾ, ਦੇਖਭਾਲ ਕਰਨੀ ਅਤੇ ਨਾਲ ਹੀ ਕਿਸੇ ਦੇ ਸੰਕਰਮਿਤ ਹੋਣ ਦੀ ਦਿਸ਼ਾ ’ਚ ਨਜ਼ਰ ਰੱਖਣਾ। ਉਨ੍ਹਾਂ ਕਿਹਾ ਕਿ ਡਬਲਯੂ. ਐੱਚ. ਓ. ਦੇਸ਼ਾਂ ਨਾਲ ਮਿਲ ਕੇ ਉਨ੍ਹਾਂ ਆਪਣਾ ਸਹਿਯੋਗ ਜਾਰੀ ਰੱਖੇਗਾ ਤਾਂ ਜੋ ਲੋੜੀਂਦੀਆਂ ਸੇਵਾਵਾਂ ਬਰਕਰਾਰ ਰੱਖੀਆਂ ਜਾ ਸਕਣ।