ਕੋਰੋਨਾ ਟੀਕਿਆਂ ਦੀ ਘਾਟ ਕਾਰਨ ਓਂਟਾਰੀਓ ਸੂਬੇ ਨੇ ਲਿਆ ਇਹ ਫ਼ੈਸਲਾ

Saturday, Jan 16, 2021 - 02:14 PM (IST)

ਓਟਾਵਾ- ਕੈਨੇਡਾ ਵਿਚ ਕੋਰੋਨਾ ਵੈਕਸੀਨ ਦੀ ਖੁਰਾਕ ਲੋਕਾਂ ਨੂੰ ਲੱਗਣੀ ਸ਼ੁਰੂ ਹੋ ਗਈ ਹੈ। ਤਰਜੀਹ ਦੇ ਆਧਾਰ 'ਤੇ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ ਤੇ ਕੁਝ ਲੋਕਾਂ ਨੂੰ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਵੀ ਮਿਲਣ ਵਾਲੀ ਹੈ।

ਓਂਟਾਰੀਓ ਸੂਬੇ ਦੇ ਮੁੱਖ ਮੰਤਰੀ ਦਾ ਵਿਚਾਰ ਹੈ ਕਿ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਦੀ ਸਪਲਾਈ ਵਿਚ ਅਜੇ ਕੁਝ ਦੇਰੀ ਹੋ ਸਕਦੀ ਹੈ ਤੇ ਲੋੜੀਂਦੀਆਂ ਖੁਰਾਕਾਂ ਦੀ ਪੂਰਤੀ ਨਹੀਂ ਹੋ ਸਕੇਗੀ। ਇਸ ਲਈ ਲੋਕਾਂ ਨੂੰ ਦੂਜੀ ਖੁਰਾਕ ਲਈ ਅਜੇ ਇੰਤਜ਼ਾਰ ਕਰਨਾ ਪਵੇਗਾ। ਸੂਬਾਈ ਸਿਹਤ ਮੰਤਰੀ ਕ੍ਰਿਸਟਾਈਨ ਇਲੀਅਟ ਨੇ ਦੱਸਿਆ ਕਿ ਟੋਰਾਂਟੋ ਵਿਚ ਲੋਕਾਂ ਨੂੰ ਕੋਰੋਨਾ ਦੀ ਦੂਜੀ ਖੁਰਾਕ ਪਹਿਲੀ ਖੁਰਾਕ ਦੇ 21 ਦਿਨਾਂ ਦੀ ਥਾਂ 42 ਦਿਨਾਂ ਬਾਅਦ ਦਿੱਤੀ ਜਾਵੇਗੀ।

ਦੱਸ ਦਈੇਏ ਕਿ ਜਿਸ ਯੂਰਪੀ ਪਲਾਂਟ ਵਿਚ ਫਾਈਜ਼ਰ-ਬਾਇਓਐਨਟੈਕ ਦੇ ਕੋਰੋਨਾ ਵੈਕਸੀਨ ਤਿਆਰ ਕੀਤੇ ਜਾਂਦੇ ਹਨ, ਨੇ ਅਗਲੇ 4 ਹਫ਼ਤਿਆਂ ਤੱਕ ਸਪਲਾਈ ਨੂੰ 50 ਫ਼ੀਸਦੀ ਤੱਕ ਘਟਾ ਦਿੱਤਾ ਹੈ। ਇਸ ਮਗਰੋਂ ਹੀ ਓਂਟਾਰੀਓ ਸੂਬੇ ਨੇ ਇਹ ਫ਼ੈਸਲਾ ਸੁਣਾਇਆ ਹੈ। 

'ਦਿ ਨੈਸ਼ਨਲ ਐਡਵਾਈਜ਼ਰੀ ਕੌਂਸਲ ਆਨ ਇਮਊਨੀਜ਼ੇਸ਼ਨ' ਮੁਤਾਬਕ ਕੋਰੋਨਾ ਦੇ ਦੋਵੇਂ ਟੀਕਿਆਂ ਵਿਚਕਾਰ 42 ਦਿਨ ਦਾ ਅੰਤਰਾਲ ਸੁਰੱਖਿਅਤ ਹੁੰਦਾ ਹੈ। ਦੱਸ ਦਈਏ ਕਿ ਕੈਨੇਡਾ ਨੂੰ ਹਰ ਹਫ਼ਤੇ ਫਾਈਜ਼ਰ ਕੋਰੋਨਾ ਟੀਕਿਆਂ ਦੀ ਵੱਡੀ ਖੇਪ ਪ੍ਰਾਪਤ ਹੋ ਰਹੀ ਹੈ ਪਰ ਆਉਣ ਵਾਲੇ ਕੁਝ ਹਫ਼ਤਿਆਂ ਤੱਕ ਇਹ ਪਹਿਲਾਂ ਨਾਲੋਂ ਘੱਟ ਹੀ ਮਿਲੇਗੀ। 


Lalita Mam

Content Editor

Related News