''ਹਰ 10 ''ਚੋਂ ਸਿਰਫ 1 ਸ਼ੂਗਰ ਮਰੀਜ਼ ਨੂੰ ਹੀ ਮਿਲਦੈ ਸਹੀ ਇਲਾਜ''
Sunday, May 23, 2021 - 02:10 AM (IST)
ਮਿਸ਼ੀਗਨ-ਦੁਨੀਆ ਭਰ 'ਚ ਕਰੀਬ 50 ਕਰੋੜ ਲੋਕ ਸ਼ੂਗਰ ਰੋਗ ਨਾਲ ਪੀੜਤ ਹਨ ਪਰ ਉਨ੍ਹਾਂ 'ਚੋਂ ਬਹੁਤਿਆਂ ਨੂੰ ਉਸ ਤਰ੍ਹਾਂ ਦਾ ਇਲਾਜ ਨਹੀਂ ਮਿਲ ਪਾਉਂਦਾ ਹੈ ਜਿਸ ਨਾਲ ਉਹ ਸਿਹਤਮੰਦ, ਲੰਬੀ ਅਤੇ ਲਾਭਕਾਰੀ ਜ਼ਿੰਦਗੀ ਜੀ ਸਕਣ। ਇਹ ਜਾਣਕਾਰੀ ਇਕ ਗਲੋਬਲ ਅਧਿਐਨ ਤੋਂ ਸਾਹਮਣੇ ਆਈ ਹੈ। ਲੈਂਸੇਟ ਹੈਲਦੀ ਲਾਂਜਿਵਿਟੀ 'ਚ ਪ੍ਰਕਾਸ਼ਿਤ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਧਿਐਨ 'ਚ ਸ਼ਾਮਲ ਘੱਟ ਅਤੇ ਮੱਧ ਆਮਦਨ ਵਾਲੇ 55 ਦੇਸ਼ਾਂ 'ਚ ਸ਼ੂਗਰ ਦੇ ਹਰ 10 'ਚੋਂ ਸਿਰਫ ਇਕ ਹੀ ਰੋਗੀ ਨੂੰ ਉਸ ਤਰ੍ਹਾਂ ਦਾ ਇਲਾਜ ਮਿਲ ਪਾਉਂਦਾ ਹੈ ਜਿਸ ਨਾਲ ਕਿ ਉਹ ਸ਼ੂਗਰ ਨਾਲ ਜੁੜੀਆਂ ਹੋਰ ਸਮੱਸਿਆਵਾਂ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।
ਇਹ ਵੀ ਪੜ੍ਹੋ-ਅਮਰੀਕਾ 'ਚ ਵੈਕਸੀਨੇਸ਼ਨ ਲਈ ਡੇਟਿੰਗ ਐਪਸ ਮਦਦਗਾਰ
ਹਾਲਾਂਕਿ ਇਹ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਕੋਲਸਟ੍ਰਾਲ ਘੱਟ ਕਰਨ ਵਾਲੀਆਂ ਦਵਾਈਆਂ ਆਦਿ ਘੱਟ ਕੀਮਤ 'ਤੇ ਮਿਲਣ ਅਤੇ ਕਸਰਤ ਵਰਗੀਆਂ ਗਤੀਵਿਧੀਆਂ ਜਾਰੀ ਰਹਿਣ ਤਾਂ ਸ਼ੂਗਰ ਨਾਲ ਜੁੜੀਆਂ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਹਾਰਟ ਅਟੈਕ, ਸਟ੍ਰੋਕ, ਨਰਵ ਡੈਮੇਜ ਵਰਗੀਆਂ ਸਥਿਤੀਆਂ ਨੂੰ ਟਾਲਿਆ ਜਾ ਸਕਦਾ ਹੈ। ਯੂਨੀਵਰਸਿਟੀ ਆਫ ਮਿਸ਼ੀਗਨ ਅਤੇ ਬ੍ਰਿਘਮ ਅਤੇ ਵੁਮੈਨ ਹਾਸਪਤਾਲ ਦੀ ਟੀਮ ਨੇ ਇਕ ਗਲੋਬਲ ਪਾਰਟਨਰ ਨਾਲ ਮਿਲ ਕੇ ਇਹ ਵਿਆਪਕ ਅਧਿਐਨ ਕੀਤਾ ਹੈ ਜਿਸ ਨਾਲ ਦੇਸ਼ਾਂ ਅਤੇ ਖੇਤਰਾਂ ਦਰਮਿਆਨ ਤੁਲਨਾਤਮਕ ਵਿਸ਼ੇਸ਼ਣ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਤਾਲਿਬਾਨ ਨੇ ਅਫਗਾਨਿਸਤਾਨ ਦੇ ਉੱਤਰ ਪੂਰਬ 'ਚ ਕੀਤਾ ਹਮਲਾ, 8 ਫੌਜੀਆਂ ਦੀ ਮੌਤ
ਡਬਲਯੂ.ਐੱਚ.ਓ. ਨੂੰ ਸੌਂਪੇ ਗਏ ਸਿੱਟੇ
ਖੋਜਕਾਰਾਂ ਨੇ 25 ਤੋਂ 64 ਸਾਲ ਦੀ ਉਮਰ ਵਰਗ ਦੇ 6.80 ਲੱਖ ਤੋਂ ਵਧੇਰੇ ਲੋਕਾਂ ਦੇ ਸਰਵੇਅ ਅਤੇ ਜਾਂਚ ਅਤੇ ਪ੍ਰੀਖਣ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਨ੍ਹਾਂ 'ਚੋਂ 37 ਹਜ਼ਾਰ ਤੋਂ ਵਧੇਰੇ ਲੋਕ ਸ਼ੂਗਰ ਨਾਲ ਪੀੜਤ ਸਨ। ਦਿਲਚਸਪ ਇਹ ਹੈ ਕਿ ਕਈ ਲੋਕਾਂ 'ਚ ਤਾਂ ਡਾਇਗਨੋਸਿਸ (ਰੋਗ ਦੀ ਪਛਾਣ) ਵੀ ਨਹੀਂ ਕੀਤੀ ਜਾ ਸਕੀ ਜਦਕਿ ਉਨ੍ਹਾਂ 'ਚ ਬਲੱਡ ਸ਼ੂਗਰ ਵਧੇਰੇ ਹੋਣ ਦੇ ਬਾਇਓਮਾਰਕਰ ਮੌਜੂਦ ਸਨ।
ਇਹ ਵੀ ਪੜ੍ਹੋ-ਨੇਪਾਲ 'ਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਹੋਈ 5 ਲੱਖ ਤੋਂ ਪਾਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।