ਚੀਨ ਤੇ ਅਮਰੀਕੀ ਰਾਸ਼ਟਰਪਤੀ ਵਿਚਾਲੇ 16 ਨਵੰਬਰ ਨੂੰ ਹੋਵੇਗੀ ਆਨਲਾਈਨ ਬੈਠਕ
Saturday, Nov 13, 2021 - 04:36 PM (IST)

ਬੀਜਿੰਗ (ਵਾਰਤਾ)— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ 16 ਨਵੰਬਰ ਨੂੰ ਆਨਲਾਈਨ ਬੈਠਕ ਕਰਨਗੇ। ਚੀਨ ਵਿਦੇਸ਼ ਮੰਤਰਾਲਾ ਦੇ ਬੁਲਾਰੇ ਹੁਆ ਚੁਨਿੰਯਗ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੈਨ ਪਸਾਕੀ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਕਿਹਾ ਕਿ ਦੋਵੇਂ ਨੇਤਾ ਵਰਚੁਅਲ ਦੋ ਪੱਖੀ ਬੈਠਕ ਸੋਮਵਾਰ ਦੀ ਦੇਰ ਰਾਤ ਤੱਕ ਕਰਨਗੇ।
ਇਹ ਵੀ ਪੜ੍ਹੋ: ‘ਬੋਇੰਗ’ ਨੇ ਇਥੋਪੀਆ 737-ਮੈਕਸ ਜਹਾਜ਼ ਕਰੈਸ਼ ਦੇ ਪੀੜਤਾਂ ਨਾਲ ਕੀਤਾ ਸਮਝੌਤਾ, ਦੇਵੇਗਾ ਮੁਆਵਜ਼ਾ
ਵਾਸ਼ਿੰਗਟਨ ਅਤੇ ਬੀਜਿੰਗ ਵਿਚਾਲੇ 13 ਘੰਟੇ ਦਾ ਅੰਤਰ ਹੈ। ਹੁਆ ਨੇ ਕਿਹਾ ਕਿ ਚੀਨੀ ਅਮਰੀਕਾ ਸਮਝੌਤੇ ਦੇ ਅਨੁਕੂਲ ਰਾਸ਼ਟਰਪਤੀ ਜਿਨਪਿੰਗ ਅਤੇ ਰਾਸ਼ਟਰਪਤੀ ਬਾਈਡੇਨ 16 ਨਵੰਬਰ ਦੀ ਸਵੇਰੇ ਬੀਜਿੰਗ ਸਮੇਂ ’ਤੇ ਇਕ ਆਨਲਾਈਨ ਬੈਠਕ ਕਰਨਗੇ। ਬੁਲਾਰੇ ਨੇ ਦੱਸਿਆ ਕਿ ਇਸ ਬੈਠਕ ’ਚ ਦੋਵੇਂ ਦੇਸ਼ ਦੇ ਸੀਨੀਅਰ ਨੇਤਾ ਦੋ ਪੱਖੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਲੈ ਕੇ ਆਪਣੇ-ਆਪਣੇ ਵਿਚਾਰ ਸਾਂਝੇ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ