ਅਮਰੀਕਾ ਵਿਚ ਕੋਵਿਡ-19 ਕਾਰਨ ਜਾਨ ਗੁਆਉਣ ਵਾਲਿਆਂ ਵਿਚੋਂ ਇਕ-ਤਿਹਾਈ ਨਰਸਿੰਗ ਹੋਮਜ਼ ਦੇ ਮਰੀਜ਼

Tuesday, Jun 02, 2020 - 01:35 PM (IST)

ਅਮਰੀਕਾ ਵਿਚ ਕੋਵਿਡ-19 ਕਾਰਨ ਜਾਨ ਗੁਆਉਣ ਵਾਲਿਆਂ ਵਿਚੋਂ ਇਕ-ਤਿਹਾਈ ਨਰਸਿੰਗ ਹੋਮਜ਼ ਦੇ ਮਰੀਜ਼

ਵਾਸ਼ਿੰਗਟਨ- ਅਮਰੀਕਾ ਵਿਚ ਇਕ ਨਵੀਂ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਦੇਸ਼ ਵਿਚ ਕੋਵਿਡ-19 ਨਾਲ ਜਾਨ ਗੁਆਉਣ ਵਾਲਿਆਂ ਵਿਚੋਂ ਇਕ ਤਿਹਾਈ ਲੋਕ ਨਰਸਿੰਗ ਹੋਮ ਦੇ ਰਹਿਣ ਵਾਲੇ ਹਨ। ਇਹ ਰਿਪੋਰਟ ਅਜਿਹੇ ਸਮੇਂ ਆਈ ਹੈ, ਜਦ ਪੁਲਸ ਦੇ ਸਖਤ ਕਦਮਾਂ ਖਿਲਾਫ ਪ੍ਰਦਰਸ਼ਨ ਜਾਰੀ ਹਨ। ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲੱਗੀਆਂ ਰੋਕਾਂ ਵਿਚ ਸੋਮਵਾਰ ਨੂੰ ਢਿੱਲ ਦਿੱਤੀ ਗਈ। ਅਮਰੀਕਾ ਦੇ ਸਾਰੇ ਗਵਰਨਰ ਲਈ ਤਿਆਰ ਕੀਤੀ ਗਈ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਰਸਿੰਗ ਹੋਮ ਦੇਖਭਾਲ ਕੇਂਦਰਾਂ ਵਿਚ ਰਹਿਣ ਵਾਲੇ ਤਕਰੀਬਨ 26,000 ਲੋਕਾਂ ਦੀ ਜਾਨ ਕੋਵਿਡ-19 ਹੋਣ ਕਾਰਨ ਹੋਈ ਹੈ। ਇਨ੍ਹਾਂ ਅੰਕੜਿਆਂ ਦੇ ਵਧੇਰੇ ਹੋਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ।

 ਸਮਾਚਾਰ ਏਜੰਸੀ ਨੂੰ ਪ੍ਰਾਪਤ ਰਿਪੋਰਟ ਦੀ ਕਾਪੀ ਮੁਤਾਬਕ ਮੈਡੀਕੇਅਰ ਐਂਡ ਮੈਡੀਕੇਡ ਸਰਵਿਸਜ਼ ਸੈਂਟਰ ਅਤੇ ਰੋਗ ਕੰਟਰੋਲ ਕੇਂਦਰ ਦਾ ਕਹਿਣਾ ਹੈ ਕਿ ਦੇਖਭਾਲ ਕੇਂਦਰਾਂ ਵਿਚ ਤਕਰੀਬਨ 60,000 ਕੋਰੋਨਾ ਵਾਇਰਸ ਦੇ ਮਾਮਲੇ ਹਨ। ਇਹ ਅੰਕੜੇ ਦੇਸ਼ ਦੇ 15,400 ਦੇਖਭਾਲ ਕੇਂਦਰਾਂ ਵਿਚੋਂ 80 ਫੀਸਦੀ ਤੋਂ 24 ਮਈ ਤੱਕ ਮਿਲੀ ਰਿਪੋਰਟ 'ਤੇ ਆਧਾਰਿਤ ਹਨ। ਅਮਰੀਕਾ ਵਿਚ ਇਕ ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 18 ਲੱਖ ਤੋਂ ਵੱਧ ਲੋਕ ਕੋਰੋਨਾ ਨਾਲ ਪੀੜਤ ਹਨ। ਇਸ ਵਿਚਕਾਰ ਅਮਰੀਕਾ ਵਿਚ ਗੈਰ-ਗੋਰੇ ਵਿਅਕਤੀ ਫਲਾਇਡ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਬਾਅਦ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਅਜਿਹੇ ਵਿਚ ਭੀੜ ਇਕੱਠੀ ਹੋਣ ਦੇ ਬਾਅਦ ਵਾਇਰਸ ਫੈਲਣ ਦਾ ਖਤਰਾ ਵਧ ਗਿਆ ਹੈ। 


author

Lalita Mam

Content Editor

Related News