ਆਸਟ੍ਰੇਲੀਆ : ਵਿਸਫੋਟਕ ਨਾਲ ਭਰੀ ਜੈਕੇਟ ''ਚ ਧਮਾਕਾ, ਇਕ ਵਿਅਕਤੀ ਦੀ ਮੌਤ
Tuesday, Jan 25, 2022 - 03:22 PM (IST)
ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਵਿਸਫੋਟਕ ਨਾਲ ਭਰੀ ਜੈਕੇਟ ਵਿੱਚ ਧਮਾਕਾ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ| ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਰਿਆ ਗਿਆ ਵਿਅਕਤੀ ਵਿਸਫੋਟਕ ਨਾਲ ਭਰੀ ਜੈਕੇਟ ਪਹਿਨ ਕੇ ਕਾਰ ਚਲਾ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ - ਅਮਰੀਕੀ ਹਵਾਈ ਹਮਲਿਆਂ ਦੌਰਾਨ ਸੀਰੀਆ 'ਚ 3,500 ਪਰਿਵਾਰ ਵਿਸਥਾਪਿਤ
ਸੇਵਨ ਨਿਊਜ਼ ਨੇ ਕਿਹਾ ਕਿ ਅਜਿਹਾ ਦੱਸਿਆ ਗਿਆ ਹੈ ਕਿ ਸ਼ਨੀਵਾਰ ਸਵੇਰੇ ਉਪਨਗਰੀ ਹਾਲਮ 'ਚ ਕਾਰ ਦੇ ਸਪੀਡ ਬ੍ਰੇਕਰ ਨਾਲ ਟਕਰਾਉਣ ਤੋਂ ਬਾਅਦ ਵਿਸਫੋਟਕ ਜੈਕੇਟ ਦਾ ਬਟਨ ਦਬਿਆ ਗਿਆ। ਇਸ ਨਾਲ ਸਬੰਧਕ ਇੱਕ ਵੀਡੀਓ ਫੁਟੇਜ ਵਿੱਚ ਕਾਰ ਵਿੱਚ ਧਮਾਕਾ ਹੁੰਦਾ ਦਿਖਾਈ ਦੇ ਰਿਹਾ ਹੈ, ਜਿਸ ਤੋਂ ਬਾਅਦ ਕਾਰ ਕੁਝ ਮੀਟਰ ਅੱਗੇ ਚਲੀ ਗਈ ਅਤੇ ਫਿਰ ਸੜਕ 'ਤੇ ਖੜ੍ਹੇ ਇੱਕ ਵਾਹਨ ਨਾਲ ਟਕਰਾ ਗਈ।
ਪੜ੍ਹੋ ਇਹ ਅਹਿਮ ਖ਼ਬਰ- ਓਮੀਕਰੋਨ ਦੇ ਖ਼ੌਫ਼ ਵਿਚਕਾਰ ਆਸਟ੍ਰੇਲੀਆ ਨੇ ਕੋਵਿਡ ਪਾਬੰਦੀਆਂ ਦਾ ਕੀਤਾ ਵਿਸਥਾਰ
ਪੁਲਸ ਨੇ ਦੱਸਿਆ ਕਿ ਕਾਰ ਦੇ ਅੰਦਰ ਇੱਕ 43 ਸਾਲਾ ਵਿਅਕਤੀ ਮ੍ਰਿਤਕ ਪਾਇਆ ਗਿਆ। ਪੁਲਸ ਨੇ ਉਸ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ। ਸੇਵਨ ਨਿਊਜ਼ ਨੇ ਕਿਹਾ ਕਿ ਕਾਰ ਚਲਾ ਰਿਹਾ ਵਿਅਕਤੀ ਸਾਬਕਾ ਫ਼ੌਜੀ ਸੀ ਅਤੇ ਪੁਲਸ ਨੇ ਇਹ ਨਹੀਂ ਦੱਸਿਆ ਕਿ ਉਹ ਕਿੱਥੇ ਜਾ ਰਿਹਾ ਸੀ।