ਇਸ ਟਾਈਗਰ ''ਕਾਰਾ'' ਦਾ ਇਕ ਦੰਦ ਹੈ ਸੋਨੇ ਦਾ

Friday, Nov 01, 2019 - 11:44 AM (IST)

ਬਰਲਿਨ — ਘੱਟ ਰਹੀ ਟਾਈਗਰ ਦੀ ਗਿਣਤੀ ਕਾਰਨ ਦੁਨੀਆ ਦੇ ਦੇਸ਼ ਹੁਣ ਇਸ ਦੀ ਸੰਭਾਲ ਕਰਨ 'ਚ ਲੱਗੇ ਹਨ। ਇਸ ਦੇ ਤਹਿਤ ਭਾਰਤ 'ਚ ਵੀ ਇਨ੍ਹਾਂ ਦੀ ਸਾਂਭ-ਸੰਭਾਲ ਸਖਤੀ ਨਾਲ ਕੀਤੀ ਜਾ ਰਹੀ ਹੈ।  ਇਟਲੀ ਦੇ ਤਸਕਰਾਂ ਕੋਲੋਂ ਪੰਜ ਸਾਲ ਪਹਿਲਾਂ ਆਜ਼ਾਦ ਕਰਵਾਈ ਗਈ ਬੰਗਾਲ ਟਾਈਗਰ 'ਕਾਰਾ' ਨੂੰ ਇਸ ਮਹੀਨੇ ਸੋਨੇ ਦਾ ਦੰਦ ਲਗਾਇਆ ਗਿਆ। ਦਰਅਸਲ ਅਗਸਤ 'ਚ ਖਿਡੌਣਾ ਚਬਾਉਣ ਨਾਲ ਉਸਦਾ ਦੰਦ ਟੁੱਟ ਗਿਆ ਸੀ। ਡੈਨਮਾਰਕ ਦੇ ਮਾਹਰਾਂ ਨੇ ਜਰਮਨੀ ਦੇ ਮੈਸਵਾਇਲਰ ਸ਼ਹਿਰ 'ਚ 'ਕਾਰਾ' ਦਾ ਆਪਰੇਸ਼ਨ ਕੀਤਾ। ਸਰਜਰੀ ਦੇ ਤਿੰਨ ਹਫਤੇ ਬਾਅਦ ਹੁਣ ਉਹ ਠੀਕ ਹੈ।                      

ਤਿੰਨ ਹਫਤਿਆਂ ਤੱਕ ਇਸ ਤਰ੍ਹਾਂ ਹੋਇਆ 'ਕਾਰਾ' ਦਾ ਇਲਾਜ

ਦੰਦਾਂ ਦੇ ਡਾਕਟਰਾਂ ਦੀ ਟੀਮ ਨੇ ਟਾਈਗਰ ਦੇ ਦੰਦ ਦੀ ਸਰਜਰੀ ਦੋ ਪੜਾਵਾਂ 'ਚ ਪੂਰੀ ਕੀਤੀ। ਪਹਿਲੇ ਪੜਾਅ 'ਚ ਦੋ ਘੰਟੇ ਅਤੇ ਦੂਜੇ ਪੜਾਅ 'ਚ ਸਾਢੇ ਚਾਰ ਘੰਟੇ ਦਾ ਸਮਾਂ ਲੱਗਾ। ਮਾਹਰਾ ਮੁਤਾਬਕ ਤਿੰਨ ਹਫਤਿਆਂ ਤੱਕ ਕਾਰਾ ਨੂੰ ਬਿਨਾਂ ਹੱਡੀ ਵਾਲਾ ਮਾਸ ਖਾਣ ਲਈ ਦਿੱਤਾ ਗਿਆ। ਦੰਦ ਲੱਗਣ ਬਾਅਦ ਕਾਰਾ ਕਈ ਦਿਨਾਂ ਤੱਕ ਆਪਣੇ ਨਕਲੀ ਦੰਦ ਨੂੰ ਚੱਟਦੀ ਰਹੀ ਕਿਉਂਕਿ ਧਾਤ ਦੇ ਨਵੇਂ ਦੰਦ ਦੇ ਪ੍ਰਤੀ ਉਹ ਅਸਹਿਜ ਮਹਿਸੂਸ ਕਰ ਰਹੀ ਸੀ। ਮਾਹਰਾਂ ਅਨੁਸਾਰ ਹੁਣ ਕਾਰਾ ਠੀਕ ਢੰਗ ਨਾਲ ਮਾਸ ਖਾ ਸਕਦੀ ਹੈ। ਹੁਣ ਉਹ ਜਦੋਂ ਵੀ ਮੂੰਹ ਖੋਲਦੀ ਹੈ ਤਾਂ ਸੋਨੇ ਦੇ ਦੰਦ ਦੀ ਚਮਕ ਸਾਫ ਦਿਖਾਈ ਦਿੰਦੀ ਹੈ।


Related News