ਯੂਕ੍ਰੇਨ 'ਚ ਗੋਲੀਬਾਰੀ 'ਚ ਸਾਡਾ ਇਕ ਨਾਗਰਿਕ ਜ਼ਖਮੀ ਹੋਇਆ : ਚੀਨ

Wednesday, Mar 02, 2022 - 09:10 PM (IST)

ਯੂਕ੍ਰੇਨ 'ਚ ਗੋਲੀਬਾਰੀ 'ਚ ਸਾਡਾ ਇਕ ਨਾਗਰਿਕ ਜ਼ਖਮੀ ਹੋਇਆ : ਚੀਨ

ਬੀਜਿੰਗ-ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਯੂਕ੍ਰੇਨ 'ਚ ਗੋਲੀਬਾਰੀ 'ਚ ਉਸ ਦਾ ਇਕ ਨਾਗਰਿਕ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਜਦਕਿ 2500 ਚੀਨੀ ਨਾਗਰਿਕਾਂ ਨੂੰ ਯੁੱਧਗ੍ਰਸਤ ਦੇਸ਼ 'ਚ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਇਕ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਇਕ ਮਾਰਚ ਨੂੰ ਯੂਕ੍ਰੇਨ 'ਚ ਇਕ ਚੀਨੀ ਨਾਗਰਿਕ ਗੋਲੀ ਲਗਣ ਕਾਰਨ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਰੋਮਾਨੀਆ ਤੋਂ ਵਿਸ਼ੇਸ਼ ਉਡਾਣ ਲੈਣ ਲਈ ਕਿਸੇ ਭਾਰਤੀ ਨੂੰ ਵੀਜ਼ੇ ਦੀ ਨਹੀਂ ਲੋੜ : ਭਾਰਤੀ ਦੂਤਘਰ

ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨ 'ਚ ਚੀਨੀ ਦੂਤਘਰ ਨੇ ਉਸ ਨਾਲ ਸੰਪਰਕ ਕੀਤਾ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 2,500 ਚੀਨੀ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ ਅਤੇ ਨਿਕਾਸੀ ਦੀ ਕੋਸ਼ਿਸ਼ ਯੋਜਨਾਬੱਧ ਤਰੀਕੇ ਨਾਲ ਚੱਲ ਰਹੀ ਹੈ। ਚੀਨ ਦੇ 6,000 ਤੋ ਜ਼ਿਆਦਾ ਨਾਗਰਿਕ ਯੂਕ੍ਰੇਨ 'ਚ ਫਸੇ ਹੋਏ ਹਨ ਅਤੇ ਚੀਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਕੱਢਣ ਲਈ ਗੁਆਂਢੀ ਦੇਸ਼ਾਂ 'ਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ : ਰੂਸ ਨੇ ਕੀਵ 'ਤੇ ਕੀਤੀ ਏਅਰ ਸਟ੍ਰਾਈਕ, TV ਟਾਵਰ ਉਡਾਇਆ, ਚੈਨਲਾਂ ਦਾ ਪ੍ਰਸਾਰਣ ਬੰਦ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News