ਪੋਲੈਂਡ ਦੇ ਅਨਾਥ ਆਸ਼ਰਮ 'ਤੇ ਹਮਲਾ, ਨਾਬਾਲਗ ਕੁੜੀ ਦੀ ਮੌਤ, 9 ਜ਼ਖ਼ਮੀ

05/10/2023 4:49:42 PM

ਵਾਰਸਾ (ਭਾਸ਼ਾ)- ਪੋਲੈਂਡ ਦੇ ਕੇਂਦਰ ਵਿਚ ਸਥਿਤ ਇਕ ਅਨਾਥ ਆਸ਼ਰਮ ਵਿਚ ਚਾਕੂ ਨਾਲ ਕੀਤੇ ਹਮਲੇ ਵਿਚ ਇਕ 16 ਸਾਲਾ ਕੁੜੀ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੋਲਿਸ ਪ੍ਰੈੱਸ ਏਜੰਸੀ ਨੇ ਸਥਾਨਕ ਪੁਲਸ ਅਤੇ ਸਰਕਾਰੀ ਵਕੀਲ ਦੇ ਦਫਤਰ ਦਾ ਹਵਾਲਾ ਦਿੰਦੇ ਹੋਏ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਇਹ ਘਟਨਾ ਬੀਤੀ ਰਾਤ 11 ਵਜੇ ਤੋਂ ਬਾਅਦ ਟੋਮਿਸਲਾਵਿਸ ਪਿੰਡ 'ਚ ਵਾਪਰੀ।

ਜ਼ਖ਼ਮੀਆਂ 'ਚੋਂ 5 ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਬਾਕੀਆਂ ਦਾ ਮੌਕੇ 'ਤੇ ਹੀ ਇਲਾਜ ਕੀਤਾ ਗਿਆ। ਪੁਲਸ ਨੇ 19 ਸਾਲਾ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਸਰਕਾਰੀ ਵਕੀਲ ਦੀ ਨਿਗਰਾਨੀ 'ਚ ਦੋਸ਼ੀ ਦੇ ਇਰਾਦਿਆਂ ਅਤੇ ਘਟਨਾ ਦੀ ਦਿਸ਼ਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।


Babita

Content Editor

Related News