ਮਿਸੀਸਾਗਾ ’ਚ ਵੱਡੇ ਇਕੱਠ ਦੌਰਾਨ ਗੋਲੀਬਾਰੀ, ਇਕ ਦੀ ਮੌਤ ਤੇ ਦੋ ਜ਼ਖ਼ਮੀ

Saturday, Sep 18, 2021 - 11:39 PM (IST)

ਮਿਸੀਸਾਗਾ ’ਚ ਵੱਡੇ ਇਕੱਠ ਦੌਰਾਨ ਗੋਲੀਬਾਰੀ, ਇਕ ਦੀ ਮੌਤ ਤੇ ਦੋ ਜ਼ਖ਼ਮੀ

ਇੰਟਰਨੈਸ਼ਨਲ ਡੈਸਕ : ਸ਼ੁੱਕਰਵਾਰ ਰਾਤ ਨੂੰ ਮਿਸੀਸਾਗਾ ’ਚ ਇਕ ਵੱਡੇ ਇਕੱਠ ’ਚ ਗੋਲੀਬਾਰੀ ਨਾਲ ਹਫੜਾ-ਦਫੜੀ ਮਚ ਗਈ। ਸਥਾਨਕ ਪੁਲਸ ਨੇ ਦੱਸਿਆ ਕਿ ਏਅਰਪੋਰਟ ਰੋਡ ਤੇ ਡੇਰੀ ਰੋਡ ਨੇੜੇ ਹੱਲ ਸਟ੍ਰੀਟ ’ਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਉਨ੍ਹਾਂ ਤਿੰਨ ਜ਼ਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ। ਇਸ ਦੌਰਾਨ ਇਕ ਗੰਭੀਰ ਤੌਰ ’ਤੇ ਜ਼ਖ਼ਮੀ ਦੀ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ : ਅਫ਼ਗਾਨਿਸਤਾਨ : ਤਾਲਿਬਾਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕਿਆਂ ’ਚ ਤਿੰਨ ਲੋਕਾਂ ਦੀ ਮੌਤ, 20 ਜ਼ਖ਼ਮੀ

ਕਾਂਸਟੇਬਲ ਹਿੰਮਤ ਸਿੰਘ ਗਿੱਲ ਨੇ ਦੱਸਿਆ ਕਿ ਦੋ ਜ਼ਖਮੀਆਂ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ, ਜਦਕਿ ਇਕ ਜ਼ਖਮੀ ਨੂੰ ਸਥਾਨਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ਮਗਰੋਂ ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕ ਖਿੰਡ ਗਏ ਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਗੋਲੀਬਾਰੀ ਕਿਸ ਨੇ ਕੀਤੀ ਹੈ।
 


author

Manoj

Content Editor

Related News