ਪਾਕਿ : ਰਾਵਲਪਿੰਡੀ ''ਚ ਹੋਇਆ ਧਮਾਕਾ, 1 ਦੀ ਮੌਤ ਤੇ 7 ਜ਼ਖਮੀ

Friday, Dec 04, 2020 - 08:57 PM (IST)

ਪਾਕਿ : ਰਾਵਲਪਿੰਡੀ ''ਚ ਹੋਇਆ ਧਮਾਕਾ, 1 ਦੀ ਮੌਤ ਤੇ 7 ਜ਼ਖਮੀ

ਇਸਲਾਮਾਬਾਦ-ਪਾਕਿਸਤਾਨ ਦੇ ਰਾਵਲਪਿੰਡੀ 'ਚ ਸ਼ੁੱਕਰਵਾਰ ਨੂੰ ਹੋਏ ਧਮਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਸੱਤ ਹੋਰ ਜ਼ਖਮੀ ਹੋ ਗਏ। ਪਾਕਿਸਤਾਨੀ ਫੌਜ ਦਾ ਦਫਤਰ ਰਾਵਲਪਿੰਡੀ 'ਚ ਹੀ ਸਥਿਤ ਹੈ। ਪੁਲਸ ਨੇ ਕਿਹਾ ਕਿ ਬੱਸ ਅੱਡੇ ਨੇੜੇ ਪੀਰ ਵਧਾਈ ਇਲਾਕੇ 'ਚ ਖੜੇ ਇਕ ਰਿਕਸ਼ੇ 'ਚ ਧਮਾਕਾ ਹੋਇਆ। ਰਾਵਲਪਿੰਡੀ ਪੁਲਸ ਦੇ ਬੁਲਾਰੇ ਸੱਜਾਦ-ਉਲ-ਹਸਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

PunjabKesari

ਇਹ ਵੀ ਪੜ੍ਹੋ:ਖੁਸ਼ਖਬਰੀ! 8 ਦਸੰਬਰ ਤੋਂ ਬ੍ਰਿਟੇਨ 'ਚ ਸ਼ੁਰੂ ਹੋਵੇਗਾ ਕੋਰੋਨਾ ਟੀਕਾਕਰਨ

ਹਸਨ ਨੇ ਕਿਹਾ ਕਿ ਧਮਾਕਾ ਕਿਵੇਂ ਹੋਇਆ, ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਘਟਨਾ ਦੀ ਸੰਭਾਵਨਾ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ ਪਰ ਜਾਂਚ ਤੋਂ ਬਾਅਦ ਅੰਤਿਮ ਨਤੀਜਿਆਂ 'ਤੇ ਪਹੁੰਚ ਪਾਵਾਂਗੇ। ਪੁਲਸ ਅਤੇ ਖੁਫੀਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਬੂਤ ਇਕੱਠੇ ਕੀਤੇ ਜਾਣ ਦੇ ਚੱਲਦੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ।

PunjabKesari

ਇਹ ਵੀ ਪੜ੍ਹੋ:ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ


author

Karan Kumar

Content Editor

Related News