ਤੇਲ ਅਵੀਵ ''ਚ ਹਵਾਈ ਹਮਲੇ, ਇਕ ਦੀ ਮੌਤ, 10 ਜ਼ਖਮੀ
Friday, Jul 19, 2024 - 01:06 PM (IST)
ਤੇਲ ਅਵੀਵ (ਏਜੰਸੀ): ਇਜ਼ਰਾਈਲ ਦੇ ਤੇਲ ਅਵੀਵ ਦੀਆਂ ਸੜਕਾਂ ‘ਤੇ ਸ਼ੁੱਕਰਵਾਰ ਨੂੰ ਜ਼ਬਰਦਸਤ ਧਮਾਕਾ ਹੋਇਆ ਅਤੇ ਚਾਰੇ ਪਾਸੇ ਧਾਤ ਦੇ ਟੁੱਕੜੇ ਖਿੱਲਰ ਗਏ। ਇਸ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 10 ਲੋਕ ਜ਼ਖਮੀ ਹੋ ਗਏ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਧਮਾਕੇ ਦੀ ਜਾਂਚ ਕਰ ਰਹੀ ਹੈ ਅਤੇ ਘਟਨਾ ਤੋਂ ਬਾਅਦ ਹਵਾਈ ਗਸ਼ਤ ਵਧਾਈ ਜਾ ਰਹੀ ਹੈ। ਫੌਜ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ‘ਹਵਾਈ ਹਮਲਾ’ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਜ਼ਰਾਈਲ ਦੀ ਹਵਾਈ ਰੱਖਿਆ ਪ੍ਰਣਾਲੀ ਇਸ ਹਮਲੇ ਨੂੰ ਕਿਉਂ ਨਹੀਂ ਰੋਕ ਸਕੀ ਅਤੇ ਇਸ ਹਮਲੇ ਦੇ ਜਵਾਬ ਵਿੱਚ ਇਜ਼ਰਾਈਲ ਕੀ ਕਦਮ ਚੁੱਕੇਗਾ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਦੇ ਲੀਡਸ 'ਚ ਦੰਗੇ, ਅੱਗਜ਼ਨੀ, ਪੁਲਸ ਦੀ ਕਾਰ 'ਤੇ ਵੀ ਹਮਲਾ (ਵੀਡੀਓ)
ਇਜ਼ਰਾਈਲ ਅਤੇ ਹਮਾਸ ਵਿਚਾਲੇ ਨੌਂ ਮਹੀਨਿਆਂ ਤੋਂ ਜੰਗ ਜਾਰੀ ਹੈ। ਯਮਨ ਦੇ ਹੂਤੀ ਬਾਗੀ ਖੁੱਲ੍ਹੇਆਮ ਹਮਾਸ ਦਾ ਸਮਰਥਨ ਕਰ ਰਹੇ ਹਨ ਅਤੇ ਉਹ ਇਜ਼ਰਾਈਲ ਵੱਲ ਲਗਾਤਾਰ ਡਰੋਨ ਅਤੇ ਮਿਜ਼ਾਈਲਾਂ ਦਾਗੇ ਜਾ ਰਹੇ ਹਨ। ਸ਼ੁੱਕਰਵਾਰ ਤੱਕ ਅਜਿਹੇ ਸਾਰੇ ਹਮਲਿਆਂ ਨੂੰ ਇਜ਼ਰਾਈਲੀ ਬਲਾਂ ਜਾਂ ਉਨ੍ਹਾਂ ਦੇ ਪੱਛਮੀ ਸਹਿਯੋਗੀਆਂ ਦੁਆਰਾ ਨਾਕਾਮ ਕਰ ਦਿੱਤਾ ਗਿਆ। ਇਜ਼ਰਾਈਲ ਨੇ ਅਜੇ ਤੱਕ ਹੂਤੀ ਬਾਗੀਆਂ 'ਤੇ ਕੋਈ ਹਮਲਾ ਨਹੀਂ ਕੀਤਾ ਹੈ ਅਤੇ ਆਪਣਾ ਧਿਆਨ ਗਾਜ਼ਾ 'ਚ ਜੰਗ ਅਤੇ ਲੇਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਨਾਲ ਚੱਲ ਰਹੀ ਲੜਾਈ 'ਤੇ ਕੇਂਦਰਿਤ ਕਰ ਰਿਹਾ ਹੈ। ਇਜ਼ਰਾਈਲ ਦੀ ਐਮਰਜੈਂਸੀ ਰਿਸਪਾਂਸ ਸਰਵਿਸ ਨੇ ਦੱਸਿਆ ਕਿ ਹਮਲੇ 'ਚ 50 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ 10 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।