ਸੂਡਾਨ 'ਚ ਹਿੰਸਕ ਝੜਪਾਂ ਦੌਰਾਨ 56 ਲੋਕਾਂ ਸਮੇਤ ਇਕ ਭਾਰਤੀ ਦੀ ਮੌਤ, ਵਿਦੇਸ਼ ਮੰਤਰੀ ਜੈਸ਼ੰਕਰ ਨੇ ਪ੍ਰਗਟਾਇਆ ਦੁੱਖ

Sunday, Apr 16, 2023 - 02:08 PM (IST)

ਸੂਡਾਨ 'ਚ ਹਿੰਸਕ ਝੜਪਾਂ ਦੌਰਾਨ 56 ਲੋਕਾਂ ਸਮੇਤ ਇਕ ਭਾਰਤੀ ਦੀ ਮੌਤ, ਵਿਦੇਸ਼ ਮੰਤਰੀ ਜੈਸ਼ੰਕਰ ਨੇ ਪ੍ਰਗਟਾਇਆ ਦੁੱਖ

ਖਾਰਟੂਮ (ਵਾਰਤਾ)  : ਸੂਡਾਨ ਵਿੱਚ ਜਾਰੀ ਝੜਪਾਂ ਵਿੱਚ ਹੁਣ ਤੱਕ 56 ਨਾਗਰਿਕ ਮਾਰੇ ਗਏ ਹਨ ਅਤੇ 595 ਹੋਰ ਜ਼ਖ਼ਮੀ ਹੋਏ ਹਨ। ਰਾਜਧਾਨੀ ਖਾਰਟੂਮ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਜਾਣ ਦੀ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਰਾਜਧਾਨੀ ਖਾਰਟੂਮ ਵਿੱਚ ਹਿੰਸਾ ਦੌਰਾਨ ਗੋਲੀ ਲੱਗਣ ਨਾਲ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਖਾਰਟੂਮ ਸਥਿਤ ਭਾਰਤੀ ਦੂਤਘਰ ਨੇ ਦੱਸਿਆ ਕਿ ਮ੍ਰਿਤਕ ਅਲਬਰਟ ਅਗਸਟੀਨ ਸੂਡਾਨ ਵਿੱਚ ਟੀਮ ਗਰੁੱਪ ਦੀ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ। ਦੂਤਘਰ ਅੱਗੇ ਦੀ ਕਾਰਵਾਈ ਕਰਨ ਲਈ ਪਰਿਵਾਰ ਅਤੇ ਮੈਡੀਕਲ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਸੂਡਾਨ ਦੀ ਡਾਕਟਰਾਂ ਦੀ ਕੇਂਦਰੀ ਕਮੇਟੀ ਨੇ ਐਤਵਾਰ ਨੂੰ ਇਹ ਘੋਸ਼ਣਾ ਕੀਤੀ ਸੀ ਕਿ ਸੂਡਾਨ ਦੀ ਫੌਜ ਅਤੇ ਇੱਕ ਸਰਕਾਰੀ ਅਰਧ ਸੈਨਿਕ ਬਲ ਵਿਚਕਾਰ ਲੜਾਈ ਸ਼ੁਰੂ ਹੋ ਚੁੱਕੀ ਹੈ।

ਵਿਦੇਸ਼ ਮੰਤਰੀ ਜੈਸ਼ੰਕਰ ਨੇ ਮੌਤ 'ਤੇ ਪ੍ਰਗਟਾਇਆ ਦੁੱਖ 

ਮ੍ਰਿਤਕ ਕੇਰਲ ਦੇ ਕੰਨੂਰ ਜ਼ਿਲੇ ਦੇ ਅਲਕਕੋਡੇ ਦਾ ਰਹਿਣ ਵਾਲਾ ਅਲਬਰਟ ਆਗਸਟਾਈਨ ਹੈ। ਅਲਬਰਟ ਆਗਸਟਾਈਨ ਦੇ ਪਿਤਾ ਆਗਸਟਾਈਨ ਨੇ ਆਈਏਐਨਐਸ ਨੂੰ ਦੱਸਿਆ ਕਿ ਸੁਡਾਨ ਦੇ ਅਰਧ ਸੈਨਿਕ ਬਲਾਂ ਅਤੇ ਹਥਿਆਰਬੰਦ ਬਲਾਂ ਵਿਚਾਲੇ ਹੋਈ ਗੋਲੀਬਾਰੀ ਵਿੱਚ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਲਬਰਟ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਟੈਲੀਫੋਨ ਕਾਲ 'ਤੇ ਸੀ। ਅਲਬਰਟ ਆਗਸਟਾਈਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਸ਼ਹਿਰ ਲਿਆਉਣ ਲਈ ਬੇਨਤੀ ਕੀਤੀ ਹੈ। ਭਾਰਤੀ ਨਾਗਰਿਕ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਖਾਰਟੂਮ 'ਚ ਇਕ ਭਾਰਤੀ ਨਾਗਰਿਕ ਦੀ ਮੌਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਦੂਤਘਰ ਪਰਿਵਾਰ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਰਟੂਮ ਦੀ ਸਥਿਤੀ ਬਹੁਤ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅਸੀਂ ਉਸ ਦੇਸ਼ ਵਿੱਚ ਵਿਕਾਸ ਦੀ ਨਿਗਰਾਨੀ ਕਰਨਾ ਜਾਰੀ ਰੱਖਾਂਗੇ।

PunjabKesari

ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਹਿੰਸਕ ਝੜਪਾਂ 

ਤੁਹਾਨੂੰ ਦੱਸ ਦੇਈਏ ਕਿ ਸੂਡਾਨ ਵਿੱਚ ਤਖ਼ਤਾਪਲਟ ਵਰਗੀ ਸਥਿਤੀ ਪੈਦਾ ਹੋ ਗਈ ਹੈ। ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਹਿੰਸਕ ਝੜਪ ਜਾਰੀ ਹੈ। ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋਣ ਅਤੇ ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਸੂਡਾਨ ਦੀ ਸਥਿਤੀ ਦੇ ਮੱਦੇਨਜ਼ਰ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਅਤੇ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਦੁਬਈ ਦੀ ਇਮਾਰਤ 'ਚ ਲੱਗੀ ਭਿਆਨਕ ਅੱਗ, 16 ਮ੍ਰਿਤਕਾਂ 'ਚ ਚਾਰ ਭਾਰਤੀ 

ਸੂਡਾਨ ਵਿੱਚ 4 ਹਜ਼ਾਰ ਭਾਰਤੀ 

ਅਧਿਕਾਰਤ ਅੰਕੜਿਆਂ ਦੇ ਅਨੁਸਾਰ ਸੂਡਾਨ ਵਿੱਚ ਲਗਭਗ 4,000 ਭਾਰਤੀ ਹਨ, ਜਿਨ੍ਹਾਂ ਵਿੱਚ 1,200 ਅਜਿਹੇ  ਹਨ ਜੋ ਦਹਾਕਿਆਂ ਪਹਿਲਾਂ ਇੱਥੇ ਵਸ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਅਕਤੂਬਰ 2021 ਵਿੱਚ ਸੂਡਾਨ ਦੀ ਫੌਜ ਨੇ ਤਖਤਾਪਲਟ ਤੋਂ ਬਾਅਦ ਸੱਤਾ 'ਤੇ ਕਬਜ਼ਾ ਕਰ ਲਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News