ਚੀਨ ਦੇ ਪੈਟਰੋਰਸਾਇਣ ਪਲਾਂਟ ''ਚ ਧਮਾਕਾ, ਇਕ ਦੀ ਮੌਤ, ਸੱਤ ਲਾਪਤਾ
Monday, Jun 05, 2017 - 12:32 PM (IST)

ਸ਼ੰਘਾਈ— ਚੀਨ ਦੇ ਸ਼ੇਡੋਂਗ ਸੂਬੇ ਵਿਚ ਅੱਜ ਪੈਟਰੋਰਸਾਇਣ ਪਲਾਂਟ ਵਿਚ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਸੱਤ ਲੋਕ ਲਾਪਤਾ ਹੋ ਗਏ। ਧਮਾਕਾ ਰਾਤ ਦੇ ਲਗਭਗ ਇਕ ਵਜੇ ਦੇ ਕਰੀਬ ਹੋਇਆ ਅਤੇ ਇਹ ਰਸਾਇਣ ਲਿਨਯੀ ਲਿਨਗੇਂਗ ਆਰਥਿਕ ਵਿਕਾਸ ਖੇਤਰ ਫੈਲ ਗਿਆ। ਇਸ ਧਮਾਕੇ ਵਿਚ ਛੇ ਲੋਕ ਜ਼ਖਮੀ ਹੋ ਗਏ ਅਤੇ ਪਲਾਂਟ ਵਿਚ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਕੰਪਨੀ ਵਿਚ ਪਲਾਂਟ ਨੂੰ ਚਲਾਉਣ ਲਈ ਜ਼ਿੰਮੇਵਾਰ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਚੀਨ ਵਿਚ ਉਦਯੋਗਿਕ ਪਲਾਂਟਾਂ ਵਿਚ ਇਸ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰਨਾ ਆਮ ਗੱਲ ਹੈ। ਸਾਲ 2015 ਵਿਚ ਬੰਦਰਗਾਹ ਸ਼ਹਿਰ ਤਿਆਨਜਿਨ ਵਿਚ ਜ਼ਬਰਦਸਤ ਰਸਾਇਣਕ ਧਮਾਕੇ ਵਿਚ 170 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ।