ਅਮਰੀਕਾ ''ਚ ''ਸੁਪਰ ਬਾਊਲ ਪਰੇਡ'' ਦੌਰਾਨ ਹੋਈ ਗੋਲੀਬਾਰੀ ''ਚ ਇਕ ਦੀ ਮੌਤ, ਅੱਠ ਬੱਚਿਆਂ ਸਮੇਤ 22 ਲੋਕ ਜ਼ਖ਼ਮੀ
Thursday, Feb 15, 2024 - 09:43 AM (IST)
ਕੰਸਾਸ ਸਿਟੀ (ਭਾਸ਼ਆ) : ਅਮਰੀਕਾ ਦੇ ਕੰਸਾਸ ਸਿਟੀ ਚੀਫਜ਼ ਦੀ ‘ਸੁਪਰ ਬਾਊਲ’ (ਫੁੱਟਬਾਲ ਚੈਂਪੀਅਨਸ਼ਿਪ) ਵਿਚ ਜਿੱਤ ਤੋਂ ਬਾਅਦ ਬੁੱਧਵਾਰ ਨੂੰ ਕੱਢੀ ਗਈ ਪਰੇਡ ਦੌਰਾਨ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 22 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ 8 ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਤੋਂ ਡਰੇ ਹੋਏ ਪ੍ਰਸ਼ੰਸਕ ਜਾਣ ਬਚਾਉਣ ਲਈ ਇੱਧਰ-ਉਧਰ ਦੌੜਨ ਲੱਗੇ। ਕੰਸਾਸ ਸਿਟੀ ਪੁਲਸ ਦੇ ਮੁਖੀ ਸਟੈਸੀ ਗ੍ਰੇਵਜ਼ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਇਹ ਵੀ ਪੜ੍ਹੋ: ਬਰਫੀਲੇ ਤੂਫ਼ਾਨ ਨੇ ਅਮਰੀਕਾ 'ਚ ਮਚਾਈ ਤਬਾਹੀ, 1200 ਤੋਂ ਵੱਧ ਉਡਾਣਾਂ ਰੱਦ, ਸਕੂਲ-ਕਾਲਜ ਵੀ ਬੰਦ
ਉਨ੍ਹਾਂ ਕਿਹਾ ਕਿ ਇਹ ਪਤਾ ਲੱਗਾ ਹੈ ਕਿ ਫੁੱਟਬਾਲ ਪ੍ਰਸ਼ੰਸਕਾਂ ਨੇ ਇੱਕ ਸ਼ੱਕੀ ਨੂੰ ਫੜਨ ਵਿੱਚ ਮਦਦ ਕੀਤੀ ਪਰ ਉਹ ਅਜੇ ਇਸ ਦੀ ਪੁਸ਼ਟੀ ਨਹੀਂ ਕਰ ਸਕਦੀ ਹੈ। ਪੁਲਸ ਨੇ ਅਜੇ ਤੱਕ ਹਿਰਾਸਤ 'ਚ ਲਏ ਲੋਕਾਂ ਦੀ ਪਛਾਣ ਜਾਂ ਇਸ ਘਟਨਾ ਦੇ ਪਿੱਛੇ ਦੇ ਮਕਸਦ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਅਮਰੀਕਾ ਵਿੱਚ ਇੱਕ ਜਨਤਕ ਸਮਾਗਮ ਵਿੱਚ ਗੋਲੀਬਾਰੀ ਦੀ ਇਹ ਤਾਜ਼ਾ ਘਟਨਾ ਹੈ। ਪਿਛਲੇ ਸਾਲ, ਨੂਗੇਟਸ ਨੇ ਐੱਨ.ਬੀ.ਏ. ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਡੇਨਵਰ ਵਿੱਚ ਹੋਈ ਗੋਲੀਬਾਰੀ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ ਸਨ। ਮਿਸੂਰੀ ਦੇ ਰਿਪਬਲਿਕਨ ਗਵਰਨਰ ਮਾਈਕ ਪਾਰਸਨ ਅਤੇ ਉਨ੍ਹਾਂ ਦੀ ਪਤਨੀ ਟੇਰੇਸਾ ਪਾਰਸਨ ਪਰੇਡ ਵਿਚ ਮੌਜੂਦ ਸਨ ਪਰ ਉਹ ਜ਼ਖ਼ਮੀ ਨਹੀਂ ਹੋਏ। ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਕੰਸਾਸ ਸਿਟੀ ਵਿਚ ਗੋਲੀਬਾਰੀ ਦੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਮਾਮਲੇ 'ਤੇ ਨਜ਼ਰ ਰੱਖ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।