ਓਨਟਾਰੀਓ ''ਚ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ, 2 ਜ਼ਖਮੀ
Wednesday, Feb 14, 2018 - 08:21 PM (IST)

ਟੋਰਾਂਟੋ— ਬੁੱਧਵਾਰ ਸਵੇਰੇ ਸ਼ਹਿਰ ਦੇ ਵਿਚਵੁੱਡ 'ਚ ਇਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਇਕ ਬੱਚੇ ਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ।
ਇਹ ਹਾਦਸਾ ਸਵੇਰੇ 8 ਵਜੇ ਤੋਂ ਕੁਝ ਦੇਰ ਬਾਅਦ ਡੈਵਨਪੋਰਟ ਰੋਡ ਤੇ ਸੋਮਰਸੈਟ ਨੇੜੇ ਵਾਪਰਿਆ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਹਾਦਸੇ 'ਚ ਇਕ ਬੱਚੇ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਇਕ ਬੱਚੇ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ ਤੇ ਇਕ ਹੋਰ ਵਿਅਕਤੀ ਨੂੰ ਵੀ ਹਾਦਸੇ ਤੋਂ ਬਾਅਦ ਸਰੀਰਕ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ। ਹਾਦਸਾ ਵਾਪਰਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਲਈ ਰੋਡ ਨੂੰ ਦੋਵਾਂ ਪਾਸਿਓਂ ਬੰਦ ਕਰ ਦਿੱਤਾ ਹੈ।