ਪਹਿਲੀ ਵਾਰ ਰੋਮ ''ਚ ਹੋਏ ''ਮਾਂ ਭਗਵਤੀ ਜਾਗਰਣ'' ਮੌਕੇ ਭਗਤਾਂ ਨੇ ਸਾਰੀ ਰਾਤ ਲਗਾਏ ਮਹਾਮਾਈ ਦੇ ਜੈਕਾਰੇ

Sunday, Jun 05, 2022 - 07:31 PM (IST)

ਪਹਿਲੀ ਵਾਰ ਰੋਮ ''ਚ ਹੋਏ ''ਮਾਂ ਭਗਵਤੀ ਜਾਗਰਣ'' ਮੌਕੇ ਭਗਤਾਂ ਨੇ ਸਾਰੀ ਰਾਤ ਲਗਾਏ ਮਹਾਮਾਈ ਦੇ ਜੈਕਾਰੇ

ਰੋਮ (ਕੈਂਥ)-ਇਟਲੀ ਦੀ ਰਾਜਧਾਨੀ ਰੋਮ ਵਿਖੇ ਜਿੱਥੇ ਕਿ ਭਾਰਤੀ ਭਾਈਚਾਰੇ ਵੱਲੋਂ ਹਰ ਸਾਲ ਨਗਰ ਕੀਰਤਨ ਤੇ ਹੋਰ ਧਾਰਮਿਕ ਸਮਾਗਮ ਬਹੁਤ ਹੀ ਜੋਸ਼ੀਲੇ ਢੰਗ ਨਾਲ ਕਰਵਾਏ ਜਾਂਦੇ ਹਨ, ਇਸ ਸਾਲ ਪਹਿਲੀ ਵਾਰ ਰੋਮ ਦੇ ਕਾਲੀ ਮਾਤਾ ਮੰਦਿਰ ਵਿਖੇ ਭਾਰਤੀ ਭਾਈਚਾਰੇ ਵੱਲੋਂ 'ਮਾਂ ਭਗਤੀ ਜਾਗਰਣ' ਕਰਵਾਇਆ ਗਿਆ। ਜਿਸ 'ਚ ਸੂਬੇ ਭਰ ਤੋਂ ਸੰਗਤਾਂ ਨੇ ਇਸ ਜਾਗਰਣ 'ਚ ਹਾਜ਼ਰੀ ਭਰੀ। ਇਸ ਮੌਕੇ ਜਿੱਥੇ ਮਹਾਮਾਈ ਦੀ ਆਖੰਡ ਜੋਤ ਨੂੰ ਪ੍ਰਚੰਡ ਕੀਤਾ ਗਿਆ, ਉੱਥੇ ਕੰਜਕਾਂ ਦਾ ਵੀ ਵਿਸ਼ੇਸ ਪੂਜਨ ਹੋਇਆ।

ਇਹ ਵੀ ਪੜ੍ਹੋ : ਸਕਾਟਲੈਂਡ : ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਪੰਜਵੇਂ ਪਾਤਸ਼ਾਹ ਨੂੰ ਸਮਰਪਿਤ ਛਬੀਲ ਲਗਾਈ

PunjabKesari

ਸ਼ਾਮ 7 ਵਜੇ ਸ਼ੁਰੂ ਹੋਏ ਜਾਗਰਣ 'ਚ ਇਟਲੀ ਦੀਆਂ ਪ੍ਰਸਿੱਧ ਭਜਨ ਮੰਡਲੀਆਂ ਗੌਰਵ ਐਂਡ ਪਾਰਟੀ, ਪੰਡਿਤ ਜੀ ਅਤੇ ਸਾਹਿਲ ਸ਼ਰਮਾਂ ਵੱਲੋਂ ਮਹਾਮਾਈ ਦੀ ਮਹਿਮਾ ਦਾ ਸਾਰੀ ਰਾਤ ਗੁਣਗਾਨ ਕੀਤਾ ਗਿਆ। ਇਸ ਮੌਕੇ ਮਹਾਮਾਈ ਦਾ ਅਤੁੱਟ ਭੰਡਾਰਾ ਵੀ ਸਾਰੀ ਰਾਤ ਵਰਤਾਇਆ ਗਿਆ ਜਿਸ 'ਚ ਵੱਖ-ਵੱਖ ਤਰ੍ਹਾਂ ਦਾ ਭਾਰਤੀ ਭੋਜਨਾਂ ਦਾ ਸੰਗਤਾਂ ਨੇ ਖੂਬ ਆਨੰਦ ਮਾਣਿਆ। ਪਹਿਲੀ ਵਾਰ ਹੋਏ ਇਸ ਜਾਗਰਣ ਮੌਕੇ ਸਾਰੀ ਰਾਤ ਮਹਾਮਾਈ ਦੇ ਭਗਤਾਂ ਨੇ ਜੈਕਾਰੇ ਲਾਉਂਦਿਆਂ ਭੰਗੜਾ ਵੀ ਪਾਇਆ।

ਇਹ ਵੀ ਪੜ੍ਹੋ :ਜਥੇਦਾਰ ਹਰਪ੍ਰੀਤ ਸਿੰਘ ਦੀ ਸੁਰੱਖਿਆ ਨੂੰ ਲੈ ਕੇ ਸਰਨਾ ਨੇ ਦਿੱਤਾ ਅਹਿਮ ਬਿਆਨ

PunjabKesari

ਕਾਲੀ ਮਾਤਾ ਮੰਦਿਰ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਇਹ ਮਾਂ ਭਗਵਤੀ ਜਾਗਰਣ ਉਨ੍ਹਾਂ ਵੱਲੋਂ ਪਹਿਲੀ ਵਾਰ ਕਰਵਾਇਆ ਗਿਆ ਹੈ ਜਿਸ ਪ੍ਰਤੀ ਸੰਗਤ 'ਚ ਬਹੁਤ ਹੀ ਜ਼ਿਆਦਾ ਸ਼ਰਧਾ ਭਾਵਨਾ ਦੇਖਣ ਨੂੰ ਮਿਲੀ ਹੈ। ਸੰਗਤਾਂ ਦੀ ਸ਼ਰਧਾ ਨੂੰ ਦੇਖਦਿਆਂ ਕੋਸ਼ਿਸ ਕੀਤੀ ਜਾਵੇਗੀ ਕਿ ਇਹ ਜਾਗਰਣ ਸਾਲਾਨਾ ਹੋਵੇ ਤਾਂ ਜੋ ਇਲਾਕੇ ਦੀਆਂ ਸੰਗਤਾਂ 'ਤੇ ਮਹਾਮਾਈ ਦਾ ਆਸ਼ੀਰਵਾਦ ਬਣਿਆ ਰਹੇ। ਇਟਲੀ 'ਚ ਰਹਿਣ ਬਸੇਰਾ ਕਰਦੇ ਸਭ ਮਾਤਾਰਾਣੀ ਦੇ ਭਗਤਾਂ ਨੇ ਜਾਗਰਣ 'ਚ ਭਰਪੂਰ ਸੇਵਾ ਕੀਤੀ। ਇਸ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੇਵਾਦਾਰਾਂ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ

ਇਹ ਵੀ ਪੜ੍ਹੋ :ਟਰਾਂਸਪੋਰਟ ਮੰਤਰੀ ਦੇ ਆਦੇਸ਼ਾਂ 'ਤੇ ਸਰਕਾਰੀ ਬੱਸਾਂ ਦੇ ਐਡਵਾਂਸ ਬੁੱਕਰਜ਼ ਵਿਰੁੱਧ ਮਾਮਲਾ ਦਰਜ

PunjabKesari

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News