ਓਮੀਕ੍ਰੋਨ ਦੇ ਉਪ ਵੇਰੀਐਂਟ ਬੀ.ਏ.2 ਮੂਲ ਰੂਪ 'ਤੇ ਹੋ ਰਿਹਾ ਹਾਵੀ : ਬ੍ਰਿਟੇਨ ਦਾ ਅਧਿਐਨ
Sunday, Jan 30, 2022 - 02:10 AM (IST)
ਲੰਡਨ-ਕੋਰੋਨਾ ਵਾਇਰਸ ਦੇ ਓਮੀਕ੍ਰੋਨ ਦਾ ਉਪ ਵੇਰੀਐਂਟ ਬੀ.ਏ.2 ਮੂਲ ਰੂਪ ਨਾਲ ਬੀ.ਏ.1 ਦੀ ਤੁਲਨਾ 'ਚ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਟੀਕਾ ਇਸ ਦੇ ਵਿਰੁੱਧ ਬਚਾਅ 'ਚ ਕਾਰਗਰ ਹੈ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਪ ਵੇਰੀਐਂਟ ਬੀ.ਏ. 2 ਨੂੰ ਬ੍ਰਿਟੇਨ 'ਚ ਫਿਲਹਾਲ ਜਾਂਚ ਦੀ ਅਧੀਨ ਵੇਰੀਐਂਟ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਬ੍ਰਿਟਿਸ਼ PM ਜਾਨਸਨ ਨੂੰ 'ਪਾਰਟੀਗੇਟ' ਮਾਮਲੇ ਦੀ ਸੰਪਾਦਿਤ ਰਿਪੋਰਟ ਮਿਲਣ ਦੀ ਉਮੀਦ
ਯੂ.ਕੇ. ਹੈਲਥ ਸਕਿਓਰਟੀ ਏਜੰਸੀ (ਯੂ.ਕੇ.ਐੱਚ.ਐੱਸ.ਏ.) ਨੇ ਕਿਹਾ ਕਿ ਬੀ.ਏ.2 ਦਾ ਵਾਧਾ ਦਰ ਇੰਗਲੈਂਡ ਦੇ ਉਨ੍ਹਾਂ ਸਾਰੇ ਖੇਤਰਾਂ 'ਚ ਬੀ.ਏ. 1 ਦੀ ਤੁਲਨਾ 'ਚ ਵਧਿਆ ਹੈ ਜਿਥੇ ਇਸ ਦਾ ਮੁਲਾਂਕਣ ਕਰਨ ਲਈ ਭਰਪੂਰ ਮਾਮਲੇ ਹਨ। ਉਥੇ, 24 ਜਨਵਰੀ ਤੱਕ ਜੀਨੋਮ ਕ੍ਰਮ 'ਚ ਇੰਗਲੈਂਡ 'ਚ ਬੀ.ਏ.2 ਦੇ 1,072 ਨਵੇਂ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਇਸ ਸਬੰਧ 'ਚ ਸਾਰੇ ਮੁਲਾਂਕਣ ਸ਼ੁਰੂਆਤੀ ਹਨ ਅਤੇ ਉਥੇ ਮਾਮਲਿਆਂ ਦੀ ਗਿਣਤੀ ਮੁਕਾਬਲਤਨ ਘੱਟ ਹੈ।
ਇਹ ਵੀ ਪੜ੍ਹੋ : ਫੇਫੜਿਆਂ ਲਈ ਨੁਕਸਾਨ ਦਾ ਕਾਰਨ ਬਣ ਸਕਦੈ ਕੋਰੋਨਾ ਵਾਇਰਸ : ਅਧਿਐਨ
ਯੂ.ਕੇ.ਐੱਚ.ਐੱਸ.ਏ. ਨੇ ਕਿਹਾ ਕਿ ਨਵੇਂ ਵੇਰੀਐਂਟ ਦੇ ਸ਼ੁਰੂਆਤੀ ਵਿਸ਼ਲੇਸ਼ਣ 'ਚ ਵਾਧਾ ਦਰ ਨੂੰ ਘੱਟ ਕਰਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਪਰ ਵਰਤਮਾਨ 'ਚ ਇਹ ਮੁਕਾਬਲਤਨ ਘੱਟ ਹੈ। ਮਾਹਿਰਾਂ ਨੇ ਕਿਹਾ ਕਿ ਸੰਪਰਕ 'ਚ ਆਏ ਲੋਕਾਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਸੰਕੇਤ ਮਿਲਦਾ ਹੈ ਕਿ 27 ਦਸੰਬਰ 2021 ਤੋਂ 11 ਜਨਵਰੀ 2022 ਦਰਮਿਆਨ ਓਮੀਕ੍ਰੋਨ ਦੀ ਇਨਫੈਕਸ਼ਨ ਦਰ 10.3 ਫੀਸਦੀ ਦੀ ਤੁਲਨਾ 'ਚ ਬੀ.ਏ.2 ਦੀ ਇਨਫੈਕਸ਼ਨ ਦਰ 13.4 ਫੀਸਦੀ ਰਹਿਣ ਦੀ ਅਸੰਭਾਵਨਾ ਹੈ।
ਇਹ ਵੀ ਪੜ੍ਹੋ : ਕੋਰੋਨਾ ਪਾਬੰਦੀਆਂ ਕਾਰਨ ਪਾਕਿਸਤਾਨੀ ਸ਼ਰਧਾਲੂਆਂ ਦੀ ਭਾਰਤ ਯਾਤਰਾ ’ਚ ਹੋਈ ਦੇਰੀ : ਵੰਕਵਾਨੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।