ਚੀਨ ’ਚ ਕੋਰੋਨਾ ਫਿਰ ਕੰਟਰੋਲ ਤੋਂ ਬਾਹਰ, ਘਰੋਂ ਬਾਹਰ ਨਿਕਲਣ ਵਾਲੇ ਨੂੰ ਮਿਲੇਗੀ ਇਹ ਸਜਾ
Wednesday, Dec 29, 2021 - 05:13 PM (IST)
ਬੀਜਿੰਗ– ਪੂਰੀ ਦੁਨੀਆ ਨੂੰ ਕੋਰੋਨਾ ਮਹਾਮਾਰੀ ਦੇ ਸੰਕਟ ’ਚ ਧੱਕਣ ਵਾਲਾ ਦੇਸ਼ ਚੀਨ ਇਕ ਵਾਰ ਫਿਰ ਖੁਦ ਹੀ ਇਸਦੇ ਕਹਿਰ ਦਾ ਸਾਹਮਣਾ ਕਰ ਰਿਹਾ ਹੈ। 2019 ਤੋਂ ਚੀਨ ਤੋਂ ਸ਼ੁਰੂ ਹੋਏ ਕੋਰੋਨਾ ਨੇ ਕਹਿਰ ਮਚਾਉਣਾ ਸ਼ੁਰੂ ਕੀਤਾ ਸੀ, ਹੁਣ ਵੈਕਸੀਨ ਬਣਾਉਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਕੋਰੋਨਾ ਤੋਂ ਛੁਟਕਾਰਾ ਮਿਲ ਜਾਵੇਗਾ ਪਰ ਹਾਲਾਤ ਸੁਧਰਣ ਦੀ ਥਾਂ ਹੋਰ ਵਿਗੜਦੇ ਜਾ ਰਹੇ ਹਨ। ਕੋਰੋਨਾ ਰੂਪ ਬਦਲ-ਬਦਲ ਕੇ ਸਾਹਮਣੇ ਆ ਰਿਹਾ ਹੈ ਅਤੇ ਤਬਾਹੀ ਮਚਾ ਰਿਹਾ ਹੈ। ਇਸ ਵਿਚਕਾਰ ਚੀਨ ਦੀ ਇਕ ਅਜਿਹੀ ਤਸਵੀਰ ਸਾਹਮਣੇ ਆ ਰਹੀ ਹੈ ਜਿਸਨੇ ਦੁਨੀਆ ਦੀ ਪਰੇਸ਼ਾਨੀ ਵਧਾ ਦਿੱਤੀ ਹੈ।
ਚੀਨੀ ਸ਼ਹਿਰ ਸ਼ਿਆਨ ’ਚ ਸੋਮਵਾਰ ਨੂੰ ਕੋਰੋਨਾ ਲਾਗ ਦੇ 175 ਨਵੇਂ ਮਾਮਲੇ ਦਰਜ ਕੀਤੇ ਗਏ। ਇਹ ਸ਼ਹਿਰ ਕੋਰੋਨਾ ਲਾਗ ਦੇ ਕਹਿਰ ਨਾਲ ਜੂਝ ਰਿਹਾ ਹੈ। ਮੰਗਲਵਾਰ ਨੂੰ ਜਾਰੀ ਇਕ ਸਰਕਾਰੀ ਨੋਟਿਸ ਮੁਤਾਬਕ, ਉੱਤਰ-ਪੱਛਮੀ ਸ਼ਾਂਕਸੀ ਸੂਬੇ ਸ਼ਿਆਨ ’ਚ ਐਤਵਾਰ ਨੂੰ ਇਹ ਅੰਕੜਾ 162 ਅਤੇ ਸ਼ਨੀਵਾਰ ਨੂੰ ਇਹ 158 ਸੀ। ਅਧਿਕਾਰੀਆਂ ਨੇ ਡੈਸਲਾ ਵੇਰੀਐਂਟ ਨੂੰ ਇਸ ਕਹਿਰ ਦਾ ਜ਼ਿੰਮੇਵਾਰ ਠਹਿਰਾਇਆ ਹੈ। ਅਧਿਕਾਰੀਆਂ ਨੇ ਇਨਫੈਕਸ਼ਨ ਨੂੰ ਰੋਕਣ ਲਈ 1.3 ਕਰੋੜ ਦੀ ਆਬਾਦੀ ਵਾਲੇ ਸ਼ਿਆਨ ’ਚ ਤਾਲਾਬੰਦੀ ਲਾਗੂ ਕੀਤੀ।
ਸ਼ਹਿਰ ’ਚ ਇਕ ਵਾਇਰਸ-ਰੋਕੂ ਮੁਹਿੰਮ ਵੀ ਸ਼ੁਰੂ ਕੀਤੀ ਹੈ ਜਿਸ ਵਿਚ ਸੜਕਾਂ ਅਤੇ ਇਮਾਰਤਾਂ ਨੂੰ ਇਨਫੈਕਸ਼ਨ ਮੁਕਤ ਕਰਨ ਲਈ ਛਿੜਕਾਅ ਕੀਤਾ ਜਾ ਰਿਹਾ ਹੈ। ਚੀਨ ਨੇ ਆਪਣੇ ਦੇਸ਼ ’ਚ ਕੋਰੋਨਾ ਦੇ ਹਾਲਾਤ ਲਗਾਤਾਰ ਦੁਨੀਆ ਤੋਂ ਲੁਕਾਏ ਹਨ। ਕੋਰੋਨਾ ਕਿਵੇਂ ਫੈਲਿਆ ਅਤੇ ਚੀਨ ’ਚ ਇਸਨੇ ਕਿੰਨੀ ਤਬਾਹੀ ਮਚਾਈ ਹੈ, ਇਸਨੂੰ ਲੈ ਕੇ ਲਗਾਤਾਰ ਬਹਿਸ ਹੁੰਦੀ ਆਈ ਹੈ। ਤਾਜਾ ਖਬਰ ਮੁਤਾਬਕ, ਚੀਨ ਦੇ ਵੱਡੇ ਸ਼ਹਿਰਾਂ ’ਚ ਲੋਕਾਂ ਦੇ ਘਰਾਂ ’ਚੋਂ ਨਿਕਣਲ ’ਤੇ ਬੈਨ ਲਗਾ ਦਿੱਤਾ ਗਿਆ ਹੈ। ਹਾਲਾਤ ਇੰਨੇ ਭਿਆਨਕ ਹਨ ਕਿ ਲੋਕਾਂ ਨੂੰ ਰਾਸ਼ਨ ਲਈ ਵੀ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਸਿਰਫ ਸੜਕਾਂ ’ਤੇ ਇਸਇੰਫੈਕਟੇਂਟਕਾ ਛਿੜਕਾਅ ਕਰਨ ਵਾਲੀਆਂ ਗੱਡੀਆਂ ਨਿਕਲ ਸਕਦੀਆਂ ਹਨ।
ਇਸਤੋਂ ਇਲਾਵਾ ਜੇਕਰ ਕੋਈ ਹੋਰ ਗੱਡੀ ਸੜਕ ’ਤੇ ਦਿਸ ਗਈ ਤਾਂ ਸਿੱਧਾ ਜੇਲ੍ਹ ਦੀ ਸਜਾ ਮਿਲੇਗੀ। ਫੜੇ ਜਾਣ ਵਾਲੇ ਨੂੰ 10 ਦਿਨਾਂ ਦੀ ਜੇਲ ਦੀ ਸਜਾ ਤੋਂ ਇਲਾਵਾ 500 ਯੁਆਨ (ਕਰੀਬ 5,800 ਰੁਪਏ) ਦਾ ਜੁਰਮਾਨਾ ਭਰਨਾ ਹੋਵੇਗਾ। ਚੀਨ ’ਚ 27 ਦਸੰਬਰ ਤੋਂ ਤਾਲਾਬੰਦੀ ਦੇ ਦਿਸ਼ਾ-ਨਿਰਦੇਸ ਜਾਰੀ ਕੀਤੇ ਗਏ ਹਨ। ਇਸ ਵਿਚ ਜਿਨ੍ਹਾਂ ਇਲਾਕਿਆਂ ’ਚ ਕੋਰੋਨਾ ਦੇ ਮਾਮਲੇ ਘੱਟ ਹਨ, ਉਥੇ ਨੈਗੇਟਿਵ ਰਿਪੋਰਟ ਵਾਲਿਆਂ ਨੂੰ ਰਾਸ਼ਨ ਲਿਆਉਣ ਲਈ ਬਾਹਰ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਹੋਰ ਇਲਾਕਿਆਂ ’ਚ ਇਸ ਤਰ੍ਹਾਂ ਦੀ ਕੋਈ ਢਿੱਲ ਨਹੀਂ ਹੈ।