OMG ! 14 ਸਾਲ ਦੀ ਬੱਚੀ ਨੂੰ ਨੋਚ-ਨੋਚ ਕੇ ਖਾਧਾ ਚੂਹਿਆਂ ਨੇ

09/10/2017 2:20:02 PM

ਰੂਬੇ— 14 ਸਾਲ ਦੀ ਅਪਾਹਿਜ ਬੱਚੀ ਕਮਰੇ 'ਚ ਕੱਲੀ ਸੌਂ ਰਹੀ ਸੀ। ਉਦੋਂ ਹੀ ਚੂਹਿਆਂ ਦੀ ਝੁੰਡ ਨੇ ਬੈੱਡ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਜਿੰਦਾ ਚਬਾ ਗਏ। ਬੱਚੀ ਦੇ ਪਿਤਾ ਜਦੋਂ ਕਮਰੇ 'ਚ ਆਏ ਤਾਂ ਉਸ ਨੂੰ ਖੂਨ ਨਾਲ ਲਿਬੜਿਆ ਹੋਇਆ ਪਾਇਆ। ਫਿਰ ਉਨ੍ਹਾਂ ਨੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਜਿੱਥੇ ਹੁਣ ਉਹ ਅਜੇ ਵੀ ਜ਼ਿੰਦਗੀ ਅਤੇ ਮੌਤ ਵਿਚਕਾਰ ਝੂਲ ਰਹੀ ਹੈ। ਡਾਕਟਰਾਂ ਨੇ ਦੱਸਿਆ ਕਿ ਬੱਚੀ ਦੇ ਸਰੀਰ 'ਚ 225 ਥਾਵਾਂ 'ਤੇ ਜ਼ਖਮ ਹੋ ਚੁੱਕੇ ਹਨ ਅਤੇ ਉਸ ਦੀਆਂ ਉਂਗਲੀਆਂ ਚੂਹਿਆਂ ਨੇ ਇਨ੍ਹੀ ਬੁਰੀ ਤਰ੍ਹਾਂ ਚਬਾ ਦਿੱਤੀਆਂ ਹਨ ਕਿ ਹੁਣ ਉਨ੍ਹਾਂ ਨੂੰ ਠੀਕ ਕਰਨਾ ਮੁਸ਼ਕਲ ਹੈ। ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਫਰਾਂਸ ਦੇ ਰੂਬੇ ਸ਼ਹਿਰ 'ਚ ਹੋਈ। ਪੀੜਤ ਬੱਚੀ ਦਾ ਨਾਮ ਸਮਾਂਥਾ ਹੈ। ਖਬਰ ਅਨੁਸਾਰ ਬੱਚੀ ਦੇ ਪਿਤਾ ਨੇ ਮਕਾਨ ਮਾਲਕ ਅਤੇ ਸ਼ਹਿਰ ਦੇ ਖਿਲਾਫ ਸ਼ਿਕਾਇਤ ਦਰਜ਼ ਕਰਾਈ ਹੈ। ਪਿਤਾ ਦਾ ਆਰੋਪ ਹੈ ਕਿ ਉਸ ਦੇ ਕਈ ਵਾਰ ਬੋਲਣ ਦੇ ਬਾਵਜੂਦ ਘਰ ਦੇ ਕੋਲ ਮੌਜ਼ੂਦ ਕਾਰ ਪਾਰਕਿੰਗ ਏਰੀਆ 'ਚੋਂ ਕੂੜਾ ਨਹੀਂ ਹਟਾਇਆ ਗਿਆ। ਇਸ ਦੀ ਵਜ੍ਹਾਂ ਨਾਲ ਇੱਥੇ ਚੂਹਿਆਂ ਨੇ ਡੇਰਾ ਜਮਾ ਕੇ ਰੱਖਿਆ ਹੈ।


Related News