OMG ! ਰਾਤੋ-ਰਾਤ ਸੁੱਤੇ ਹੋਏ ਗਾਇਬ ਹੋ ਗਈ ਮੁੰਡੇ ਦੀ ਅੱਖ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

02/21/2023 11:04:51 AM

ਇੰਟਰਨੈਸ਼ਨਲ ਡੈਸਕ- ਸਵੇਰੇ ਉੱਠ ਕੇ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਸਰੀਰ ਦਾ ਇਕ ਅੰਗ ਅਚਾਨਕ ਰਾਤੋ-ਰਾਤ ਗਾਇਬ ਹੋ ਗਿਆ ਹੈ ਤਾਂ ਉਸ ਸਮੇਂ ਸੋਚੋ ਤੁਹਾਡਾ ਹਾਲ ਕੀ ਹੋਵੇਗਾ। ਕੁੱਝ ਅਜਿਹਾ ਹੀ ਹੋਇਆ ਅਮਰੀਕਾ ਦੇ ਫਲੋਰਿਡਾ ਵਿਚ ਰਹਿੰਦੇ 21 ਸਾਲਾ ਨੌਜਵਾਨ ਮਾਈਕਲ ਕਰੁਮਹੋਲਜ਼ ਦੇ ਨਾਲ। ਮਾਈਕਲ ਰਾਤ ਨੂੰ ਸੁੱਤਾ ਅਤੇ ਸਵੇਰੇ ਜਦੋਂ ਉੱਠਿਆ ਤਾਂ ਉਸ ਦੀ ਇਕ ਅੱਖ ਨਹੀਂ ਸੀ, ਜਿਸ ਕਾਰਨ ਉਹ ਪਰੇਸ਼ਾਨ ਹੋ ਗਿਆ ਕਿ ਆਖ਼ਿਰਕਾਰ ਉਸ ਦੀ ਇਕ ਅੱਖ ਕਿੱਥੇ ਗਾਇਹ ਹੋ ਗਈ। ਦਰਅਸਲ ਉਸ ਦੀ ਇਕ ਅੱਖ ਕੀੜੇ ਨੇ ਖਾ ਲਈ।

ਇਹ ਵੀ ਪੜ੍ਹੋ: ਤੁਰਕੀ ਅਤੇ ਸੀਰੀਆ 'ਚ ਮੁੜ ਲੱਗੇ ਭੂਚਾਲ ਦੇ ਝਟਕੇ, 3 ਲੋਕਾਂ ਦੀ ਮੌਤ, 200 ਤੋਂ ਵਧੇਰੇ ਜ਼ਖ਼ਮੀ

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਮਾਈਕਲ ਪਿਛਲੇ 7 ਸਾਲਾਂ ਤੋਂ ਕੰਟੈਕਟ ਲੈਂਸ ਲਗਾ ਰਿਹਾ ਹੈ। ਕੰਟੈਕਟ ਲੈਂਸ ਲਗਾਉਣ ਵਾਲਿਆਂ ਨੂੰ ਸੋਣ ਤੋਂ ਪਹਿਲਾਂ ਉਸ ਨੂੰ ਉਤਾਰਨਾ ਵੀ ਹੁੰਦਾ ਹੈ ਪਰ ਉਸ ਦਿਨ ਮਾਈਕਲ ਇਸ ਨੂੰ ਕੱਢਣਾ ਭੁੱਲ ਗਿਆ। ਰਾਤ ਨੂੰ ਉਸ ਦੇ ਬਿਸਤਰੇ 'ਤੇ ਪਰਜੀਵੀ ਚੜ੍ਹ ਗਿਆ ਅਤੇ ਉਸ ਦੀ ਅੱਖ ਖਾ ਲਈ। ਇੱਥੇ ਦੱਸ ਦੇਈਏ ਕਿ ਕੁੱਝ ਪਰਜੀਵੀ ਜਾਂ ਪੈਰਾਸਾਈਟਸ ਅਜਿਹੇ ਹੁੰਦੇ ਹਨ ਜੋ ਸਰੀਰ ਦੇ ਅੰਗਾਂ ਨੂੰ ਖਾਂਦੇ ਹਨ। ਸਵੇਰੇ ਜਦੋਂ ਮਾਈਕਲ ਉੱਠਿਆ ਤਾਂ ਉਸ ਦੀ ਅੱਖ ਵਿਚ ਅਸਹਿ ਦਰਦ ਹੋ ਰਿਹਾ ਸੀ, ਜਿਸ ਤੋਂ ਬਾਅਦ ਉਹ ਡਾਕਟਰ ਕੋਲ ਗਿਆ। ਡਾਕਟਰ ਨੇ ਜਦੋਂ ਮਾਈਕਲ ਦੀ ਅੱਖ ਦੇਖੀ ਤਾਂ ਹੈਰਾਨ ਰਹਿ ਗਿਆ, ਕਿਉਂਕਿ ਉਸ ਦੀ ਇਕ ਅੱਖ ਨੂੰ ਪੈਰਾਸਾਈਟ ਨੇ ਖਾ ਲਿਆ ਸੀ। ਪਹਿਲਾਂ ਤਾਂ ਮਾਈਕਲ ਨੂੰ ਯਕੀਨ ਨਹੀਂ ਹੋਇਆ, ਜਿਸ ਤੋਂ ਬਾਅਦ ਉਹ ਕਈ ਡਾਕਟਰਾਂ ਕੋਲ ਗਿਆ ਅਤੇ ਸਾਰਿਆਂ ਨੇ ਇਹੀ ਜਵਾਬ ਦਿੱਤਾ।

ਇਹ ਵੀ ਪੜ੍ਹੋ: ਬ੍ਰਿਟੇਨ: ਪਿਓ ਦੇ ਕਾਤਲ ਭਾਰਤੀ ਮੂਲ ਦੇ ਸ਼ਖ਼ਸ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News