ਓਮਾਨ ''ਚ ਹੁਣ ਤੱਕ 8 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਨਾਲ ਹੋਏ ਬੀਮਾਰ

Thursday, May 28, 2020 - 08:31 AM (IST)

ਓਮਾਨ ''ਚ ਹੁਣ ਤੱਕ 8 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਨਾਲ ਹੋਏ ਬੀਮਾਰ

ਮਸਕਟ— ਓਮਾਨ 'ਚ ਕੋਰੋਨਾ ਵਾਇਰਸ ਦੇ 255 ਹੋਰ ਮਾਮਲੇ ਆਉਣ ਨਾਲ ਇੱਥੇ ਇਸ ਨਾਲ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 8,373 ਹੋ ਗਈ ਹੈ। ਓਮਾਨ ਦੇ ਸਿਹਤ ਮੰਤਰਾਲਾ ਨੇ ਇਸ ਦੀ ਜਾਣਕਾਰੀ ਦਿੱਤੀ।

ਮੰਤਰਾਲਾ ਨੇ ਕਿਹਾ ਕਿ ਦੋ ਹੋਰ ਲੋਕਾਂ ਦੀ ਮੌਤ ਹੋਣ ਨਾਲ ਇੱਥੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 39 ਤੱਕ ਪਹੁੰਚ ਗਈ ਹੈ। ਉੱਥੇ ਹੀ, 110 ਮਰੀਜ਼ ਠੀਕ ਹੋਏ ਹਨ ਅਤੇ ਹੁਣ ਤੱਕ ਕੁੱਲ 2,177 ਮਰੀਜ਼ ਠੀਕ ਹੋ ਚੁੱਕੇ ਹਨ।
ਇਸ ਵਿਚਕਾਰ ਓਮਾਨ ਦੀ ਸਰਕਾਰ ਨੇ ਬੁੱਧਵਾਰ ਨੂੰ ਕਰਮਚਾਰੀਆਂ ਨੂੰ ਘਰ ਦੀ ਬਜਾਏ ਦਫਤਰਾਂ 'ਚ ਕੰਮ ਕਰਨ ਦੀ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ। ਓਮਾਨ 29 ਮਈ ਨੂੰ ਮਸਕਟ 'ਚ ਲਾਕਡਾਊਨ ਖਤਮ ਕਰਨ ਜਾ ਰਿਹਾ ਹੈ, ਜੋ 10 ਅਪ੍ਰੈਲ ਤੋਂ ਲਾਗੂ ਹੈ। ਕੋਵਿਡ-19 ਨਾਲ ਨਜਿੱਠਣ ਲਈ ਬਣੀ ਓਮਾਨ ਦੀ ਸੁਪਰੀਮ ਕਮੇਟੀ ਨੇ ਸ਼ੁੱਕਰਵਾਰ ਯਾਨੀ 29 ਮਈ ਨੂੰ ਮਸਕਟ ਤੋਂ ਪੂਰੀ ਤਰ੍ਹਾਂ ਲਾਕਡਾਊਨ ਹਟਾਉਣ ਦਾ ਫੈਸਲਾ ਕੀਤਾ ਹੈ। ਨਵੇਂ ਫੈਸਲਿਆਂ ਅਨੁਸਾਰ, ਜਨਤਕ ਖੇਤਰ ਦੇ ਕਰਮਚਾਰੀ ਐਤਵਾਰ ਯਾਨੀ 31 ਮਈ ਤੋਂ 50 ਫੀਸਦੀ ਕਰਮਚਾਰੀਆਂ ਦੀ ਹਾਜ਼ਰੀ ਨਾਲ ਹੌਲੀ-ਹੌਲੀ ਫਿਰ ਤੋਂ ਕੰਮ ਸ਼ੁਰੂ ਕਰਨਗੇ।


author

Sanjeev

Content Editor

Related News