ਅਮਰੀਕਾ : ਓਲੰਪਿਕ ਗੋਲਡ ਮੈਡਲ ਜੇਤੂ ਤੈਰਾਕ ਕਲੇਟ ਕੈਲਰ ਨੂੰ ਕੈਪੀਟਲ ਦੰਗਿਆਂ ''ਚ ਦੋਸ਼ੀ ਮੰਨਿਆ

Thursday, Sep 30, 2021 - 11:25 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਅਥਲੀਟ ਕਲੇਟ ਕੈਲਰ ਜੋਕਿ ਇੱਕ ਤੈਰਾਕ ਹੈ ਤੇ ਉਲੰਪਿਕ ਖੇਡਾਂ 'ਚ ਗੋਲਡ ਮੈਡਲ ਵੀ ਜਿੱਤ ਚੁੱਕਾ ਹੈ। 6 ਜਨਵਰੀ ਦੇ ਕੈਪੀਟਲ ਦੰਗਿਆਂ ਦੌਰਾਨ ਇੱਕ ਅਧਿਕਾਰਤ ਕਾਰਵਾਈ 'ਚ ਰੁਕਾਵਟ ਪਾਉਣ ਲਈ ਦੋਸ਼ੀ ਹੋਣਾ ਮੰਨਿਆ ਗਿਆ ਹੈ।

ਇਹ ਖ਼ਬਰ ਪੜ੍ਹੋ- AUS vs IND : ਮੰਧਾਨਾ ਨੇ ਖੇਡੀ ਸ਼ਾਨਦਾਰ ਪਾਰੀ, ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਖਤਮ


ਉਸਦੇ ਵਕੀਲ ਅਨੁਸਾਰ ਉਹ ਆਪਣੀ ਗਲਤੀ 'ਚ ਸੁਧਾਰ ਕਰਕੇ ਆਪਣੀ ਜ਼ਿੰਦਗੀ ਫਿਰ ਤੋਂ ਸ਼ੁਰੂ ਕਰਨੀ ਚਾਹੁੰਦਾ ਹੈ। ਦੋ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਕਲੇਟ ਕੈਲਰ ਨੂੰ ਬੁੱਧਵਾਰ ਨੂੰ ਯੂ. ਐੱਸ. ਕੈਪੀਟਲ ਦੰਗਿਆਂ 'ਚ ਉਸਦੀ ਭੂਮਿਕਾ ਦੇ ਇੱਕ ਦੋਸ਼ ਲਈ ਦੋਸ਼ੀ ਠਹਿਰਾਇਆ ਗਿਆ ਹੈ ਤੇ ਜਿਸ ਲਈ ਸੰਭਾਵਤ ਤੌਰ 'ਤੇ ਉਸਨੂੰ ਦੋ ਸਾਲ ਤੋਂ ਵੱਧ ਦੀ ਕੈਦ ਹੋ ਸਕਦੀ ਹੈ। ਇਸ 39 ਸਾਲਾਂ ਤੈਰਾਕ ਨੇ ਅਮਰੀਕਾ ਲਈ ਕੁੱਲ ਪੰਜ ਮੈਡਲ ਜਿੱਤੇ ਹਨ। 6 ਜਨਵਰੀ ਨੂੰ ਕੈਪੀਟਲ ਇਮਾਰਤ 'ਚ ਦੰਗਿਆਂ ਦੇ ਦੌਰਾਨ ਇੱਕ ਕਾਨੂੰਨੀ ਅਧਿਕਾਰਤ ਕਾਰਵਾਈ ਵਿੱਚ ਰੁਕਾਵਟ ਪੈਦਾ ਕੀਤੀ ਸੀ। 

ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ


ਕੈਲਰ, ਅਮਰੀਕੀ ਤੈਰਾਕ ਮਾਈਕਲ ਫੇਲਪਸ ਤੇ ਰਿਆਨ ਲੋਚਟੇ ਦਾ ਇੱਕ ਸਾਬਕਾ ਸਾਥੀ ਹੈ, ਜੋਕਿ ਦੰਗਿਆਂ ਦੌਰਾਨ ਕੈਪੀਟਲ ਇਮਾਰਤ ਦੇ ਅੰਦਰ ਵੀਡੀਓ ਕੈਮਰੇ 'ਚ ਕੈਦ ਹੋ ਗਿਆ ਸੀ। ਕੈਲਰ ਨੇ ਕੋਈ ਮਾਸਕ ਨਹੀਂ ਪਾਇਆ ਸੀ ਤੇ ਟੀਮ ਯੂ. ਐੱਸ. ਏ. ਦੀ ਜੈਕੇਟ ਪਾਈ ਹੋਈ ਸੀ। ਇਸ ਮਾਮਲੇ 'ਚ ਕੈਲਰ ਨੂੰ ਬਾਅਦ ਦੀ ਤਾਰੀਖ 'ਤੇ ਸਜ਼ਾ ਸੁਣਾਈ ਜਾਵੇਗੀ ਜਿਸ ਵਿਚ ਸੰਭਾਵਤ ਤੌਰ 'ਤੇ 21 ਤੋਂ 27 ਮਹੀਨਿਆਂ ਦੀ ਕੈਦ ਹੋ ਸਕਦੀ ਹੈ। ਕੋਲੋਰਾਡੋ ਦੇ ਰਹਿਣ ਵਾਲੇ ਕੈਲਰ ਨੇ ਆਪਣੀ ਗ੍ਰਿਫਤਾਰੀ ਤੋਂ ਬਾਅਦ ਇੱਕ ਰੀਅਲ ਅਸਟੇਟ ਬ੍ਰੋਕਰ ਵਜੋਂ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤੇ ਉਸਨੇ 2004 ਵਿਚ ਐਥਨਜ਼ ਤੇ 2008 'ਚ ਬੀਜਿੰਗ ਵਿੱਚ 4×200 ਮੀਟਰ ਰਿਲੇਅ ਇਵੈਂਟ ਲਈ ਸੋਨੇ ਦੇ ਮੈਡਲ ਜਿੱਤੇ ਹਨ। ਇਸਦੇ ਨਾਲ ਹੀ 2000 'ਚ ਸਿਡਨੀ 'ਚ ਇਸੇ ਈਵੈਂਟ 'ਚ ਚਾਂਦੀ ਦਾ ਤਮਗਾ ਵੀ ਜਿੱਤਿਆ ਸੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News