ਇਥੇ ਕਿਸੇ ਦੇ ਮਰਨ ''ਤੇ ਔਰਤਾਂ ਕਰਦੀਆਂ ਹਨ ਅਸ਼ਲੀਲ ਡਾਂਸ, ਅਜੀਬ ਹੈ ਕਾਰਨ

Wednesday, May 08, 2019 - 09:48 PM (IST)

ਇਥੇ ਕਿਸੇ ਦੇ ਮਰਨ ''ਤੇ ਔਰਤਾਂ ਕਰਦੀਆਂ ਹਨ ਅਸ਼ਲੀਲ ਡਾਂਸ, ਅਜੀਬ ਹੈ ਕਾਰਨ

ਬੀਜਿੰਗ— ਦੁਨੀਆ 'ਚ ਅਜੀਬੋ-ਗਰੀਬ ਰੀਤੀ ਰਿਵਾਜ਼ ਮਨਾਏ ਜਾਂਦੇ ਹਨ। ਕੁਝ ਤਾਂ ਇੰਨੇ ਅਜੀਬ ਹੁੰਦੇ ਹਨ ਕਿ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਜੇਕਰ ਗੱਲ ਕਰੀਏ ਕਿਸੇ ਦੀ ਮੌਤ ਦੀ ਤਾਂ ਅਜਿਹੇ ਵੇਲੇ ਘਰ 'ਚ ਸੋਗ ਦਾ ਮਾਹੌਲ ਬਣ ਜਾਂਦਾ ਹੈ। ਪਰ ਇਕ ਅਜਿਹੀ ਥਾਂ ਹੈ, ਜਿਥੇ ਮ੍ਰਿਤਕ ਨੂੰ ਦਫਨਾਉਂਦੇ ਸਮੇਂ ਪਰਿਵਾਰ ਵਾਲੇ ਡਾਂਸ ਕਰਦੇ ਹਨ। ਆਓ ਦੱਸਦੇ ਹਾਂ ਤੁਹਾਨੂੰ ਅਜਿਹੇ ਦੇਸ਼ ਬਾਰੇ ਜਿਥੇ ਕਿਸੇ ਦੀ ਮੌਤ 'ਤੇ ਸੋਗ ਨਹੀਂ ਬਲਕਿ ਡਾਂਸ ਕੀਤਾ ਜਾਂਦਾ ਹੈ।

ਦੱਸ ਦਈਏ ਕਿ ਚੀਨ ਦੇ ਕੁਝ ਪੇਂਡੂ ਇਲਾਕਿਆਂ 'ਚ ਮੁਰਦਿਆਂ ਦੇ ਅੰਤਿਮ ਸੰਸਕਾਰ 'ਤੇ ਅਸ਼ਲੀਲ ਡਾਂਸ ਕੀਤਾ ਜਾਂਦਾ ਹੈ। ਇੰਨਾਂ ਹੀ ਨਹੀਂ ਬਲਕਿ ਹੁਣ ਇਹ ਰਸਮ ਆਧੁਨਿਕ ਰੂਪ ਲੈ ਚੁੱਕੀ ਹੈ ਤਾਂ ਅਜਿਹੇ 'ਚ ਔਰਤਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਸਟ੍ਰਿਪ ਡਾਂਸਰਾਂ ਨੂੰ ਬੁਲਾ ਰਹੀਆਂ ਹਨ ਤੇ ਇਹ ਡਾਂਸਰਾਂ ਰੋਣ ਦਾ ਨਾਟਕ ਕਰਦੀਆਂ ਹਨ। ਜਾਣਕਾਰੀ ਮੁਤਾਬਕ ਮੁਰਦੇ ਨੂੰ ਦਫਨਾਉਣ ਤੋਂ ਪਹਿਲਾਂ ਡਾਂਸ ਕਰਨ ਦੀ ਇਕ ਰਸਮ ਦੇ ਪਿੱਛੇ ਔਰਤਾਂ ਵਲੋਂ ਅਜੀਬ ਤਰਕ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੇ ਪਤੀ ਦੁਨੀਆ ਤੋਂ ਚਲੇ ਗਏ ਹਨ ਤੇ ਉਨ੍ਹਾਂ ਨੂੰ ਸ਼ਾਨਦਾਰ ਤੇ ਆਖਰੀ ਤੋਹਫਾ ਦੇਣ ਲਈ ਉਹ ਅਜਿਹਾ ਕਰ ਰਹੀਆਂ ਹਨ। ਹੁਣ ਅਜਿਹਾ ਭਲਾ ਕੌਣ ਕਰਦਾ ਹੈ।

ਡਾਂਸਰਾਂ ਬੁਲਾਉਣ ਪਿੱਛੇ ਪੇਂਡੂਆਂ ਦਾ ਮੰਨਣਾ ਹੈ ਕਿ ਇਸ ਨਾਲ ਅੰਤਿਮ ਸੰਸਕਾਰ 'ਚ ਬਹੁਤ ਭੀੜ ਜਮਾ ਹੋ ਜਾਂਦੀ ਹੈ। ਮਰਨ ਵਾਲੇ ਵਿਅਕਤੀ ਨੂੰ ਸਨਮਾਨ ਦਿੱਤਾ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜ਼ਿਆਦਾ ਭੀੜ ਹੋਣ ਨਾਲ ਮ੍ਰਿਤਕ ਪਰਿਵਾਰ ਦੀ ਖੁਸ਼ਹਾਲੀ 'ਚ ਵੀ ਵਾਧਾ ਹੁੰਦਾ ਹੈ ਤੇ ਹੁਣ ਤਾਂ ਇਹ ਇਕ ਰਸਮ ਬਣ ਗਈ ਹੈ। ਕਈ ਇਲਾਕਿਆਂ 'ਚ ਤਾਂ ਇਸ ਰਤਮ ਤੋਂ ਬਿਨਾਂ ਅੰਤਿਮ ਸੰਸਕਾਰ ਨਹੀਂ ਕੀਤਾ ਜਾਂਦਾ।


author

Baljit Singh

Content Editor

Related News