ਅਮਰੀਕਾ: ਓਕਲਾਹੋਮਾ 'ਚ 2 ਵਾਹਨਾਂ ਦੀ ਭਿਆਨਕ ਟੱਕਰ, 6 ਵਿਦਿਆਰਥੀ ਹਲਾਕ

Wednesday, Mar 23, 2022 - 01:24 PM (IST)

ਅਮਰੀਕਾ: ਓਕਲਾਹੋਮਾ 'ਚ 2 ਵਾਹਨਾਂ ਦੀ ਭਿਆਨਕ ਟੱਕਰ, 6 ਵਿਦਿਆਰਥੀ ਹਲਾਕ

ਟਿਸ਼ੋਮਿੰਗੋ/ਅਮਰੀਕਾ (ਭਾਸ਼ਾ)- ਅਮਰੀਕਾ ਦੇ ਦੱਖਣੀ ਓਕਲਾਹੋਮਾ ਵਿਚ 2 ਵਾਹਨਾਂ ਦੀ ਟੱਕਰ ਵਿਚ 6 ਵਿਦਿਆਰਥੀਆਂ ਦੀ ਮੌਤ ਹੋ ਗਈ। ਓਕਲਾਹੋਮਾ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਓਕਲਾਹੋਮਾ ਹਾਈਵੇ ਪੈਟਰੋਲ (ਓ.ਐੱਚ.ਪੀ) ਦੀ ਮਹਿਲਾ ਬੁਲਾਰਾ ਸਾਰਾ ਸਟੀਵਰਟ ਮੁਤਾਬਕ ਵਿਦਿਆਰਥੀਆਂ ਨੂੰ ਲਿਜਾ ਰਿਹਾ ਵਾਹਨ ਦੁਪਹਿਰ ਨੂੰ ਕਰੀਬ ਸਾਢੇ 12 ਵਜੇ ਟਿਸ਼ੋਮਿੰਗੋ ਵਿਚ ਇਕ ਹੋਰ ਵਾਹਨ ਨਾਲ ਟਕਰਾ ਗਿਆ।

ਇਹ ਵੀ ਪੜ੍ਹੋ: ਇਮਰਾਨ ਨੇ IOC ’ਚ ਅਲਾਪਿਆ ਕਸ਼ਮੀਰ ਰਾਗ, ਕਿਹਾ-ਗੈਰ-ਕਾਨੂੰਨੀ ਤੌਰ ’ਤੇ ਹਟਾਇਆ ਗਿਆ ਵਿਸ਼ੇਸ਼ ਦਰਜਾ

PunjabKesari

ਹਾਦਸੇ ਵਾਲੀ ਥਾਂ ਓਕਲਾਹੋਮਾ ਸਿਟੀ ਤੋਂ ਲਗਭਗ 161 ਕਿਲੋਮੀਟਰ ਦੱਖਣ-ਪੱਛਮ ਵਿਚ ਸਥਿਤ ਹੈ। ਸਟੀਵਰਟ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਵਿਦਿਆਰਥੀਆਂ ਦੀ ਸਹੀ ਉਮਰ ਦਾ ਵੇਰਵਾ ਨਹੀਂ ਸੀ। ਹਾਦਸੇ ਵਾਲੀ ਥਾਂ ਦੀਆਂ ਤਸਵੀਰਾਂ ਵਿਚ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਕਾਲੇ ਰੰਗ ਦੇ ਇਕ ਵਾਹਨ ਨੂੰ ਦਿਖਾਇਆ ਗਿਆ ਹੈ। ਟਿਸ਼ੋਮਿੰਗੋ ਪਬਲਿਕ ਸਕੂਲ ਦੇ ਸੁਪਰਡੈਂਟ ਬੌਬੀ ਵੇਟਮੈਨ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਜ਼ਿਲ੍ਹੇ ਦੇ ਹਾਈ ਸਕੂਲ ਦੇ ਵਿਦਿਆਰਥੀਆਂ ਦੀ ਮੌਤ ਨਾਨ 'ਵੱਡਾ ਨੁਕਸਾਨ' ਹੋਇਆ ਹੈ।

ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਤੇਲ ਸੰਕਟ ਹੋਇਆ ਡੂੰਘਾ, ਪੈਟਰੋਲ ਪੰਪਾਂ 'ਤੇ ਲੋਕਾਂ ਨੂੰ ਕਾਬੂ ਕਰਨ ਲਈ ਫ਼ੌਜ ਤਾਇਨਾਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News