ਪਾਕਿਸਤਾਨ ਦੀ ਸਭ ਤੋਂ ਵੱਡੀ ਆਇਲ ਰਿਫਾਈਨਰੀ ਵੀ ਬੰਦ, ਸਰਕਾਰ ਕੋਲ ਨਹੀਂ ਬਚਿਆ ਤੇਲ ਖਰੀਦਣ ਲਈ ਪੈਸਾ
Sunday, Feb 05, 2023 - 03:55 PM (IST)
ਇਸਲਾਮਾਬਾਦ-ਦੀਵਾਲੀਆ ਹੋਣ ਦੀ ਕਗਾਰ 'ਤੇ ਖੜ੍ਹੇ ਪਾਕਿਸਤਾਨ ਨੂੰ ਇੱਕ ਵਾਰ ਫਿਰ ਜ਼ੋਰਦਾਰ ਝਟਕਾ ਲੱਗਣ ਵਾਲਾ ਹੈ। ਆਰਥਿਕ ਸੰਕਟ 'ਚ ਫਸੇ ਦੇਸ਼ 'ਚ ਡਾਲਰ ਦੀ ਕਮੀ ਕਾਰਨ ਸਭ ਤੋਂ ਵੱਡੀ ਤੇਲ ਰਿਫਾਇਨਰੀ ਸੇਨਰਜੀਕੋ ਬੰਦ ਕਰ ਦਿੱਤੀ ਗਈ ਹੈ। ਦਿ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ, ਪਿਛਲੇ ਦਿਨੀਂ ਰੁਪਏ ਦੀ ਕੀਮਤ 'ਚ ਇਤਿਹਾਸਕ ਤੌਰ 'ਤੇ ਗਿਰਾਵਟ ਆਈ ਹੈ। ਇਸ ਨਾਲ ਕੱਚੇ ਤੇਲ ਦੀ ਦਰਾਮਦ ਦੀ ਸਮਰੱਥਾ 'ਤੇ ਕਾਫ਼ੀ ਅਸਰ ਪਿਆ ਹੈ। ਅਜਿਹੇ 'ਚ ਇਹ ਮੁਸ਼ਕਿਲ ਫ਼ੈਸਲਾ ਲੈਣਾ ਪੈ ਗਿਆ ਹੈ। ਰਿਫਾਇਨਰੀ 'ਚ ਕੱਚਾ ਤੇਲ ਨਹੀਂ ਬਚਿਆ ਹੈ।
ਸੇਨਰਜੀਕੋ ਦੇਸ਼ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਹੈ। ਇਸ ਦੇ ਖਪਤਕਾਰ ਹੈੱਡ ਸੇਲਜ਼ ਸਈਦ ਅਦੀਲ ਆਜ਼ਮ ਵਲੋਂ 31 ਜਨਵਰੀ ਨੂੰ ਪੈਟਰੋਲੀਅਮ ਮੰਤਰਾਲੇ ਨੂੰ ਚਿੱਠੀ ਲਿਖੀ ਗਈ ਸੀ।
ਇਹ ਵੀ ਪੜ੍ਹੋ-ਹਿੰਡਨਬਰਗ-ਅਡਾਨੀ ਸਮੂਹ ਮਾਮਲੇ 'ਚ SEBI ਨੇ ਤੋੜੀ ਚੁੱਪੀ, ਕਿਹਾ-ਬਾਜ਼ਾਰ ਨਾਲ ਨਹੀਂ ਹੋਣ ਦੇਵਾਂਗੇ ਖਿਲਵਾੜ
ਚਿੱਠੀ 'ਚ ਕਿਹਾ ਗਿਆ ਸੀ ਕਿ ਸੇਨਰਜੀਕੋ ਰਿਫਾਇਨਰੀ ਨੂੰ 2 ਫਰਵਰੀ ਤੱਕ ਬੰਦ ਕਰਨਾ ਪਵੇਗਾ ਅਤੇ ਇਹ 10 ਫਰਵਰੀ ਤੋਂ ਹੀ ਕੰਮ ਸ਼ੁਰੂ ਕਰ ਪਾਵੇਗੀ ਜਦੋਂ ਤੇਲ ਦੇ ਜਹਾਜ਼ ਪਹੁੰਚਣਗੇ। ਇਸ ਰਿਫਾਇਨਰੀ ਨੂੰ ਪਹਿਲਾਂ ਬਾਈਕੋ ਪੈਟਰੋਲੀਅਮ ਵਜੋਂ ਜਾਣਿਆ ਜਾਂਦਾ ਸੀ। ਰਿਫਾਇਨਰੀ ਦੇ ਕੋਲ 156,000 ਬੈਰਲ ਪ੍ਰਤੀ ਦਿਨ ਕੱਚੇ ਤੇਲ ਨੂੰ ਪ੍ਰੋਸੈਸ ਕਰਨ ਦੀ ਸਮਰੱਥਾ ਹੈ। ਇੱਥੇ ਤੱਕ ਪੈਟਰੋਲੀਅਮ, ਡੀਜ਼ਲ, ਭੱਠੀ ਦੇ ਤੇਲ ਅਤੇ ਹੋਰ ਪੈਟਰੋਲੀਅਮ ਉਤਪਾਦਾਂ ਨੂੰ ਰਿਫਾਈਨ ਕਰਨ ਦਾ ਕੰਮ ਹੁੰਦਾ ਹੈ। ਤੇਲ ਕੰਪਨੀ ਸਲਾਹਕਾਰ ਕਾਊਂਸਲ (ਓ.ਸੀ.ਏ.ਸੀ.) ਵਲੋਂ ਤੇਲ ਅਤੇ ਗੈਸ ਰੈਗੂਲੇਟਰੀ ਅਥਾਰਟੀ (ਓ.ਜੀ.ਆਰ.ਏ.) ਨੂੰ ਪਿਛਲੇ ਹਫ਼ਤੇ ਲਿਖੀ ਚਿੱਠੀ 'ਚ ਕਿਹਾ ਗਿਆ ਸੀ ਕਿ ਤੇਲ ਉਦਯੋਗ ਢਹਿ-ਢੇਰੀ ਹੋਣ ਦੀ ਕਗਾਰ 'ਤੇ ਹੈ। ਜੇਕਰ ਤੁਰੰਤ ਕੋਈ ਕਦਮ ਨਾ ਚੁੱਕਿਆ ਗਿਆ ਅਤੇ ਦਰਾਮਦ ਨੂੰ ਯਕੀਨੀ ਬਣਾਉਣ ਲਈ ਪ੍ਰਬੰਧ ਨਾ ਕੀਤਾ ਗਿਆ ਤਾਂ ਸਭ ਕੁਝ ਖਤਮ ਹੋ ਜਾਵੇਗਾ। ਇਸ ਚਿੱਠੀ 'ਚ ਸਾਫ਼ ਲਿਖਿਆ ਗਿਆ ਸੀ ਕਿ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਹਨ ਅਤੇ ਪਾਕਿਸਤਾਨੀ ਰੁਪਿਆ ਲਗਾਤਾਰ ਡਿੱਗ ਰਿਹਾ ਹੈ।
ਇਹ ਵੀ ਪੜ੍ਹੋ-ਅਡਾਨੀ ਮਾਮਲੇ 'ਤੇ ਵਿੱਤ ਮੰਤਰੀ ਸੀਤਾਰਮਨ ਨੇ ਦਿੱਤਾ ਜਵਾਬ, ਕਿਹਾ-ਇਸ ਨਾਲ ਦੇਸ਼ ਦੇ ਅਕਸ ਨੂੰ ਕੋਈ ਨੁਕਸਾਨ ਨਹੀਂ
ਪਿਛਲੇ 18 ਮਹੀਨਿਆਂ 'ਚ ਇਤਿਹਾਸਕ ਗਿਰਾਵਟ ਆਈ ਹੈ। ਰੁਪਏ ਦੀਆਂ ਕੀਮਤ 'ਚ ਗਿਰਾਵਟ ਕਾਰਨ ਐੱਲ.ਸੀ. (ਲੇਟਰ ਆਫ ਕ੍ਰੇਡਿਟ) ਦੀ ਸੀਮਾ 15 ਤੋਂ 20 ਫ਼ੀਸਦੀ ਰਹਿ ਗਈ ਹੈ। ਓ.ਸੀ.ਏ.ਸੀ. ਵੱਲੋਂ ਬੈਕਿੰਗ ਸੈਕਟਰ ਨੂੰ ਬੇਨਤੀ ਕੀਤੀ ਗਈ ਸੀ ਕਿ ਸਟੇਟ ਬੈਂਕ ਆਫ਼ ਪਾਕਿਸਤਾਨ ਰਾਹੀਂ ਮੈਂਬਰ ਕੰਪਨੀਆਂ ਦੀ ਸੀਮਾ ਨੂੰ ਵਧਾਇਆ ਜਾਵੇਗਾ। ਸੇਨਰਜੀਕੋ ਰਿਫਾਇਨਰੀ ਦੁਆਰਾ ਸਟਾਕ ਮਾਰਕੀਟ ਨੂੰ ਦੱਸਿਆ ਗਿਆ ਸੀ ਕਿ ਅਕਤੂਬਰ 2022 'ਚ ਆਏ ਹੜ੍ਹਾਂ ਕਾਰਨ, ਮਾਰਕੀਟ ਨੂੰ ਜੋੜਨ ਵਾਲੀਆਂ ਸਾਰੀਆਂ ਸੜਕਾਂ ਅਤੇ ਪੁਲ ਵਹਿ ਗਏ ਸਨ। ਅਜਿਹੇ 'ਚ ਬਦਲਵੇਂ ਰਸਤਿਆਂ ਰਾਹੀਂ ਤੇਲ ਦੀ ਦਰਾਮਦ ਕਰਨੀ ਪੈ ਰਹੀ ਹੈ। ਪਰ ਇਸ ਕਾਰਨ ਰਿਫਾਇਨਰੀ ਨੂੰ ਕਾਫ਼ੀ ਘਾਟਾ ਹੋ ਰਿਹਾ ਹੈ। ਪਿਛਲੇ ਸਾਲ ਇਸੇ ਸਮੇਂ, ਕੰਪਨੀ ਨੂੰ 751 ਮਿਲੀਅਨ ਡਾਲਰ ਦਾ ਸ਼ੁੱਧ ਲਾਭ ਹੋਇਆ ਸੀ ਤਾਂ ਇਸ ਵਾਰ ਉਸ ਨੂੰ 4.6 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।