OIC ਮੰਤਰੀਆਂ ਨੇ ਸਾਊਦੀ ਅਰਬ ਦੇ ਤੇਲ ਸਰੋਤਾਂ 'ਤੇ ਹੋਏ ਹਮਲੇ ਦੀ ਕੀਤੀ ਨਿੰਦਾ

Monday, Sep 16, 2019 - 01:10 AM (IST)

OIC ਮੰਤਰੀਆਂ ਨੇ ਸਾਊਦੀ ਅਰਬ ਦੇ ਤੇਲ ਸਰੋਤਾਂ 'ਤੇ ਹੋਏ ਹਮਲੇ ਦੀ ਕੀਤੀ ਨਿੰਦਾ

ਰਿਆਦ - ਇਸਲਾਮੀ ਸਹਿਯੋਗ ਸੰਗਠਨ (ਓ. ਆਈ. ਸੀ.) ਦੇ ਵਿਦੇਸ਼ ਮੰਤਰੀਆਂ ਨੇ ਸਾਊਦੀ ਅਰਬ ਦੇ ਤੇਲ ਸਰੋਤਾਂ 'ਤੇ ਹੋਏ ਡ੍ਰੋਨ ਹਮਲੇ ਦੀ ਐਤਵਾਰ ਨੂੰ ਨਿੰਦਾ ਕੀਤੀ, ਇਸ ਹਮਲੇ ਲਈ ਅਮਰੀਕਾ ਨੇ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਗੁਆਂਢੀ ਯਮਨ 'ਚ ਈਰਾਨ ਸਮਰਥਿਤ ਹੂਤੀ ਵਿਧ੍ਰੋਹੀਆਂ ਨੇ ਤੇਲ ਕੰਪਨੀ ਅਰਾਮਕੋ ਦੇ 2 ਸਰੋਤਾਂ 'ਤੇ ਸ਼ਨੀਵਾਰ ਨੂੰ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਲਈ।

ਯਮਨ 'ਚ ਸਾਊਦੀ ਅਰਬ ਨੀਤ ਫੌਜੀ ਗਠਜੋੜ 5 ਸਾਲ ਤੋਂ ਚੱਲ ਰਹੇ ਸੰਘਰਸ਼ 'ਚ ਫਸਿਆ ਹੋਇਆ ਹੈ। ਓ. ਆਈ. ਸੀ. ਈਰਾਨ ਦੀ ਇਕ ਮੈਂਬਰ ਦੇ ਤੌਰ 'ਤੇ ਗਿਣਤੀ ਕਰਦਾ ਹੈ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਬੈਠਕ 'ਚ ਸ਼ਾਮਲ ਹੋਇਆ ਜਾਂ ਨਹੀਂ। ਇਹ ਬੈਠਕ ਅਸਲ 'ਚ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜ਼ਾਮਿਨ ਨੇਤਨਯਾਹੂ ਦੀ ਵੈਸਟ ਬੈਂਕ ਦੇ ਹਿੱਸੇ ਨੂੰ ਸ਼ਾਮਲ ਕਰਨ ਦੀ ਵਚਨਬੱਧਤਾ ਦਾ ਜਵਾਬ ਦੇਣ ਲਈ ਬੁਲਾਈ ਗਈ ਸੀ ਪਰ ਇਸ ਮੁੱਦੇ ਦੀ ਬਜਾਏ ਬੈਠਕ 'ਚ ਸਮੂਹ ਦੇ ਜਨਰਲ ਸਕੱਤਰ ਯੁਸੂਫ ਅਲ ਓਥਾਇਮੀਨ ਨੇ ਤੇਲ ਸਰੋਤਾਂ 'ਤੇ ਹੋਏ ਹਮਲੇ ਨੂੰ ਕੇਂਦਰ 'ਚ ਰੱਖਿਆ ਗਿਆ।

ਇਨਾਂ ਹਮਲਿਆਂ ਕਾਰਨ ਸਾਊਦੀ ਅਰਬ ਦੇ ਕੱਚਾ ਤੇਲ ਉਤਪਾਦਨ ਦੀ ਸਮਰਥਾ ਅਸਥਾਈ ਤੌਰ 'ਤੇ ਅੱਧੀ ਹੋ ਗਈ ਸੀ। ਅਸਲ ਓਥਾਇਮੀਨ ਸਾਊਦੀ ਅਰਬ ਦੇ ਸਮਾਜਿਕ ਮਾਮਲਿਆਂ ਦੇ ਸਾਬਕਾ ਮੰਤਰੀ ਰਹੇ ਹਨ। ਸਾਊਦੀ ਅਰਬ ਦੀ ਸਰਕਾਰੀ ਮੀਡੀਆ ਵੱਲੋਂ ਜਾਰੀ ਬਿਆਨ 'ਚ ਉਨ੍ਹਾਂ ਆਖਿਆ ਕਿ ਮੰਤਰੀਆਂ ਨੇ ਇਸ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਖੇਤਰੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਬਿਆਨਾਂ ਦਾ ਸਵਾਗਤ ਕੀਤਾ, ਜਿਸ 'ਚ ਸਾਊਦੀ ਅਰਬ ਨੂੰ ਅਸਥਿਰ ਕਰਨ ਲਈ ਜਤਾਈ ਜਾ ਰਹੀ ਹਮਲਾਵਰਪੁਣੇ ਨੂੰ ਖਾਰਿਜ ਕੀਤਾ ਗਿਆ।


author

Khushdeep Jassi

Content Editor

Related News