ਮੈਡੀਕਲ ਮੁਲਾਜ਼ਮਾਂ ਦੀ ਤਨਖਾਹ ’ਚ ਅੜਿੱਕਾ, ਤੀਜੇ ਦਿਨ ਵੀ ਵਿਰੋਧ ਜਾਰੀ

Sunday, Sep 08, 2024 - 04:47 PM (IST)

ਮੈਡੀਕਲ ਮੁਲਾਜ਼ਮਾਂ ਦੀ ਤਨਖਾਹ ’ਚ ਅੜਿੱਕਾ, ਤੀਜੇ ਦਿਨ ਵੀ ਵਿਰੋਧ ਜਾਰੀ

ਬਲੌਚਿਸਤਾਨ - ਮਾਰਕਨ ਮੈਡੀਕਲ ਕਾਲਜ ਵੱਲੋਂ ਸਟਾਫ ਮੈਂਬਰਾਂ ਦੀ ਤਨਖਾਹ ਰੁਕਾਉਣ ਵਿਰੁੱਧ ਵਿਰੋਧ ਪ੍ਰਦਰਸ਼ਨ ਤੀਜੇ ਦਿਨ ਵੀ ਜਾਰੀ ਰਿਹਾ, ਜਿਸ ’ਚ ਵਿਦਿਆਰਥੀਆਂ ਅਤੇ ਮੈਡੀਕਲ ਮੁਲਾਜ਼ਮਾਂ ਨੇ ਕਲਾਸਾਂ ਦਾ ਬਾਈਕਾਟ ਕੀਤਾ ਅਤੇ ਤੁਰਬਤ ’ਚ ਟੀਚਿੰਗ ਹਸਪਤਾਲ ਦੇ ਬਾਹਰੀ ਮਰੀਜ਼ ਵਿਭਾਗ (ਓ.ਪੀ.ਡੀ.)  ਨੂੰ ਬੰਦ ਕਰ ਦਿੱਤਾ, ਜਿਸ ਦੀ ਬਲੌਚਿਸਤਾਨ ਪੋਸਟ ਨੇ ਰਿਪੋਰਟ ਕੀਤੀ। ਯੰਗ ਡਾਕਟਰਜ਼ ਐਸੋਸੀਏਸ਼ਨ ਅਤੇ ਪੈਰਾਮੈਡੀਕਲ ਐਸੋਸੀਏਸ਼ਨ ਦੀ ਅਗਵਾਈ ’ਚ, ਵਿਰੋਧੀ ਪ੍ਰਦਰਸ਼ਨ ਨੇ ਹਸਪਤਾਲ ਦੇ ਐੱਮ.ਐੱਸ. ਦਫਤਰ ਦੇ ਬਾਹਰ ਧਰਨਾ ਦਿੱਤਾ।

ਇਹ ਵੀ ਪੜ੍ਹੋ ਸਿੰਗਾਪੁਰ ਤੋਂ ਗਵਾਂਗਝਾਊ ਜਾ ਰਹੇ ਜਹਾਜ਼ ’ਚ ਆਈ ਖਬਾਰੀ, 7 ਲੋਕ ਜ਼ਖਮੀ

ਇਸ ਦੌਰਾਨ ਇਸ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਸਮਾਜਿਕ ਹਸਤੀਆਂ ਦਾ ਸਮਰਥਨ ਮਿਲਿਆ ਹੈ, ਜਿਨ੍ਹਾਂ ਨੇ ਵਿਰੋਧ ਵਾਲੀ ਥਾਂ ਦਾ  ਦੌਰਾ ਕਰ ਕੇ ਵਿਰੋਧ ਕਰ ਰਹੇ ਡਾਕਟਰਾਂ ਅਤੇ ਮੈਡੀਕਲ ਮੁਲਾਜ਼ਮਾਂ ਨਾਲ ਸੋਲਿਡਾਰਿਟੀ ਵਿਅਕਤ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮਕਰਾਨ ਮੈਡੀਕਲ ਕਾਲਜ ਸਮੇਤ ਬਲੌਚਿਸਤਾਨ ਦੇ ਸਾਰੇ ਤਿੰਨ ਮੈਡੀਕਲ ਕਾਲਜਾਂ ਦੇ ਸਟਾਫ ਮੈਂਬਰਾਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਅਤੇ ਡਾਕਟਰ ਸਰਕਾਰ ਅਤੇ ਸਿਹਤ ਵਿਭਾਗ ਦੀ ਲਾਪਰਵਾਹੀ ਕਾਰਨ ਵਿਰੋਧ ਕਰਨ ਲਈ ਮਜਬੂਰ ਹੋ ਗਏ ਹਨ ਜਿਸ ਦੀ ਰਿਪੋਰਟ ਬਲੌਚਿਸਤਾਨ ਨੇ ਕੀਤੀ।

ਇਹ ਵੀ ਪੜ੍ਹੋ ਯੂਨਸ ਸਰਕਾਰ ਬੰਗਲਾਦੇਸ਼ ਦੇ ਰਾਸ਼ਟਰੀ ਗੀਤ ਨੂੰ ਬਦਲਣ ਦੀ ਤਿਆਰੀ ’ਚ

ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਅੱਗੇ ਦੱਸਿਆ ਕਿ ਬਲੌਚਿਸਤਾਨ ਦੇ ਤਿੰਨ ਮੈਡੀਕਲ ਕਾਲਜਾਂ-ਮਾਰਕਨ  ਮੈਡੀਕਲ ਕਾਲਜ, ਲੋਰਲਾਈ ਮੈਡੀਕਲ ਕਾਲਜ ਅਤੇ ਝਾਲਾਵਾਨ ਮੈਡੀਕਲ ਕਾਲਜ ਦੇ ਅਧਿਆਪਕਾਂ ਨੂੰ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਡਾਕਟਰਾਂ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ’ਚ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਤੋਂ ਇਲਾਵਾ, ਇਨ੍ਹਾਂ ਮੈਡੀਕਲ ਕਾਲਜਾਂ ’ਚ ਸਹੂਲਤਾਂ  ਦੀ ਘਾਟ ਹੈ, ਜਿਸਨੂੰ ਠੀਕ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਅੱਗੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਅਤੇ ਅਧਿਕਾਰੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੇ ਤਾਂ ਉਹ ਆਪਣੇ ਵਿਰੋਧ ਪ੍ਰਦਰਸ਼ਨ ਨੂੰ ਤੇਜ਼ ਕਰਨਗੇ, ਜਿਸ ਲਈ ਸਰਕਾਰ ਅਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ, ਬਲੂਚਿਸਤਾਨ ਪੋਸਟ ਨੇ ਰਿਪੋਰਟ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sunaina

Content Editor

Related News