ਹੈਰਾਨੀਜਨਕ: ਜਹਾਜ਼ ਨਾਲ ਖਾਣਾ-ਪੀਣਾ ਅਤੇ ਸੌਣਾ! ਹੁਣ ਜਹਾਜ਼ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹੈ ਇਹ ਕੁੜੀ

Friday, Jun 03, 2022 - 02:59 PM (IST)

ਹੈਰਾਨੀਜਨਕ: ਜਹਾਜ਼ ਨਾਲ ਖਾਣਾ-ਪੀਣਾ ਅਤੇ ਸੌਣਾ! ਹੁਣ ਜਹਾਜ਼ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹੈ ਇਹ ਕੁੜੀ

ਡਾਰਟਮੰਡ - ਮਨੁੱਖ ਨਾਲ ਜਾਂ ਕਿਸੇ ਜੀਵ-ਜੰਤੂ ਨਾਲ ਯਾਨੀ ਜੀਵਤ ਵਸਤੂਆਂ ਨਾਲ ਕਿਸੇ ਵਿਅਕਤੀ ਨੂੰ ਪਿਆਰ ਹੋਣਾ ਤਾਂ ਸਮਝ ਵਿਚ ਆਉਂਦਾ ਹੈ ਪਰ ਕਿਸੇ ਨੂੰ ਨਿਰਜੀਵ ਵਸਤੂ ਨਾਲ ਪਿਆਰ ਹੋਣਾ, ਇਹ ਬਿਲਕੁਲ ਸਮਝ ਤੋਂ ਬਾਹਰ ਹੈ ਪਰ ਜਰਮਨੀ ਦੇ ਸ਼ਹਿਰ ਡਾਰਟਮੰਡ ਤੋਂ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ 23 ਸਾਲ ਦੀ ਸਾਰਾ ਰੋਡੋ ਨਾਮ ਦੀ ਕੁੜੀ ਨੂੰ ਬੋਇੰਗ 737 ਨਾਲ ਪਿਆਰ ਹੋ ਗਿਆ ਹੈ ਅਤੇ ਉਹ ਇਸ ਦੇ ਟੁਆਏ ਐਡੀਸ਼ਨ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਉਹ ਅਕਸਰ ਬੋਇੰਗ-737 ਫਲਾਈਟ 'ਤੇ ਸਫ਼ਰ ਕਰਦੀ ਹੈ ਤਾਂ ਜੋ ਉਹ ਆਪਣੇ ਪਿਆਰ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਸਕੇ।

ਇਹ ਵੀ ਪੜ੍ਹੋ: ਸਕੂਲ ਅਤੇ ਹਸਪਤਾਲ ਤੋਂ ਬਾਅਦ ਹੁਣ ਅਮਰੀਕਾ 'ਚ ਚਰਚ ਨੇੜੇ ਹੋਈ ਗੋਲੀਬਾਰੀ, ਹਮਲਾਵਰ ਸਮੇਤ 3 ਮਰੇ

PunjabKesari

ਸਾਰਾ ਨੇ ਆਪਣੇ ਜਹਾਜ਼ ਦਾ ਨਾਮ 'Dicki' ਰੱਖਿਆ ਹੈ। ਉਹ ਉਸ ਦੇ ਨਾਲ ਹੀ ਖਾਣਾ ਖਾਂਦੀ ਅਤੇ ਸੋਂਦੀ ਹੈ। ਉਸ ਨੇ ਆਪਣੇ ਸਰੀਰ 'ਤੇ ਬੋਇੰਗ-737 ਦੇ ਟੈਟੂ ਵੀ ਬਣਵਾਏ ਹੋਏ ਹਨ। ਉਹ ਆਪਣੇ ਜਹਾਜ਼ ਨਾਲ ਵਿਆਹ ਕਰਨ ਦਾ ਇਰਾਦਾ ਵੀ ਰੱਖਦੀ ਹੈ। ਸਾਰਾ ਦੀ ਪਛਾਣ 'ਆਬਜੈਕਟਮ ਸੈਕਸੁਅਲ' ਸ਼ਖਸੀਅਤ ਵਜੋਂ ਹੁੰਦੀ ਹੈ। ਇਸ ਕਿਸਮ ਦੀ ਸ਼ਖਸੀਅਤ ਦੇ ਲੋਕ ਨਿਰਜੀਵ ਵਸਤੂਆਂ ਵੱਲ ਜਿਨਸੀ ਤੌਰ 'ਤੇ ਆਕਰਸ਼ਿਤ ਹੁੰਦੇ ਹਨ। ਸਾਰਾ ਮੁਤਾਬਕ ਬੋਇੰਗ-737 ਜਹਾਜ਼ ਲਈ ਉਸ ਦਾ ਪਿਆਰ ਬਹੁਤ ਜ਼ਿਆਦਾ ਹੈ। ਹਾਲਾਂਕਿ ਸਾਰਾ ਨੇ ਅਸਲ ਜ਼ਿੰਦਗੀ 'ਚ ਵੀ ਕੁਝ ਲੋਕਾਂ ਨਾਲ ਰਿਲੇਸ਼ਨਸ਼ਿਪ 'ਚ ਰਹਿਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਦਾ ਰਿਲੇਸ਼ਨਸ਼ਿਪ ਸਫ਼ਲ ਨਹੀਂ ਰਿਹਾ।

ਇਹ ਵੀ ਪੜ੍ਹੋ: ਵਿਆਹ ਵਾਲੇ ਦਿਨ ਹੀ ਲਾੜੀ ਨੇ ਦਿੱਤਾ ਬੱਚੇ ਨੂੰ ਜਨਮ, ਵਾਪਸ ਪਰਤੇ ਮਹਿਮਾਨ

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News