ਓਬਾਮਾ ਕੇਅਰ ਦੀ ਥਾਂ ਟਰੰਪ ਲਿਆਉਣਗੇ ਨਵੀਂ ਹੈਲਥ ਕੇਅਰ ਸਕੀਮ

06/18/2019 12:03:35 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਕੁਝ ਮਹੀਨਿਆਂ 'ਚੋਂ ਇਕ ਨਵੀਂ ਹੈਲਥ ਕੇਅਰ ਯੋਜਨਾ ਲਾਗੂ ਕਰਨਗੇ। ਟਰੰਪ ਨੇ ਐਤਵਾਰ ਦੀ ਰਾਤ ਇਕ ਇੰਟਰਵਿਊ 'ਚ ਆਖਿਆ, 'ਅਸੀਂ ਬੇਮਿਸਾਲ ਹੈਲਥ ਕੇਅਰ ਯੋਜਨਾ ਸ਼ੁਰੂ ਕਰਨ ਜਾ ਰਹੇ ਹਾਂ, ਸਾਡੇ ਕੋਲ ਪਹਿਲਾਂ ਤੋਂ ਹੀ ਯੋਜਨਾ ਦਾ ਸੰਕਲਪ ਹੈ।'
ਉਨ੍ਹਾਂ ਕਿਹਾ ਕਿ ਅਸੀਂ ਇਸ ਦਾ 2 ਮਹੀਨਿਆਂ ਦੇ ਅੰਦਰ ਜਾਂ ਇਸ ਤੋਂ ਪਹਿਲਾਂ ਐਲਾਨ ਕਰਾਂਗੇ। ਅਖਬਾਰ ਏਜੰਸੀ ਸ਼ਿੰਹੂਆ ਦੀ ਰਿਪੋਰਟ ਮੁਤਾਬਕ, ਟਰੰਪ ਨੇ ਇਕ ਵਾਰ ਫਿਰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਲਿਆਂਦੀ ਗਈ ਹੈਲਥ ਸੇਵਾ ਯੋਜਨਾ ਓਬਾਮਾ ਕੇਅਰ ਨੂੰ ਇਕ ਵੱਡੀ ਸਫਲਤਾ ਦੱਸਿਆ ਹੈ। ਓਬਾਮਾ ਕੇਅਰ ਇਕ ਸਿਹਤ ਸੁਧਾਰ ਕਾਨੂੰਨ ਸੀ, ਜਿਸ 'ਤੇ ਤੱਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ 2010 'ਚ ਹਸਤਾਖਰ ਕੀਤੇ ਸਨ। ਆਪਣੇ ਪਹਿਲੇ ਰਾਸ਼ਟਰਪਤੀ ਪ੍ਰਚਾਰ ਅਭਿਆਨ ਦੌਰਾਨ ਟਰੰਪ ਨੇ ਚੁਣੇ ਜਾਣ 'ਤੇ ਓਬਾਮਾ ਕੇਅਰ ਨੂੰ ਰੱਦ ਕਰਨ ਅਤੇ ਬਦਲੇ ਜਾਣ ਦਾ ਸੰਕਲਪ ਲਿਆ ਸੀ।
ਉਥੇ ਅਹੁਦਾ ਸੰਭਾਲਣ ਤੋਂ ਬਾਅਦ ਟਰੰਪ ਨੇ ਰਿਪਬਲਿਕਨ ਸੰਸਦੀ ਮੈਂਬਰਾਂ ਦੇ ਨਾਲ ਮਿਲ ਕੇ ਓਬਾਮਾ ਕੇਅਰ ਨੂੰ ਰੱਦ ਕਰਨ ਦੇ ਯਤਨ ਕੀਤੇ ਹਨ। ਇਥੋਂ ਤੱਕ ਕਿ ਟਰੰਪ ਪ੍ਰਸ਼ਾਸਨ ਨੇ ਬਿੱਲ ਨੂੰ ਰੱਦ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ। ਇਸ 'ਚ ਦਾਅਵਾ ਕੀਤਾ ਗਿਆ ਕਿ ਇਹ ਗੈਰ-ਸੰਵਿਧਾਨਕ ਹੈ।


Khushdeep Jassi

Content Editor

Related News