ਓਬਾਮਾ ਤੇ ਹਿਲੇਰੀ ਕਲਿੰਟਨ ਤੋਂ ਬਾਅਦ ਹੁਣ ਹਾਲੀਵੁੱਡ ਅਭਿਨੇਤਾ ਨੂੰ ਭੇਜਿਆ ਗਿਆ ਸ਼ੱਕੀ ਪੈਕੇਟ

10/25/2018 7:35:56 PM

ਨਿਊਯਾਰਕ — ਅਮਰੀਕਾ ਦੇ ਨਿਊਯਾਰਕ 'ਚ ਆਸਕਰ ਜੇਤੂ ਅਭਿਨੇਤਾ ਰਾਬਰਟ ਡੀ ਨੀਰੋ ਨੂੰ ਇਕ ਸ਼ੱਕੀ ਪੈਕੇਟ ਭੇਜਿਆ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਕ ਟੀ. ਵੀ. ਅਤੇ ਫਿਲਮ ਬਣਾਉਣ ਵਾਲੀ ਕੰਪਨੀ ਟਿਬ੍ਰੇਕਾ ਪ੍ਰੋਡਕਸ਼ਨ ਦੇ ਇਕ ਕਰਮਚਾਰੀ ਨੇ ਸਵੇਰੇ ਕਰੀਬ 5 ਵਜੇ ਪੁਲਸ ਨੂੰ ਪੈਕੇਟ ਦੇ ਬਾਰੇ 'ਚ ਜਾਣਕਾਰੀ ਦਿੱਤੀ।

PunjabKesari

ਹਾਲੀਵੁੱਡ ਮੇਗਾਸਟਾਰ ਇਸ ਕੰਪਨੀ ਦੇ ਸਹਿ-ਸੰਸਥਾਪਕ ਹਨ। ਬੁਲਾਰੇ ਨੇ ਆਖਿਆ ਕਿ ਪੁਲਸ ਨੇ ਬੰਬ ਨਿਰੋਧਕ ਦਸਤੇ ਨੂੰ ਭੇਜਿਆ ਹੈ ਅਤੇ ਪੈਕੇਟ ਨੂੰ ਉਥੋਂ ਹਟਾ ਲਿਆ ਗਿਆ ਹੈ। ਇਹ ਪੈਕੇਟ ਉਹੋ ਜਿਹਾ ਹੈ ਜਿਹੋ ਜਿਹਾ ਇਕ ਦਿਨ ਪਹਿਲਾਂ (ਬੁੱਧਵਾਰ) ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਹੋਰਨਾਂ ਪ੍ਰਮੁੱਖ ਡੈਮੋਕ੍ਰੇਟਿਕ ਨੇਤਾਵਾਂ ਨੂੰ ਭੇਜਿਆ ਗਿਆ ਹੈ।


Related News