ਯਾ ਅੱਲ੍ਹਾ, ਮੀਂਹ ਪਵਾ ! ਸਾਊਦੀ 'ਚ ਅੱਜ ਹੋਵੇਗੀ ਦੁਆ

Thursday, Nov 28, 2024 - 02:12 PM (IST)

ਯਾ ਅੱਲ੍ਹਾ, ਮੀਂਹ ਪਵਾ ! ਸਾਊਦੀ 'ਚ ਅੱਜ ਹੋਵੇਗੀ ਦੁਆ

ਰਿਆਦ - ਸਾਊਦੀ ਅਰਬ ਦੇ ਸ਼ਾਸਕ ਕਿੰਗ ਸਲਮਾਨ ਨੇ ਲੋਕਾਂ ਨੂੰ 'ਇਸਤਿਸਕਾ' ਦੀ ਨਮਾਜ਼ ਅਦਾ ਕਰਨ ਅਤੇ ਬਾਰਿਸ਼ ਲਈ ਪ੍ਰਾਰਥਨਾ ਕਰਨ ਲਈ ਕਿਹਾ ਹੈ। ਕਿੰਗ ਸਲਮਾਨ ਨੇ ਸਾਊਦੀ ਅਰਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀਰਵਾਰ ਨੂੰ ਨਮਾਜ਼ ਅਦਾ ਕਰਨ ਅਤੇ ਅੱਲ੍ਹਾ ਤੋਂ ਸਾਰੇ ਮੀਂਹ ਲਈ ਪ੍ਰਾਰਥਨਾ ਕਰਨ। ਸਾਊਦੀ ਪ੍ਰੈੱਸ ਏਜੰਸੀ ਨੇ ਖਬਰ ਦਿੱਤੀ ਹੈ ਕਿ ਕਿੰਗ ਸਲਮਾਨ ਨੇ ਪੈਗੰਬਰ ਮੁਹੰਮਦ ਦੀ ਸੁੰਨਤ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਹ ਨਮਾਜ਼ ਪੈਗੰਬਰ ਦੀ ਸੁੰਨਤ ਹੈ। ਅਜਿਹੀ ਸਥਿਤੀ ’ਚ ਜੋ ਕੋਈ ਪ੍ਰਾਰਥਨਾ ਕਰ ਸਕਦਾ ਹੈ, ਉਸ ਨੂੰ ਜ਼ਰੂਰ ਕਰਨਾ ਚਾਹੀਦਾ ਹੈ।

ਸਾਊਦੀ ਅਰਬ ’ਚ, ਮੀਂਹ ਜਾਂ ਸੋਕਾ ਨਾ ਹੋਣ 'ਤੇ ਵਿਸ਼ੇਸ਼ ਨਮਾਜ਼ ਅਦਾ ਕਰਨ ਅਤੇ ਬਾਰਿਸ਼ ਲਈ ਅੱਲ੍ਹਾ ਅੱਗੇ ਪ੍ਰਾਰਥਨਾ ਕਰਨ ਦੀ ਪਰੰਪਰਾ ਹੈ। ਜਦੋਂ ਮੀਂਹ ਨਹੀਂ ਪੈਂਦਾ ਤਾਂ ਲੋਕ ਮੀਂਹ ਲਈ ਅਰਦਾਸ ਕਰਦੇ ਹਨ। ਇਸ ਨੂੰ ਸਾਊਦੀ ਇਸਲਾਮੀ ਪਰੰਪਰਾ ਦਾ ਹਿੱਸਾ ਮੰਨਿਆ ਜਾਂਦਾ ਹੈ। ਸਾਊਦੀ ਅਰਬ ’ਚ, ਮੀਂਹ ਲਈ ਇਕ ਵਿਸ਼ੇਸ਼ ਪ੍ਰਾਰਥਨਾ ਨੂੰ ਇਸਤਿਸਕਾ ਕਿਹਾ ਜਾਂਦਾ ਹੈ, ਜੋ ਕਿ ਪੂਰੇ ਸਾਊਦੀ ਅਰਬ ’ਚ ਅਦਾ ਕੀਤੀ ਜਾਂਦੀ ਹੈ।

ਪੈਗੰਬਰ ਦੇ ਸਮੇਂ ਤੋਂ ਹੋ ਰਹੀ ਹੈ ਇਸਤਿਸਕਾ ਨਮਾਜ਼

ਸਾਊਦੀ ’ਚ ਇਕ ਵਿਸ਼ਵਾਸ ਹੈ ਕਿ ਜਦੋਂ ਸੋਕਾ ਪਿਆ ਸੀ, ਪੈਗੰਬਰ ਮੁਹੰਮਦ ਨੇ ਵਿਸ਼ੇਸ਼ ਨਮਾਜ਼ ਇਸਤਿਸਕਾ ਪੜ੍ਹ ਕੇ ਬਾਰਿਸ਼ ਲਈ ਅੱਲ੍ਹਾ ਅੱਗੇ ਦੁਆ ਕੀਤੀ ਸੀ। ਉਦੋਂ ਤੋਂ ਸਾਊਦੀ 'ਚ ਲੋਕ ਇਸ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ। ਇਸਤਿਕਾ ਦੋ ਰਕਾਤ ਦੀ ਨਮਾਜ਼ ਹੈ, ਜਿਸ ਵਿੱਚ ਪਹਿਲੀ ਰਕਅਤ ’ਚ 7 ਤਕਬੀਰਾਂ ਅਤੇ ਦੂਜੀ ਰਕਾਤ ’ਚ ਛੇ ਤਕਬੀਰਾਂ ਹਨ। ਇਹ ਨਮਾਜ਼ ਸਾਊਦੀ ਅਰਬ ’ਚ ਸਾਲਾਂ ਤੋਂ ਹੋ ਰਹੀ ਹੈ।

ਸਾਊਦੀ ਅਰਬ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਉੱਥੇ ਬਾਰਿਸ਼ ਬਹੁਤ ਘੱਟ ਹੁੰਦੀ ਹੈ। ਪਿਛਲੇ ਕੁਝ ਸਾਲਾਂ 'ਚ ਮੌਸਮ 'ਚ ਬਦਲਾਅ ਕਾਰਨ ਸਾਊਦੀ 'ਚ ਮੌਸਮ ਵੀ ਬਦਲ ਰਿਹਾ ਹੈ। ਇਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਸਾਊਦੀ ਅਰਬ ਦੇ ਕਈ ਹਿੱਸਿਆਂ ’ਚ ਇਸ ਸਮੇਂ ਪਾਣੀ ਦੀ ਕਮੀ ਹੈ ਅਤੇ ਲੋਕ ਮੀਂਹ ਦੀ ਆਸ ’ਚ ਅਸਮਾਨ ਵੱਲ ਦੇਖ ਰਹੇ ਹਨ। ਅਜਿਹੇ 'ਚ ਜੇਕਰ ਬਾਰਿਸ਼ ਹੁੰਦੀ ਹੈ ਤਾਂ ਲੋਕਾਂ ਨੂੰ ਰਾਹਤ ਮਿਲੇਗੀ। 


author

Sunaina

Content Editor

Related News