ਕੋਰੋਨਾ ਕਾਰਣ 2 ਲੱਖ ਤਕ ਪਹੁੰਚ ਸਕਦੀ ਹੈ ਪ੍ਰਭਾਵਿਤਾਂ ਦੀ ਗਿਣਤੀ : ਸਿਹਤ ਮੰਤਰੀ
Wednesday, Apr 08, 2020 - 12:29 AM (IST)

ਰਿਆਦ-ਸਾਊਦੀ ਅਰਬ ਦੇ ਸਿਹਤ ਮੰਤਰੀ ਨੇ ਮੰਗਲਵਾਰ ਨੂੰ ਸੁਚੇਤ ਕੀਤਾ ਕਿ ਕੁਝ ਹੀ ਹਫਤਿਆਂ 'ਚ ਦੇਸ਼ 'ਚ ਕੋਰੋਨਾ ਵਾਇਰਸ ਨਾਲ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਕੇ 2 ਲੱਖ ਤਕ ਪਹੁੰਚ ਸਕਦੀ ਹੈ। ਸਾਊਦੀ ਅਰਬ ਦੇ ਸਿਹਤ ਮੰਤਰਾਲਾ ਮੁਤਾਬਕ ਦੇਸ਼ 'ਚ ਮੰਗਲਵਾਰ ਤਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤਾਂ ਦੀ ਗਿਣਤੀ 2795 ਹੋ ਗਈ ਹੈ ਜਿਨ੍ਹਾਂ 'ਚੋਂ 41 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਾਊਦੀ ਅਰਬ ਦੀ ਆਧਿਕਾਰਿਤ ਸਮਾਚਾਰ ਏਜੰਸੀ ਨੇ ਸਿਹਤ ਮੰਤਰੀ ਤੌਫੀਕ-ਅਲ-ਰਾਬਿਆ ਦੇ ਹਵਾਲੇ ਵੱਲੋਂ ਕਿਹਾ ਕਿ ਅਧਿਐਨਾਂ ਮੁਤਾਬਕ ਆਗਾਮੀ ਕੁਝ ਹੀ ਹਫਤਿਆਂ ਅੰਦਰ ਦੇਸ਼ 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 2 ਲੱਖ ਪਹੁੰਚ ਸਕਦੀ ਹੈ। ਰਾਬਿਆ ਨੇ ਸਾਊਦੀ ਅਰਬ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨ ਦੇ ਪ੍ਰਤੀ ਸਾਵਧਾਨ ਕਰਦੇ ਹੋਏ ਕਿਹਾ ਕਿ ਇਹ ਭਵਿੱਖਬਾਣੀ ਅਰਬ ਅਤੇ ਅੰਤਰਰਾਸ਼ਟਰੀ ਮਾਹਰਾਂ ਦੇ ਚਾਰ ਅਧਿਐਨਾਂ 'ਤੇ ਆਧਾਰਿਤ ਹੈ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਕਾਰਣ ਦੁਨੀਆ ਭਰ 'ਚ 81 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਹਾਮਾਰੀ ਨੇ ਦੁਨੀਆਭਰ 'ਚ ਅਰਥਵਿਵਸਥਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਦੁਨੀਆ ਭਰ 'ਚ ਇਹ ਵਾਇਰਸ ਆਪਣਾ ਦਾਇਰਾ ਵਧਾ ਰਿਹਾ ਹੈ ਅਤੇ ਹੁਣ ਤਕ 81 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ 14 ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਦੀ ਚਪੇਟ 'ਚ ਵੀ ਆ ਚੁੱਕੇ ਹਨ, ਜੋ ਇਸ ਗੱਲ ਦੀ ਚਿਤਾਵਨੀ ਦੇ ਰਹੇ ਹਨ ਕਿ ਆਉਣ ਵਾਲੇ ਦਿਨਾਂ 'ਚ ਸਥਿਤੀ ਹੋਰ ਖਰਾਬ ਹੋ ਸਕਦੀ ਹੈ।