ਪ੍ਰਮਾਣੂ ਪਲਾਂਟ ''ਤੇ ਦਾਗੇ ਗਏ ਗੋਲੇ ਸਿਖਲਾਈ ਕੇਂਦਰ ਨਾਲ ਟਕਰਾਏ : UN ਏਜੰਸੀ
Friday, Mar 04, 2022 - 06:35 PM (IST)
ਕੀਵ-ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਏਜੰਸੀ ਦੇ ਮੁਖੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸ ਨੇ ਯੂਕ੍ਰੇਨ ਦੇ ਇਕ ਪ੍ਰਮਾਣੂ ਪਲਾਂਟ ਨੂੰ ਨਿਸ਼ਾਨਾ ਬਣਾ ਕੇ ਜੋ ਗੋਲੇ ਦਾਗੇ ਸਨ, ਉਹ ਪਲਾਂਟ 'ਚ ਬਣੇ ਪ੍ਰਸ਼ਾਸਨਿਕ ਸਿਖਲਾਈ ਕੇਂਦਰੀ ਨਾਲ ਟਕਰਾਏ ਸਨ। ਪਹਿਲਾਂ ਇਸ ਗੱਲ ਨੂੰ ਲੈ ਕੇ ਵੱਖ-ਵੱਖ ਖ਼ਬਰਾਂ ਆ ਰਹੀਆਂ ਸਨ ਕਿ ਹਮਲੇ ਨਾਲ ਲੱਗੀ ਅੱਗ ਨਾਲ ਪਲਾਂਟ ਦਾ ਕਿਹੜਾ ਹਿੱਸਾ ਪ੍ਰਭਾਵਿਤ ਹੋਇਆ ਹੈ।
ਇਹ ਵੀ ਪੜ੍ਹੋ :ਜ਼ੇਲੇਂਸਕੀ ਨੇ ਪੁਤਿਨ ਨੂੰ ਕਿਹਾ-ਆਓ ਬੈਠ ਕੇ ਕਰਦੇ ਹਾਂ ਗੱਲਬਾਤ
ਪ੍ਰਮਾਣੂ ਪਲਾਂਟ ਦੇ ਬੁਲਾਰੇ ਐਂਡ੍ਰੀ ਤੁਜ ਨੇ ਯੂਕ੍ਰੇਨੀਅਨਟ ਟੀ.ਵੀ. ਨੂੰ ਦੱਸਿਆ ਕਿ ਗੋਲੇ ਸਿੱਧੇ ਪਲਾਂਟ 'ਤੇ ਡਿੱਗੇ ਜਿਸ ਨਾਲ ਉਥੇ ਮੌਜੂਦਾ ਇਕ ਤਬਾਹ ਰਿਐਕਟਰ ਅਤੇ ਪ੍ਰਸ਼ਾਸਨਿਕ ਸਿਖਲਾਈ ਕੇਂਦਰ ਦੀ ਇਮਾਰਤ ਨੂੰ ਅੱਗ ਲੱਗ ਗਈ। ਉਥੇ, ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਦੇ ਡਾਇਰੈਕਟਰ-ਜਨਰਲ ਰਾਫ਼ੇਲ ਮਾਰੀਆਨੋ ਗ੍ਰਾਸੀ ਨੇ ਦੱਸਿਆ ਹਮਲੇ ਦੀ ਸ਼ਿਕਾਰ ਇਮਾਰਤ ਇਕ ਸਿਖਲਾਈ ਕੇਂਦਰ ਸੀ ਨਾ ਕਿ ਰਿਐਕਟਰ ਦਾ ਹਿੱਸਾ।
ਇਹ ਵੀ ਪੜ੍ਹੋ : ਬਾਈਡੇਨ ਨੇ ਯੂਕ੍ਰੇਨ ਦੀ ਮਦਦ ਲਈ 10 ਅਰਬ ਤੇ ਕੋਵਿਡ ਨਾਲ ਲੜਨ ਲਈ 22.5 ਅਰਬ ਡਾਲਰ ਮੰਗੇ
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪਲਾਂਟ ਹੁਣ ਵੀ ਯੂਕ੍ਰੇਨ ਦੇ ਕੰਟਰੋਲ 'ਚ ਹੈ। ਗ੍ਰਾਸੀ ਨੇ ਕਿਹਾ ਕਿ ਸਾਡੀ ਸਮਝ ਨਾਲ ਗੋਲੇ ਰੂਸੀ ਬਲਾਂ ਵੱਲੋਂ ਦਾਗੇ ਜਾ ਰਹੇ ਹਨ। ਇਹ ਕਿਸ ਤਰ੍ਹਾਂ ਦੇ ਗੋਲੇ ਹਨ, ਫਿਲਹਾਲ ਇਸ ਦੀ ਜਾਣਕਾਰੀ ਸਾਡੇ ਕੋਲ ਨਹੀਂ ਹੈ। ਆਈ.ਏ.ਈ.ਏ. ਮੁਖੀ ਮੁਤਾਬਕ ਹਮਲੇ ਦੇ ਚੱਲਦੇ ਜਾਪੋਰੀਜਿੱਆ ਪ੍ਰਮਾਣੂ ਪਲਾਂਟ ਤੋਂ ਰੇਡੀਏਸ਼ਨ ਫੈਲਣ ਦੀ ਕੋਈ ਸੂਚਨਾ ਨਹੀਂ ਹੈ ਅਤੇ ਅੱਗ 'ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਗ ਲਗਣ ਕਾਰਨ ਮੌਕੇ 'ਤੇ ਮੌਜੂਦ ਦੋ ਲੋਕ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਰੂਸ ਦੇ ਇਸ ਚੋਟੀ ਦੇ ਜਨਰਲ ਦੀ ਮੌਤ, ਸੀਰੀਆ 'ਚ ਫੌਜੀ ਮੁਹਿੰਮ 'ਚ ਲਿਆ ਸੀ ਹਿੱਸਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ