ਆਸਟ੍ਰੇਲੀਆ : NSW ਸਰਕਾਰ ਮੈਟਰੋ ਲਾਈਨ ਲਈ ਖਰਚੇਗੀ ਮੋਟੀ ਰਕਮ

06/18/2019 11:20:59 AM

ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਨੂੰ ਮੈਟਰੋ ਲਾਈਨ ਦਾ ਤੋਹਫਾ ਮਿਲਣ ਜਾ ਰਿਹਾ ਹੈ। ਮੁੱਖ ਮੰਤਰੀ ਗਲੇਡੀਸ ਬੇਰੇਜੀਕਲੀਅਨ ਨੇ ਆਪਣਾ ਪਹਿਲਾ ਬਜਟ ਪੇਸ਼ ਕੀਤਾ ਹੈ। ਸੂਬਾ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਉਹ ਬੁਨਿਆਦੀ ਢਾਂਚੇ ਲਈ 93 ਬਿਲੀਅਨ ਡਾਲਰ ਦਾ ਖਰਚ ਕਰੇਗੀ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਕੋਲੋਂ ਵੀ ਮਦਦ ਲੈਣਗੇ ਤਾਂ ਕਿ ਹੋਰ ਪ੍ਰੋਜੈਕਟ ਸ਼ੁਰੂ ਕੀਤੇ ਜਾ ਸਕਣ। 

ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਡੋਮੀਨੀਕ ਪੈਰੇਟਰ ਨੇ ਕਿਹਾ ਕਿ ਸੂਬਾ ਕਈ ਨਵੀਂਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ ਇਨ੍ਹਾਂ ਸਭ ਚੁਣੌਤੀਆਂ ਨੂੰ ਖਤਮ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸਿਡਨੀ ਲਾਈਟ ਰੇਲ ਅਤੇ ਵੈੱਸਟ ਕੋਨੈਕਸ ਮੋਟਰਵੇਅ ਦੀ ਓਪਨਿੰਗ ਜਲਦੀ ਹੀ ਕੀਤੀ ਜਾਵੇਗੀ। ਸੂਬਾ ਸਰਕਾਰ ਇਸ ਤੋਂ ਪਹਿਲਾਂ ਡਰਾਈਵਰਲੈੱਸ ਟਰੇਨਾਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਕੋਈ ਆਸਟ੍ਰੇਲੀਆ ਆਉਂਦਾ ਹੈ, ਉਹ ਐਡੀਲੇਡ ਨਹੀਂ ਜਾਂਦਾ ਸਗੋਂ ਸਿਡਨੀ ਅਤੇ ਮੈਲਬੌਰਨ ਵੱਲ ਹੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੇ ਸਰਵ ਪੱਖੀ ਵਿਕਾਸ ਕਰਾਂਗੇ। ਇਸ ਤੋਂ ਇਲਾਵਾ ਸਰਕਾਰ ਵਲੋਂ ਹਸਪਤਾਲ, ਵਾਤਾਵਰਣ ਅਤੇ ਲੱਕੜ ਦੇ ਪੁਲਾਂ 'ਤੇ ਵੀ ਕੰਮ ਕਰਨ ਲਈ ਬਜਟ ਪੇਸ਼ ਕੀਤਾ ਗਿਆ ਹੈ।


Related News