ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿਚ ਖੁੱਲ੍ਹਣਗੇ ਜਿੰਮ ਤੇ ਸਵੀਮਿੰਗ ਪੂਲ

6/2/2020 12:45:58 PM

ਨਿਊ ਸਾਊਥ ਵੇਲਜ਼- ਕੋਰੋਨਾ ਵਾਇਰਸ ਨੇ ਸਾਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ ਤੇ ਆਸਟ੍ਰੇਲੀਆ ਵਿਚ ਇਸ ਦੇ 7 ਹਜ਼ਾਰ ਤੋਂ ਵੱਧ ਮਾਮਲੇ ਦਰਜ ਹੋਏ ਹਨ। ਉਂਝ ਆਸਟ੍ਰੇਲੀਆ ਦੀ ਸਥਿਤੀ ਬਾਕੀ ਦੇਸ਼ਾਂ ਨਾਲੋਂ ਕਾਫੀ ਠੀਕ ਹੈ। ਨਿਊ ਸਾਊਥ ਵੇਲਜ਼ ਸੂਬੇ ਵਿਚ ਪਾਬੰਦੀਆਂ ਵਿਚ ਢਿੱਲ ਦਿੱਤੀ ਜਾ ਰਹੀ ਹੈ। ਨਿਊ ਸਾਊਥ ਵੇਲਜ਼ ਵਿਚ ਯੋਗਾ, ਇਨਡੋਰ ਪੂਲ, ਡਾਂਸ ਸਟੂਡੀਓ ਅਗਲੇ 15 ਕੁ ਦਿਨਾਂ ਵਿਚ ਮੁੜ ਖੁੱਲ੍ਹਣਗੇ। ਇਸ ਦੇ ਨਾਲ ਹੀ ਬੱਚਿਆਂ ਲਈ ਖੇਡਾਂ ਵੀ ਪਹਿਲੀ ਜੁਲਾਈ ਤੋਂ ਮੁੜ ਸ਼ੁਰੂ ਹੋ ਸਕਦੀਆਂ ਹਨ ਕਿਉਂਕਿ ਕਈ ਥਾਵਾਂ 'ਤੇ ਪਬੰਦੀਆਂ ਹਟਾਈਆਂ ਜਾ ਰਹੀਆਂ ਹਨ।

ਜਾਣਕਾਰੀ ਮੁਤਾਬਕ ਨਿਊ ਸਾਊਥ ਵੇਲਜ਼ ਵਿਚ ਰਹਿ ਰਹੇ ਲੋਕ 13 ਜੂਨ ਤੋਂ ਸਥਾਨਕ ਜਿੰਮ, ਫਿਟਨੈੱਸ ਕਲਾਸਾਂ ਵਿਚ ਲੋਕ ਜਾ ਸਕਣਗੇ ਪਰ ਇਕ ਸਮੇਂ 10 ਤੋਂ ਵੱਧ ਲੋਕ ਨਹੀਂ ਜਾ ਸਕਣਗੇ। ਇਨਡੋਰ ਸਵੀਮਿੰਗ ਪੂਲਜ਼, ਟੈਟੂ ਪਾਰਲਰ, ਮਸਾਜ ਪਾਰਲਰ ਵੀ ਕੁੱਝ ਹਿਦਾਇਤਾਂ ਨਾਲ ਖੋਲ੍ਹੇ ਜਾਣਗੇ। ਕਮਿਊਨਿਟੀ ਸੈਂਟਰ ਵੀ ਮੱਧ ਜੂਨ ਤੱਕ ਦੋਬਾਰਾ ਖੋਲ੍ਹੇ ਜਾਣਗੇ। ਸੂਬੇ ਦੇ ਸਿਹਤ ਮੰਤਰੀ ਬਰਾਡ ਹੈਜ਼ਾਰਡ ਨੇ ਕਿਹਾ ਕਿ ਸਮਾਜਕ ਭਲਾਈ ਦੇ ਛੋਟੇ ਗਰੁੱਪਾਂ ਵਿਚ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਹੋਵੇਗੀ ਤੇ ਲੋਕਾਂ ਨੂੰ ਮਾਨਸਿਕ ਸਿਹਤ ਸਬੰਧੀ ਜਾਣਕਾਰੀ ਦਿੱਤੀ ਜਾ ਸਕੇਗੀ। 

ਇਸ ਦੇ ਨਾਲ ਹੀ 1 ਜੁਲਾਈ ਤੋਂ ਕਮਿਊਨਟੀ ਖੇਡਾਂ 'ਤੇ ਵੀ ਪਾਬੰਦੀ ਹਟਾਈ ਜਾਵੇਗੀ, ਜਿਸ ਵਿਚ 18 ਸਾਲ ਜਾਂ ਇਸ ਤੋਂ ਘੱਟ ਉਮਰ ਵਾਲੇ ਖੇਡਦੇ ਹਨ। ਨਿਊ ਸਾਊਥ ਵੇਲਜ਼ ਦੇ ਡਿਪਟੀ ਪ੍ਰੀਮੀਅਰ ਜੋਹਨ ਬਾਰੀਲਾਰੋ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰੀਰਕ ਤੇ ਮਾਨਸਿਕ ਸਿਹਤ ਸਾਡੇ ਲਈ ਬਹੁਤ ਜ਼ਰੂਰੀ ਹੈ। ਸਰਕਾਰ ਵਲੋਂ ਲੋਕਾਂ ਨੂੰ ਜ਼ਰੂਰੀ ਹਿਦਾਇਤਾਂ ਮੰਨਣ ਦੀ ਸਲਾਹ ਦਿੱਤੀ ਗਈ ਹੈ।  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lalita Mam

Content Editor Lalita Mam